ਜਲੰਧਰ ਦੀ ਨੀਨਾ ਤਾਂਗੜੀ ਨੂੰ ਕੈਨੇਡਾ ਵਿੱਚ ਹਾਊਸਿੰਗ ਐਸੋਸੀਏਟ ਦੀ ਮੰਤਰੀ ਦਾ ਅਹੁਦਾ ਮਿਲਿਆ ਹੈ। ਨੀਨਾ ਤਾਂਗੜੀ ਨੇ ਆਪਣੇ ਹੁਨਰ ਅਤੇ ਮਿਹਨਤ ਨਾਲ ਇਹ ਉਪਲਬਧੀ ਹਾਸਲ ਕੀਤੀ ਹੈ। ਓਨਟਾਰੀਓ ਸੂਬਾ ਕੈਨੇਡਾ ਦੇ ਵਿੱਚ ਸ਼ਾਮਿਲ ਹੈ। ਨੀਨਾ ਤਾਂਗੜੀ ਮਿਸੀਸਾਗਾ ਸਟ੍ਰੀਟਵਿਲੇ ਓਨਟਾਰੀਓ ਵਿੱਚ 2018 ਵਿੱਚ MPP ਚੁਣੇ ਗਏ ਸੀ।
ਨੀਨਾ ਤਾਂਗੜੀ ਨੇ ਮੰਤਰੀ ਬਣਨ ਤੋਂ ਬਾਅਦ ਦੱਸਿਆ ਕਿ ਉਹ ਖਾਸ ਉਨ੍ਹਾਂ ਲੋਕਾਂ ਲਈ ਕੰਮ ਕਰਨ ਜਾ ਰਹੀ ਹੈ, ਜੋ ਕੈਨੇਡਾ ਵਿੱਚ ਪਹਿਲੀ ਵਾਰ ਆਪਣਾ ਘਰ ਖਰੀਦਣ ਵਾਲੇ ਹਨ ਜਾਂ ਵਿਦੇਸ਼ਾਂ ਤੋਂ ਆਉਣ ਵਾਲੇ ਵਿਦਿਆਰਥੀਆਂ ਲਈ ਘਰ ਲੈਣ ਵਾਲੇ ਹਨ। ਨੀਨਾ ਤਾਂਗੜੀ ਨੇ ਅੱਗੇ ਦੱਸਿਆ ਕਿ ਇਹ ਪੰਜਾਬ ਅਤੇ ਭਾਰਤ ਲਈ ਬਹੁਤ ਮਾਣ ਦੀ ਗੱਲ ਹੈ ਅਤੇ ਉਹ ਕੈਨੇਡਾ ਵਿੱਚ ਆਪਣੇ ਦੇਸ਼ ਦਾ ਨਾਮ ਹਮੇਸ਼ਾ ਉੱਚਾ ਕਰੇਗੀ।
ਨੀਨਾ ਤਾਂਗੜੀ ਦਾ ਜੱਦੀ ਪਿੰਡ ਅੰਮ੍ਰਿਤਸਰ ਹੈ ਅਤੇ ਨੀਨਾ ਤਾਂਗੜੀ ਨੇ ਵਿਆਹ ਜਲੰਧਰ ਦੇ ਨੇੜੇ ਪਿੰਡ ਬਿਲਗਾ ਦੇ ਅਸ਼ਵਨੀ ਤਾਂਗੜੀ ਨਾਲ ਕਰਵਾਇਆ ਸੀ। ਵਿਆਹ ਤੋਂ ਬਾਅਦ ਉਹ ਇੰਗਲੈਂਡ ਰਹਿੰਦੇ ਸੀ ਪਰ ਇਸ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਕੈਨੇਡਾ ਰਹਿਣ ਲੱਗ ਗਿਆ ਸੀ। ਉੱਥੇ ਉਨ੍ਹਾਂ ਨੇ ਆਪਣੀ ਬੀਮਾ ਕੰਪਨੀ ਸ਼ੁਰੂ ਕਰ ਦਿੱਤੀ ਸੀ ਅਤੇ ਇਸ ਦੇ ਨਾਲ ਉਨ੍ਹਾਂ ਨੇ ਸਮਾਜ ਸੇਵਾ ਵੀ ਸ਼ੁਰੂ ਕਰ ਦਿੱਤੀ ਸੀ। ਇਸ ਦੇ ਨਾਲ 1994 ਵਿੱਚ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਨੇ ਮਿਸੀਸਾਗਾ ਸਟਰੀਟਵਿਲੇ ਤੋਂ ਚੋਣ ‘ਚ ਖੜੇ ਹੋਏ ਸੀ।
ਉਨ੍ਹਾਂ ਨੇ ਮਿਸੀਸਾਗਾ ਸਟਰੀਟਵਿਲੇ ਵਿੱਚ ਤਿੰਨ ਵਾਰ ਚੋਣ ਵਿੱਚ ਹਿਸਾ ਲਿਆ ਸੀ ਪਰ ਉਹ ਹਾਰ ਗਏ ਸੀ | ਪਰ ਹੁਣ ਨੀਨਾ ਤਾਂਗੜੀ ਨੇ ਚੋਣ ਵਿੱਚ ਜਿੱਤ ਹਾਸਿਲ ਕਰਕੇ ਭਾਰਤ ਸਣੇ ਆਪਣੇ ਸ਼ਹਿਰ ਦਾ ਨਾਮ ਵੀ ਰੋਸ਼ਨ ਕੀਤਾ ਹੈ, ਹੁਣ ਉਨ੍ਹਾਂ ਨੂੰ ਹਾਊਸਿੰਗ ਐਸੋਸੀਏਟ ਮੰਤਰੀ ਦਾ ਅਹੁਦਾ ਮਿਲਿਆ ਹੈ।