Friday, November 15, 2024
HomeEntertainmentਪਾਇਲ ਰੋਹਤਗੀ ਵੀ ਬਣਨ ਵਾਲੀ ਹੈ ਦੁਲਹਨ, ਹੱਥਾਂ ਤੇ ਰਚਾਈ ਸਗਰਾਮ ਦੇ...

ਪਾਇਲ ਰੋਹਤਗੀ ਵੀ ਬਣਨ ਵਾਲੀ ਹੈ ਦੁਲਹਨ, ਹੱਥਾਂ ਤੇ ਰਚਾਈ ਸਗਰਾਮ ਦੇ ਨਾਮ ਦੀ ਮਹਿੰਦੀ

ਕੰਗਨਾ ਰਣੌਤ ਦੇ ਸ਼ੋਅ ਲਾਕਅੱਪ ਦੀ ਰਨਰ-ਅੱਪ ਰਹੀ ਪਾਇਲ ਰੋਹਤਗੀ ਇਨ੍ਹੀਂ ਦਿਨੀਂ ਆਪਣੇ ਵਿਆਹ ਨੂੰ ਲੈ ਕੇ ਕਾਫੀ ਚਰਚਾ ‘ਚ ਹੈ। ਪਾਇਲ ਦਾ ਵਿਆਹ 9 ਜੁਲਾਈ 2022 ਨੂੰ ਆਗਰਾ ਵਿੱਚ ਹੋਵੇਗਾ। ਜੋੜੇ ਦੇ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਗਈਆਂ ਹਨ। ਪਾਇਲ ਦੀ ਮਹਿੰਦੀ ਸੈਰੇਮਨੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਪਾਇਲ ਅਤੇ ਸੰਗਰਾਮ ਦੀ ਬੁੱਧਵਾਰ ਨੂੰ ਮਹਿੰਦੀ ਸੈਰੇਮਨੀ ਹੋਈ, ਜਿਸ ‘ਚ ਉਨ੍ਹਾਂ ਦੇ ਕਰੀਬੀ ਦੋਸਤ ਅਤੇ ਪਰਿਵਾਰਕ ਮੈਂਬਰ ਮੌਜੂਦ ਸਨ। ਤਸਵੀਰਾਂ ‘ਚ ਪਾਇਲ ਬੇਹੱਦ ਖੂਬਸੂਰਤ ਲੱਗ ਰਹੀ ਸੀ।

 

View this post on Instagram

 

A post shared by Viral Bhayani (@viralbhayani)

ਪਾਇਲ ਰੋਹਤਗੀ ਦੀ ਮਹਿੰਦੀ ਸੈਰੇਮਨੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਅਦਾਕਾਰਾ ਨੂੰ ਗੁਲਾਬੀ ਰੰਗ ਦੀ ਖੂਬਸੂਰਤ ਡਰੈੱਸ ‘ਚ ਦੇਖਿਆ ਜਾ ਸਕਦਾ ਹੈ। ਉਹ ਆਪਣੇ ਹੱਥਾਂ ‘ਤੇ ਮਹਿੰਦੀ ਲਗਾਉਂਦੀ ਨਜ਼ਰ ਆ ਰਹੀ ਹੈ। ਪਾਇਲ ਨੇ ਆਪਣਾ ਮੇਕਅੱਪ ਘੱਟ ਰੱਖਿਆ ਅਤੇ ਵੱਡੀਆਂ ਵਾਲੀਆਂ ਪਾਈਆਂ। ਪਾਇਲ ਦੀਆਂ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।ਤਸਵੀਰਾਂ ਤੋਂ ਸਾਫ ਹੈ ਕਿ ਪਾਇਲ ਕਿੰਨੀ ਖੁਸ਼ ਹੈ। ਪਾਇਲ ਰੋਹਤਗੀ ਨੇ ਇਕ ਇੰਟਰਵਿਊ ਦੌਰਾਨ ਖੁਲਾਸਾ ਕੀਤਾ ਕਿ ਉਨ੍ਹਾਂ ਦਾ ਵਿਆਹ ਆਗਰਾ ‘ਚ ਹੋਵੇਗਾ। ਉਨ੍ਹਾਂ ਨੇ ਇਸ ਦੇ ਪਿੱਛੇ ਦਾ ਕਾਰਨ ਵੀ ਦੱਸਿਆ ਅਤੇ ਕਿਹਾ, ”ਕਿਉਂਕਿ ਅਸੀਂ ਪਹਿਲੀ ਵਾਰ ਦਿੱਲੀ-ਆਗਰਾ ਹਾਈਵੇ ‘ਤੇ ਮਿਲੇ ਸੀ। ਮੇਰੀ ਕਾਰ ਟੁੱਟ ਗਈ ਅਤੇ ਮੈਨੂੰ ਮਦਦ ਦੀ ਲੋੜ ਸੀ। ਸੰਗਰਾਮ ਦੀ ਕਾਰ ਉੱਥੋਂ ਲੰਘ ਰਹੀ ਸੀ ਅਤੇ ਜ਼ਾਹਰ ਹੈ ਕਿ ਡਰਾਈਵਰ ਇੱਕ ਦੂਜੇ ਨੂੰ ਜਾਣਦੇ ਸਨ। ਕਿਸੇ ਤਰ੍ਹਾਂ ਉਹ ਆਇਆ ਅਤੇ ਸਾਡੀ ਮਦਦ ਕੀਤੀ।”

14 ਜੁਲਾਈ ਨੂੰ ਹੋਵੇਗੀ ਪਾਰਟੀ 

ਵਿਆਹ ਅਤੇ ਵਿਆਹ ਤੋਂ ਪਹਿਲਾਂ ਦੀਆਂ ਰਸਮਾਂ ਬਾਰੇ ਵਧੇਰੇ ਜਾਣਕਾਰੀ ਸਾਂਝੀ ਕਰਦੇ ਹੋਏ, ਪਾਇਲ ਰੋਹਤਗੀ ਨੇ ਕਿਹਾ, “ਹਲਦੀ, ਮਹਿੰਦੀ, ਚੂੜਾ ਸਮਾਰੋਹ ਆਗਰਾ ਵਿੱਚ ਹੀ ਆਯੋਜਿਤ ਕੀਤਾ ਜਾਵੇਗਾ। ਇਸ ਤੋਂ ਬਾਅਦ ਅਸੀਂ 9 ਜੁਲਾਈ ਨੂੰ ਆਗਰਾ ‘ਚ ਹੀ ਵਿਆਹ ਕਰਾਂਗੇ। ਵਿਆਹ ਵਿੱਚ ਸਿਰਫ਼ ਉਨ੍ਹਾਂ ਦੇ ਅਤੇ ਮੇਰੇ ਪਰਿਵਾਰਕ ਮੈਂਬਰ ਅਤੇ ਕਰੀਬੀ ਹੀ ਸ਼ਾਮਲ ਹੋਣਗੇ। ਵਿਆਹ ਤੋਂ ਬਾਅਦ, ਅਸੀਂ ਇੱਕ ਮੰਦਰ ਜਾਣ ਦੀ ਯੋਜਨਾ ਬਣਾ ਰਹੇ ਹਾਂ ਅਤੇ ਸ਼ਾਇਦ ਆਸ਼ੀਰਵਾਦ ਲੈਣ ਲਈ ਮਥੁਰਾ ਜਾਵਾਂਗੇ।” ਵਿਆਹ ਤੋਂ ਬਾਅਦ ਪਾਇਲ ਅਤੇ ਸੰਗਰਾਮ 14 ਜੁਲਾਈ ਨੂੰ ਦਿੱਲੀ ‘ਚ ਰਿਸੈਪਸ਼ਨ ਪਾਰਟੀ ਕਰਨਗੇ, ਜਿਸ ‘ਚ ਇੰਡਸਟਰੀ ਤੋਂ ਉਨ੍ਹਾਂ ਦੇ ਦੋਸਤ ਸ਼ਾਮਲ ਹੋਣਗੇ। ਇਸ ਤੋਂ ਇਲਾਵਾ ਇਹ ਸੈਲੀਬ੍ਰਿਟੀ ਜੋੜਾ ਮੁੰਬਈ ‘ਚ ਇਕ ਪਾਰਟੀ ਵੀ ਆਯੋਜਿਤ ਕਰੇਗਾ।

RELATED ARTICLES

LEAVE A REPLY

Please enter your comment!
Please enter your name here

Most Popular

Recent Comments