ਪ੍ਰਿਯੰਕਾ ਚੋਪੜਾ ਨੇ ਅੱਜ ਨਾ ਸਿਰਫ ਬਾਲੀਵੁੱਡ ਬਲਕਿ ਹਾਲੀਵੁੱਡ ਵਿੱਚ ਵੀ ਆਪਣੀ ਅਦਾਕਾਰੀ ਨਾਲ ਇੱਕ ਅਲੱਗ ਪਛਾਣ ਬਣਾਈ ਹੈ। ਪ੍ਰਿਯੰਕਾ ਚੋਪੜਾ ਛੇਤੀ ਹੀ ਰਿਚਰਡ ਮੈਡਨ ਸਟਾਰਰ ਰੂਸੋ ਬ੍ਰਦਰਜ਼ ਸਿਟਾਡੇਲ ਵਿੱਚ ਦਿਖਾਈ ਦੇਣ ਵਾਲੀ ਹੈ। ਇਸ ਦੇ ਨਾਲ ਹੀ ਪ੍ਰਿਅੰਕਾ ਚੋਪੜਾ ਕਈ ਅੰਤਰਰਾਸ਼ਟਰੀ ਪ੍ਰੋਜੈਕਟਾਂ ‘ਚ ਵੀ ਨਜ਼ਰ ਆਉਣ ਵਾਲੀ ਹੈ।
ਇਸ ਤੋਂ ਇਲਾਵਾ ਹਾਲ ਹੀ ‘ਚ ਇੱਕ ਇੰਟਰਵਿਊ ‘ਚ ਪ੍ਰਿਯੰਕਾ ਚੋਪੜਾ ਤੋਂ ਸਵਾਲ ਪੁੱਛਿਆ ਗਿਆ ਕਿ ਉਨ੍ਹਾਂ ਨੇ ਕੰਮ ਲਈ ਅਮਰੀਕਾ ਜਾਣ ਦਾ ਫੈਸਲਾ ਕਿਸ ਵਜ੍ਹਾ ਕਰਕੇ ਕੀਤਾ? ਇਸ ‘ਤੇ ਪ੍ਰਿਯੰਕਾ ਚੋਪੜਾ ਨੇ ਵੱਡਾ ਖੁਲਾਸਾ ਕੀਤਾ ਅਤੇ ਦੱਸਿਆ ਕਿ ਉਸ ਨੂੰ ਬਾਲੀਵੁੱਡ ਦੇ ਕੁਝ ਲੋਕਾਂ ਨਾਲ ਮੁਸ਼ਕਿਲ ਹੈ ਅਤੇ ਉਹ ਬਾਲੀਵੁੱਡ ‘ਚ ਚੱਲ ਰਹੀ ਰਾਜਨੀਤੀ ਤੋਂ ਤੰਗ ਹੋ ਚੁੱਕੀ ਸੀ।
ਪ੍ਰਿਯੰਕਾ ਚੋਪੜਾ ਤੋਂ ਅਮਰੀਕਾ ‘ਚ ਕੰਮ ਕਰਨ ਦੇ ਫੈਸਲੇ ਬਾਰੇ ਪੁੱਛਿਆ ਤਾ ਇਸ ਗੱਲ ਦਾ ਜਵਾਬ ਦਿੰਦੇ ਹੋਏ ਪ੍ਰਿਯੰਕਾ ਚੋਪੜਾ ਨੇ ਦੱਸਿਆ ਕਿ, ‘ਮੈਂ ਇਸ ਫੈਸਲੇ ਬਾਰੇ ਕਦੇ ਕਿਸੇ ਨਾਲ ਗੱਲ ਨਹੀਂ ਕੀਤੀ ਪਰ ਤੁਸੀਂ ਮੈਨੂੰ ਠੀਕ ਮਹਿਸੂਸ ਕਰਾ ਰਹੇ ਹੋ, ਇਸ ਲਈ ਮੈਂ ਇਸ ਬਾਰੇ ਦੱਸਾਂਗੀ |ਅਦਾਕਾਰਾ ਨੇ ਅੱਗੇ ਦੱਸਿਆ, ‘ਦੇਸੀ ਹਿੱਟਸ ਦੀ ਅੰਜੁਲਾ ਅਚਾਰੀਆ ਨੇ ਉਸ ਨੂੰ ਇੱਕ ਵੀਡੀਓ ਵਿੱਚ ਦੇਖਿਆ ਅਤੇ ਉਸ ਨੂੰ ਆਵਾਜ ਦੇ ਕੇ ਕੋਲ ਬੁਲਾਇਆ। ਉਸ ਦੌਰਾਨ ਪ੍ਰਿਯੰਕਾ ਚੋਪੜਾ ‘ਸਾਤ ਖੂਨ ਮਾਫ’ ਲਈ ਸ਼ੂਟ ਕਰ ਰਹੀ ਸੀ। ਅੰਜੁਲਾ ਅਚਾਰੀਆ ਨੇ ਪ੍ਰਿਯੰਕਾ ਚੋਪੜਾ ਨੂੰ ਕਿਹਾ ਕਿ ਉਸਨੇ ਸੁਣਿਆ ਹੈ ਕਿ ਉਹ ਅਮਰੀਕਾ ਵਿੱਚ ਕੰਮ ਕਰਨ ਵਿੱਚ ਦਿਲਚਸਪੀ ਰੱਖਦੀ ਹੈ। ਪ੍ਰਿਯੰਕਾ ਚੋਪੜਾ ਨੇ ਦੱਸਿਆ ਹੈ ਕਿ ਇਹ ਗੱਲ ਉਸ ਸਮੇਂ ਹੋਈ ਜਦੋਂ ਉਹ ਬਾਲੀਵੁੱਡ ਤੋਂ ਬਾਹਰ ਜਾਣ ਦਾ ਤਰੀਕਾ ਸੋਚ ਰਹੀ ਸੀ।
ਪ੍ਰਿਯੰਕਾ ਚੋਪੜਾ ਨੇ ਅੱਗੇ ਕਿਹਾ, ”ਮੈਨੂੰ ਬਾਲੀਵੁੱਡ ਵਿੱਚ ਇੱਕ ਪਾਸੇ ਧੱਕਿਆ ਜਾ ਰਿਹਾ ਸੀ। ਲੋਕ ਮੈਨੂੰ ਮੌਕਾ ਨਹੀਂ ਦੇ ਰਹੇ ਸੀ , ਮੇਰੀ ਸ਼ਿਕਾਇਤ ਸੀ। ਮੈਂ ਰਾਜਨੀਤੀ ਤੋਂ ਤੰਗ ਆ ਚੁੱਕੀ ਸੀ ਅਤੇ ਮੈਂ ਸੋਚਿਆ ਕਿ ਮੈਨੂੰ ਹੁਣ ਬ੍ਰੇਕ ਦੀ ਲੋੜ ਹੈ।