ਗੈਂਗਸਟਰ ਲਾਰੇਂਸ ਬਿਸ਼ਨੋਈ ਨੂੰ ਬੁੱਧਵਾਰ ਦੇਰ ਰਾਤ ਅਹਿਮਦਾਬਾਦ ਦੀ ਸਾਬਰਮਤੀ ਸੈਂਟਰਲ ਜੇਲ ਤੋਂ ਦਿੱਲੀ ਲੈ ਕੇ ਆਏ ਅਤੇ ਫਿਰ ਮੰਡੋਲੀ ਜੇਲ੍ਹ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ। ਸੁਰੱਖਿਆ ਦੀ ਵਜ੍ਹਾ ਕਰਕੇ ਲਾਰੈਂਸ ਬਿਸ਼ਨੋਈ ਨੂੰ ਮੰਡੋਲੀ ਜੇਲ੍ਹ ਵਿੱਚ ਭੇਜਿਆ ਗਿਆ ਹੈ। ਥੋੜ੍ਹੇ ਦਿਨ ਪਹਿਲਾ ਤਿਹਾੜ ਜੇਲ੍ਹ ‘ਚ ਟਿੱਲੂ ਤਾਜਪੁਰੀਆ ਦੀ ਹੱਤਿਆ ਤੋਂ ਮਗਰੋਂ ਤਿਹਾੜ ਜੇਲ੍ਹ ‘ਚ ਗੈਂਗ ਵਾਰ ਨੂੰ ਨਜ਼ਰ ਚ ਰੱਖਦੇ ਹੋਇਆ ਜੇਲ੍ਹ ਪ੍ਰਸ਼ਾਸਨ ਨੇ ਇਹ ਫੈਸਲਾ ਕੀਤਾ ਹੈ।
ਸੂਤਰਾਂ ਦੇ ਅਨੁਸਾਰ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਹਾਈ ਸਕਿਓਰਿਟੀ ਵਾਰਡ ਦੇ ਸੈੱਲ ਨੰਬਰ 15 ਵਿੱਚ ਰੱਖਿਆ ਹੈ। ਉਸ ਨੂੰ ਗੁਜਰਾਤ ATS ਨੇ ਨਸ਼ੇ ਦੀ ਸਰਹੱਦ ਪਾਰ ਤੋਂ ਤਸਕਰੀ ਦੇ ਕੇਸ ‘ਚ ਗੁਜਰਾਤ ਲਿਆਂਦਾ ਗਿਆ ਸੀ। ਬੁੱਧਵਾਰ ਨੂੰ ਗੁਜਰਾਤ ਪੁਲਿਸ ਨੇ ਲਾਰੇਂਸ ਬਿਸ਼ਨੋਈ ਨੂੰ ਦਿੱਲੀ ਲਿਆਂਦਾ ਹੈ। ਲਾਰੈਂਸ ਬਿਸ਼ਨੋਈ ਨੂੰ ਦਿੱਲੀ ਲੈ ਕੇ ਆਉਣ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੋਈ ਸੀ।
ਦੱਸਿਆ ਜਾ ਰਿਹਾ ਹੈ ਕਿ ਬੰਬੀਹਾ ਗੈਂਗ ਤੋਂ ਨੀਰਜ ਬਵਾਨਾ ਤਿਹਾੜ ਜੇਲ੍ਹ ‘ਚ ਬੰਦ ਲਾਰੈਂਸ ਬਿਸ਼ਨੋਈ ਦੀ ਜਾਨ ਲਈ ਖ਼ਤਰਾ ਮੰਨਿਆ ਜਾ ਰਿਹਾ ਹੈ । ਇਸ ਕਾਰਨ ਜੇਲ੍ਹ ਪ੍ਰਸ਼ਾਸਨ ਨੂੰ ਤਿਹਾੜ ਜੇਲ੍ਹ ‘ਚ ਇਕ ਵਾਰ ਮੁੜ ਤੋਂ ਖੂਨੀ ਗੈਂਗ ਵਾਰ ਹੋ ਜਾਣ ਦਾ ਅੰਦਾਜ਼ਾ ਲਗਾਇਆ ਗਿਆ ਸੀ। ਇਹ ਸਭ ਕਰਨ ਦੀ ਵਜ੍ਹਾ ਹੈ ਕਿ ਜੇਲ੍ਹ ਵਿੱਚ ਕੋਈ ਵੀ ਖ਼ੂਨੀ ਗੈਂਗ ਵਾਰ ਦੁਬਾਰਾ ਨਾ ਹੋ ਸਕੇ।