Nation Post

ਪੰਜਾਬ ‘ਚ ਰੇਤਾ-ਬੱਜਰੀ ਦੀ ਢੋਆ-ਢੁਆਈ ਲਈ ਰੇਟ ਤੈਅ, ਸਰਕਾਰ ਨੇ ਜਾਰੀ ਕੀਤਾ ਨੋਟੀਫਿਕੇਸ਼ਨ

haulage of sand and gravel

ਚੰਡੀਗੜ੍ਹ: ਲੋਕਾਂ ਨੂੰ ਸਸਤੀ ਰੇਤ ਮੁਹੱਈਆ ਕਰਵਾਉਣ ਅਤੇ ਰੇਤ ਮਾਫੀਆ ‘ਤੇ ਨਕੇਲ ਕੱਸਣ ਲਈ ਪੰਜਾਬ ਸਰਕਾਰ ਨੇ ਇੱਕ ਹੋਰ ਅਹਿਮ ਕਦਮ ਚੁੱਕਿਆ ਹੈ। ਸਰਕਾਰ ਨੇ ਰੇਤਾ-ਬੱਜਰੀ ਦੇ ਰੇਟ ਤੈਅ ਕੀਤੇ ਹਨ। ਇਸ ਸਬੰਧੀ ਸਰਕਾਰ ਵੱਲੋਂ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ।No description available.

ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਟਰਾਂਸਪੋਰਟਰ ਤੋਂ ਦੋ ਕਿਲੋਮੀਟਰ ਤੱਕ ਰੇਤਾ-ਬੱਜਰੀ ਦੀ ਢੋਆ-ਢੁਆਈ ਲਈ 84.92 ਰੁਪਏ ਪ੍ਰਤੀ ਟਨ, 50 ਕਿਲੋਮੀਟਰ ਦੀ ਦੂਰੀ ਲਈ 349.82 ਰੁਪਏ ਪ੍ਰਤੀ ਟਨ, 100 ਕਿਲੋਮੀਟਰ ਦੀ ਦੂਰੀ ਲਈ 467.95 ਰੁਪਏ ਪ੍ਰਤੀ ਟਨ ਵਸੂਲੇ ਜਾਣਗੇ।


150 ਕਿਲੋਮੀਟਰ ਦੀ ਦੂਰੀ ਲਈ 467.95 ਰੁਪਏ ਪ੍ਰਤੀ ਟਨ ਅਤੇ ਦੂਰੀ ਦਾ ਕਿਰਾਇਆ 526.19 ਰੁਪਏ ਪ੍ਰਤੀ ਟਨ ਤੈਅ ਕੀਤਾ ਗਿਆ ਹੈ। ਇਸ ਤੋਂ ਇਲਾਵਾ 200 ਕਿਲੋਮੀਟਰ ਦੀ ਦੂਰੀ ਲਈ ਭਾੜਾ 579.78 ਰੁਪਏ ਪ੍ਰਤੀ ਟਨ ਤੈਅ ਕੀਤਾ ਗਿਆ ਹੈ। ਦੇਖੋ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨਾਂ ਦੀ ਸੂਚੀ…

Exit mobile version