Friday, November 15, 2024
HomeBreakingਪਾਕਿਸਤਾਨ:ਇਮਰਾਨ ਖਾਨ ਨੂੰ ਹਿੰਸਾ ਨਾਲ ਸਬੰਧਤ ਮਾਮਲੇ 'ਚ ਗ੍ਰਿਫ਼ਤਾਰੀ ਤੋਂ ਪਹਿਲਾਂ ਮਿਲੀ...

ਪਾਕਿਸਤਾਨ:ਇਮਰਾਨ ਖਾਨ ਨੂੰ ਹਿੰਸਾ ਨਾਲ ਸਬੰਧਤ ਮਾਮਲੇ ‘ਚ ਗ੍ਰਿਫ਼ਤਾਰੀ ਤੋਂ ਪਹਿਲਾਂ ਮਿਲੀ ਜ਼ਮਾਨਤ |

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਅੱਤਵਾਦੀਆਂ ਖ਼ਿਲਾਫ਼ ਅਦਾਲਤ ਵੱਲੋ ਉਨ੍ਹਾਂ ਦੀ ਗ੍ਰਿਫਤਾਰੀ ਹੋਣ ਤੋਂ ਪਹਿਲਾਂ ਜ਼ਮਾਨਤ ਦੇ ਦਿੱਤੀ ਗਈ ਹੈ। ਅਦਾਲਤ ਵੱਲੋ ਹਿੰਸਾ ਕੇਸ ‘ਚ ਇਮਰਾਨ ਖਾਨ ਨੂੰ 2 ਜੂਨ ਤੱਕ ਰਾਹਤ ਮਿਲ ਗਈ ਹੈ।

Pakistan crisis: Imran Khan to continue working as chief executive until  caretaker Prime Minister appointed : The Tribune India

ਅਰਧ-ਸੈਨਿਕ ਬਲ ਪਾਕਿਸਤਾਨ ਰੇਂਜਰਸ ਨੇ ਇਮਰਾਨ ਖਾਨ ਨੂੰ 9 ਮਈ ਨੂੰ ਹਿਰਾਸਤ ‘ਚ ਲਿਆ ਸੀ, ਇਸ ਦੇ ਮਗਰੋਂ ਸਾਰੇ ਪਾਕਿਸਤਾਨ ਵਿਚ ਤਣਾਅਪੂਰਨ ਮਾਹੌਲ ਬਣ ਗਿਆ ਸੀ। ਪਾਕਿਸਤਾਨ ਵਿੱਚ ਪਹਿਲੀ ਵਾਰ ਪ੍ਰਦਰਸ਼ਨਕਾਰੀਆਂ ਨੇ ਰਾਲਵਪਿੰਡ ਵਿਚ ਸਥਿਤ ਫੌਜ ਦੇ ਹੈਡਕੁਆਰਟਰ ਤੇ ਹਮਲਾ ਕਰ ਦਿੱਤਾ ਸੀ ਤੇ ਲਾਹੌਰ ‘ਚ ਇੱਕ ਕੋਰ ਕਮਾਂਡਰ ਦੇ ਘਰ ਨੂੰ ਅੱਗ ਲੈ ਦਿੱਤੀ ਸੀ|

ਮੀਡੀਆ ਨੂੰ ਅਦਾਲਚ ‘ਚ ਸੰਬੋਧਨ ਕਰਦਿਆਂ ਇਮਰਾਨ ਖਾਨ ਨੇ ਦੱਸਿਆ ਕਿ ਉਨ੍ਹਾਂ ਨੇ ਬੀਤੇ 35 ਸਾਲ ਦੇ ‘ਚ ਇਸ ਤਰ੍ਹਾਂ ਦੀ ਕਾਰਵਾਈ ਨਾ ਦੇਖੀ ਤੇ ਨਾ ਸੁਣੀ ਸੀ। ਉੁਨ੍ਹਾਂ ਅੱਗੇ ਦੱਸਿਆ ਕਿ ਅਜਿਹਾ ਲੱਗਦਾ ਹੈ ਕਿ ਸਭ ਨਾਗਰਿਕਾਂ ਦੇ ਮੌਲਿਕ ਅਧਿਕਾਰ ਖਤਮ ਹੋ ਚੁੱਕੇ ਹਨ ਤੇ ਕੇਵਲ ਅਦਾਲਤਾਂ ਹੀ ਮਨੁੱਖੀ ਅਧਿਕਾਰਾਂ ਦੀ ਸੁਰੱਖਿਆ ਕਰ ਸਕਦੀਆਂ ਹਨ। ਇਮਰਾਨ ਖਾਨ ਆਪਣੇ ‘ਤੇ ਲੱਗੇ ਇਲਜ਼ਾਮਾਂ ਨੂੰ ਸਰਕਾਰ ਦੀ ਸਾਜਿਸ਼ ਕਹਿ ਰਹੇ ਹਨ।

RELATED ARTICLES

LEAVE A REPLY

Please enter your comment!
Please enter your name here

Most Popular

Recent Comments