ਪੰਜਾਬ ‘ਚ ਥਾਣਾ ਸਦਰ ਦੇ ਜਸਦੇਵ ਨਗਰ ਇਲਾਕੇ ’ਚ ਸੋਮਵਾਰ ਨੂੰ ਘਰ ਵਿੱਚ ਬੰਦੂਕ ਸਾਫ ਕਰਦਿਆਂ ਅਚਾਨਕ ਗੋਲ਼ੀ ਚੱਲਣ ਕਾਰਨ ਨਨਕਾਣਾ ਪਬਲਿਕ ਸਕੂਲ ਦੇ 12ਵੀਂ ਜਮਾਤ ਦੇ ਵਿਦਿਆਰਥੀ ਦੀ ਮੌਤ ਹੋ ਚੁੱਕੀ ਹੈ | ਵਿਦਿਆਰਥੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਮੁਰਦਾਘਰ ‘ਚ ਰਖਵਾਇਆ ਗਿਆ ਹੈ। ਮ੍ਰਿਤਕ ਦੇ ਪਿਤਾ ਅਨੂਪ ਸਿੰਘ ਦੇ ਕੈਨੇਡਾ ਤੋਂ ਵਾਪਸ ਆਉਣ ਤੋਂ ਬਾਅਦ ਲਾਸ਼ ਦਾ ਪੋਸਟਮਾਰਟਮ ਹੋਵੇਗਾ । ਮ੍ਰਿਤਕ ਵਿਦਿਆਰਥੀ ਦੀ ਪਛਾਣ ਇਸ਼ਪ੍ਰੀਤ ਉਮਰ 17 ਸਾਲ ਵਜੋਂ ਕੀਤੀ ਗਈ ਹੈ।
ਪੁਲਿਸ ਨੇ ਦੱਸਿਆ ਹੈ ਕਿ ਸੋਮਵਾਰ ਨੂੰ ਰੋਜ਼ ਦੀ ਤਰ੍ਹਾਂ ਪੁੱਤਰ ਸਕੂਲ ਤੋਂ ਘਰ ਵਾਪਸ ਆਇਆ ਅਤੇ ਫਿਰ ਰਾਤ ਦਾ ਖਾਣਾ ਖਾ ਕੇ ਉਪਰਲੀ ਮੰਜ਼ਿਲ ’ਤੇ ਸਥਿਤ ਆਪਣੇ ਕਮਰੇ ’ਚ ਚਲਾ ਗਿਆ ਤਾਂ ਦੁਪਹਿਰ 2 ਵਜੇ ਗੋਲੀ ਚੱਲਣ ਦੀ ਆਵਾਜ਼ ਸੁਣਾਈ ਦਿੱਤੀ , ਜਦੋਂ ਮਾਂ ਨੇ ਉੱਪਰ ਜਾ ਕੇ ਚੈੱਕ ਕੀਤਾ ਤਾਂ ਪੁੱਤਰ ਨੂੰ ਖੂਨ ਨਾਲ ਲੱਥਪੱਥ ਹਾਲਤ ’ਚ ਦੇਖਿਆ ਅਤੇ ਉਸ ਦੇ ਨਜ਼ਦੀਕ ਹੀ ਬੰਦੂਕ ਰੱਖੀ ਹੋਈ ਸੀ, ਉਸ ਨੂੰ ਤੁਰੰਤ ਹਸਪਤਾਲ ਲੈ ਕੇ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਪੁਲਿਸ ਦੇ ਅਨੁਸਾਰ ਜਾਂਚ ’ਚ ਲੱਗ ਰਿਹਾ ਹੈ ਕਿ ਬੰਦੂਕ ਨੂੰ ਸਾਫ ਕਰਦਿਆਂ ਸਫਾਈ ਅਚਾਨਕ ਗੋਲੀ ਚੱਲੀ ਹੈ।
ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਇਸ਼ਪ੍ਰੀਤ ਸ਼ੂਟਿੰਗ ਦਾ ਖਿਡਾਰੀ ਸੀ ਤੇ ਪਿਛਲੇ ਮਹੀਨੇ ਹੀ ਉਸ ਨੇ ਗੋਲਡ ਮੈਡਲ ਪ੍ਰਾਪਤ ਕੀਤਾ ਸੀ। ਇਸ਼ਪ੍ਰੀਤ ਦੋ ਭੈਣਾਂ ਦਾ ਇੱਕਲਾ-ਇੱਕਲਾ ਭਰਾ ਸੀ, ਵੱਡੀ ਭੈਣ ਤੇ ਪਿਤਾ ਕੈਨੇਡਾ ਰਹਿੰਦੇ ਸੀ, ਜਦਕਿ ਘਰ ’ਚ ਛੋਟੀ ਭੈਣ, ਮਾਂ ਤੇ ਦਾਦਾ ਜੀ ਰਹਿ ਰਹੇ ਹਨ।