ਪੰਜਾਬੀ ਇੰਡਸਟਰੀ ਦੀ ਸਭ ਤੋਂ ਮਸ਼ਹੂਰ ਸ਼ਖਸੀਅਤ ਨਿੰਜਾ ਆਪਣੇ ਬੈਕ-ਟੂ-ਬੈਕ ਹਿੱਟ ਗੀਤਾਂ ਲਈ ਮਸ਼ਹੂਰ ਹਨ। ਉਨ੍ਹਾਂ ਨੂੰ ਬੇਬੀ ਬੁਆਏ ਦੀ ਬਖਸ਼ਿਸ਼ ਹੋਈ ਹੈ। ਗਾਇਕ ਨੇ ਸੋਸ਼ਲ ਮੀਡੀਆ ਹੈਂਡਲ ‘ਤੇ ਤਸਵੀਰ ਸ਼ੇਅਰ ਕਰਕੇ ਸਾਨੂੰ ਇਸ ਵੱਡੀ ਖਬਰ ਦੀ ਜਾਣਕਾਰੀ ਦਿੱਤੀ ਹੈ। ਖੁਸ਼ਖਬਰੀ ਨੂੰ ਸਾਂਝਾ ਕਰਨ ਤੋਂ ਬਾਅਦ ਕਲਾਕਾਰ ਨੂੰ ਪ੍ਰਸ਼ੰਸ਼ਕਾਂ ਤੋਂ ਲਗਾਤਾਰ ਪਿਆਰ ਅਤੇ ਆਸ਼ੀਰਵਾਦ ਮਿਲ ਰਿਹਾ ਹੈ।
ਇਹ ਖੁਸ਼ਖਬਰੀ ਉਨ੍ਹਾਂ ਦੇ ਘਰ ਐਤਵਾਰ ਯਾਨੀ ਕਿ 9 ਅਕਤੂਬਰ ਨੂੰ ਆਈ ਸੀ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ‘ਤੇ ਤਸਵੀਰ ਸ਼ੇਅਰ ਕੀਤੀ ਅਤੇ ਕੈਪਸ਼ਨ ਦੇ ਲਿਖਿਆ, “ਤੇਰੇ ਮੇਰੀ ਜ਼ਿੰਦਗੀ `ਚ ਆਉਣ ਤੋਂ ਬਾਅਦ ਹੁਣ ਮੈਂ ਜ਼ਿੰਦਗੀ ਨੂੰ ਹੋਰ ਪਿਆਰ ਕਰਨ ਲੱਗਾ ਹਾਂ।” ਜੇਕਰ ਅਸੀਂ ਹੈਸ਼ਟੈਗ ‘ਤੇ ਜ਼ਿਆਦਾ ਧਿਆਨ ਦੇਈਏ, ਤਾਂ ਉਸ ਦੇ ਬੱਚੇ ਦਾ ਨਾਮ ਨਿਸ਼ਾਨ ਹੈ। ਦੱਸ ਦੇਈਏ ਕਿ ਕਲਾਕਾਰ ਦਾ ਪਹਿਲਾ ਹਿੱਟ ਗੀਤ ‘ਠੋਕਦਾ ਰਿਹਾ’ ਸੀ, ਜਿਸਦਾ ਨਿਰਦੇਸ਼ਨ ਪਰਮੀਸ਼ ਵਰਮਾ ਨੇ ਕੀਤਾ ਸੀ।