ਪਟਿਆਲਾ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਜਿੱਥੇ ਤੇਜ਼ ਰਫਤਾਰ ਕਾਰ ਨਾਲ ਐਕਸੀਡੈਂਟ ਹੋਣ ਕਰਕੇ ਦੋ ਡਾਕਟਰਾਂ ਦੀ ਮੌਤ ਹੋ ਗਈ ਹੈ | ਇਹ ਨੌਜਵਾਨ ਸਰਕਾਰੀ ਹਸਪਤਾਲ ਦੇ ਜੂਨੀਅਰ ਡਾਕਟਰ ਸਨ।
ਇੱਕ ਦੁਖਦਾਈ ਖ਼ਬਰ ਪਟਿਆਲਾ ਤੋਂ ਸਾਹਮਣੇ ਆਈ ਹੈ। ਜਿਸ ਵਿੱਚ ਤੇਜ਼ ਰਫਤਾਰ ਕਾਰ ਦਾ ਐਕਸੀਡੈਂਟ ਹੋਣ ਨਾਲ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ | ਇਹ ਨੌਜਵਾਨ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਜੂਨੀਅਰ ਡਾਕਟਰ ਸਨ। ਮਿਲੀ ਸੂਚਨਾ ਦੇ ਅਨੁਸਾਰ ਤੇਜ਼ ਰਫ਼ਤਾਰ ਗੱਡੀ ਚਲਾਉਣ ਕਰਕੇ ਹਾਦਸਾ ਹੋਇਆ ਹੈ। ਇਸ ਹਾਦਸੇ ਵਿੱਚ ਅਰਸ਼ਦੀਪ ਤੇ ਆਯੂਸ਼ ਨਾਮ ਦੇ ਦੋ ਲੜਕਿਆਂ ਦੀ ਮੌਤ ਹੋ ਗਈ। ਤੀਸਰਾ ਨੌਜਵਾਨ ਜਿਸ ਦਾ ਨਾਮ ਪਾਰਥ ਹੈ ਉਹ ਸੁਰੱਖਿਅਤ ਹੈ।
ਮਿਲੀ ਜਾਣਕਾਰੀ ਦੇ ਅਨੁਸਾਰ ਪਟਿਆਲਾ ‘ਚ ਤਿੰਨ ਜੂਨੀਅਰ ਡਾਕਟਰਾਂ ਦੀ ਕਾਰ ਸੜਕ ‘ਤੇ ਖੜ੍ਹੇ ਟਰੱਕ ਨਾਲ ਟਕਰਾ ਜਾਂਦੀ ਹੈ । ਜਿਸ ਕਾਰਨ ਦੋ ਜੂਨੀਅਰ ਡਾਕਟਰਾਂ ਦੀ ਮੌਕੇ ‘ਤੇ ਹੀ ਮੌਤ ਹੋ ਚੁੱਕੀ ਹੈ ,ਜਦਕਿ ਇੱਕ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਜਿਨ੍ਹਾਂ ਦੀ ਮੌਕੇ ਤੇ ਮੌਤ ਹੋ ਗਈ ਉਨ੍ਹਾਂ ਦਾ ਨਾਮ ਅਰਸ਼ਦੀਪ ਤੇ ਆਯੂਸ਼ ਦੱਸਿਆ ਗਿਆ ਹੈ ।
ਇਹ ਹਾਦਸਾ ਤਕਰੀਬਨ ਰਾਤ 1 ਵਜੇ ਦਾ ਦੱਸਿਆ ਜਾ ਰਿਹਾ ਹੈ। ਖ਼ਬਰ ਦੇ ਅਨੁਸਾਰ ਇਹ ਨੌਜਵਾਨ ਲਾਇਬ੍ਰੇਰੀ ਵਿੱਚ ਪੜਾਈ ਕਰਦੇ ਸੀ । ਇਸ ਦੌਰਾਨ ਉਹ ਕਿਸੇ ਕੰਮ ਲਈ ਕਾਰ ਵਿੱਚ ਬਾਹਰ ਨਿਕਲੇ ਤੇ ਵਾਪਸ ਆਉਂਦੇ ਸਮੇਂ ਪਟਿਆਲਾ ਕੈਂਟ ਕੰਟੀਨ ਨੇੜੇ ਇਹ ਘਟਨਾ ਵਾਪਰ ਗਈ |ਇਸ ਹਾਦਸੇ ਵਿੱਚ ਦੋ ਡਾਕਟਰਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਤੇ ਇਕ ਬੁਰੀ ਤਰ੍ਹਾਂ ਜ਼ਖਮੀ ਹੈ, ਜਿਸ ਦਾ ਹਸਪਤਾਲ ਵਿੱਚ ਇਲਾਜ ਜਾਰੀ ਹੈ।