Nation Post

ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਅੱਜ ਪਹੁੰਚੇ ਜਲੰਧਰ, MLA ਬਾਵਾ ਹੈਨਰੀ ‘ਤੇ ਸਾਬਕਾ MLA ਰਾਜਿੰਦਰ ਬੇਰੀ ਨਾਲ ਕੀਤੀ ਮੁਲਾਕਾਤ

Amrinder Singh Raja Warring

Amrinder Singh Raja Warring

ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਰਾਜਾ ਵੜਿੰਗ (Amrinder Singh Raja Warring) ਦਾ ਪਾਰਟੀਆਂ ਦੇ ਆਗੂਆਂ ਨਾਲ ਮੁਲਾਕਾਤ ਦਾ ਸਿਲਸਿਲਾ ਜਾਰੀ ਹੈ। ਦੱਸ ਦੇਈਏ ਕਿ ਹੁਣ ਤੱਕ ਉਹ ਪਾਰਟੀ ਦੇ ਕਈ ਆਗੂਆਂ ਨਾਲ ਮੁਲਾਕਾਤ ਕਰ ਚੁੱਕੇ ਹਨ। ਇਸ ਦੌਰਾਨ ਉਨ੍ਹਾਂ ਨੇ ਸੁਖਪਾਲ ਭੁੱਲਰ ਨਾਲ ਵੀ ਮੁਲਾਕਾਤ ਕੀਤੀ ਹੈ। ਜਿਸ ਦੀਆਂ ਤਸਵੀਰਾਂ ਉਨ੍ਹਾਂ ਨੇ ਟਵਿੱਟਰ ਹੈਂਡਲ ਤੇ ਸਾਂਝੀਆ ਕੀਤੀਆ ਹਨ। ਹਾਲਾਂਕਿ ਇਸ ਮੁਲਾਕਾਤ ਪਿੱਛੇ ਕੀ ਸਿਆਸੀ ਮਾਇਨੇ ਹਨ ਇਹ ਸਾਹਮਣੇ ਨਹੀਂ ਆਇਆ ਹੈ।


ਰਾਜਾ ਵੜਿੰਗ ਹਾਲੇ ਤੱਕ ਸ੍ਰੀ ਲਾਲ ਸਿੰਘ, ਇੰਦਰਬੀਰ ਸਿੰਘ ਬੁਲਾਰੀਆ, ਸ਼੍ਰੀ ਹਰਪ੍ਰਤਾਪ ਸਿੰਘ ਅਜਨਾਲਾ ਅਤੇ ਉੱਥੇ ਦੇ ਵਰਕਰਾਂ, ਸੁਖਵਿੰਦਰ ਸਿੰਘ ਡੈਨੀ ਨਾਲ ਉਹਨਾਂ ਦੇ ਨਿਵਾਸ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਜਾ ਕੇ ਮੁਲਾਕਾਤ ਕਰ ਚੁੱਕੇ ਹਨ। ਇਸ ਵਿਚਕਾਰ ਹੀ ਅੱਜ ਰਾਜਾ ਵੜਿੰਗ ਜਲੰਧਰ ਵਿੱਚ MLA ਬਾਵਾ ਹੈਨਰੀ ਜੀ ਅਤੇ ਸਾਬਕਾ MLA ਰਾਜਿੰਦਰ ਬੇਰੀ ਜੀ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਆਪਣੀਆਂ ਤਸਵੀਰਾਂ ਸ਼ੇਅਰ ਕਰ ਕਿਹਾ ਕਿ ਇਸ ਮੁਲਾਕਾਤ ਦੌਰਾਨ ਅਵਤਾਰ ਹੈਨਰੀ ਜੀ ਨੇ ਅਪਣੇ ਸਿਆਸੀ ਸਫਰ ਦਾ ਤੁਜਰਬਾ ਸਾਂਝਾ ਕੀਤਾ।

Exit mobile version