ਬਾਲੀਵੁੱਡ ਅਭਿਨੇਤਰੀ ਸੋਨਮ ਕਪੂਰ ਤੋਂ ਬਾਅਦ ਹੁਣ ਨਿਰਦੇਸ਼ਕ ਅਲੀ ਅੱਬਾਸ ਜ਼ਫਰ ਨੇ ਵੀ ਪਿਤਾ ਬਣਨ ਦੀ ਖੁਸ਼ਖਬਰੀ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ। ਉਨ੍ਹਾਂ ਦੀ ਪਤਨੀ ਐਲਿਸੀਆ ਨੇ ਹਾਲ ਹੀ ‘ਚ ਇਕ ਛੋਟੀ ਜਿਹੀ ਬੱਚੀ ਨੂੰ ਜਨਮ ਦਿੱਤਾ ਹੈ, ਜਿਸ ਦੀ ਜਾਣਕਾਰੀ ਨਿਰਦੇਸ਼ਕ ਅਲੀ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਦਿੱਤੀ ਹੈ।
ਉਨ੍ਹਾਂ ਨੇ ਲਿਖਿਆ, ”ਉਹ 24 ਸਤੰਬਰ ਦੀ ਅੱਧੀ ਰਾਤ 12:25 ‘ਤੇ ਸਾਡੀ ਜ਼ਿੰਦਗੀ ‘ਚ ਆਈ ਸੀ। ਕਿਰਪਾ ਕਰਕੇ ਸਾਡੀ ਛੋਟੀ ਜਿਹੀ ਖੁਸ਼ੀ ਦਾ ਸੁਆਗਤ ਕਰੋ – ਅਲੀਜਾ ਜ਼ਾਹਰਾ ਜ਼ਫਰ ਅਲੀਸੀਆ ਅਲੀਜਾ” ਉਸਦੀ ਪੋਸਟ ਨੂੰ ਸਾਂਝਾ ਕਰਨ ਤੋਂ ਬਾਅਦ ਪ੍ਰਸ਼ੰਸਕ ਅਤੇ ਮਸ਼ਹੂਰ ਲੋਕ ਉਸਨੂੰ ਵਧਾਈ ਦੇ ਰਹੇ ਹਨ।