ਸਾਰਿਆਂ ਨੇ ਇਹ ਦੇਖਿਆ ਹੋਵੇਗਾ ਕਿ ਅੱਧੀ ਰਾਤ ਹੁੰਦੇ ਹੀ ਕੁੱਤੇ ਸੜਕ ‘ਤੇ ਰੌਲਾ ਪਾਉਣ ਲੱਗ ਜਾਂਦੇ ਹਨ। ਤੁਸੀਂ ਕਦੇ ਉਹਨਾਂ ਦੇ ਭੌਂਕਣ ਦੀ ਅਤੇ ਕਦੇ ਰੋਣ ਦੀ ਆਵਾਜ਼ ਸੁਣੀ ਹੋਵੇਗੀ । ਇਹ ਆਵਾਜ਼ ਨਾ ਸਿਰਫ਼ ਦਿਲ ਨੂੰ ਡਰਾ ਦੇਣ ਵਾਲੀ ਹੈ, ਸਗੋਂ ਲੋਕਾਂ ਨੂੰ ਮਾੜੇ ਸ਼ਗਨਾਂ ਦਾ ਸੰਕੇਤ ਵੀ ਲੱਗਦੀ ਹੈ। ਅੱਜ ਤੁਹਾਨੂੰ ਦੱਸਦੇ ਹਾਂ ਕਿ ਇਸ ਦਾ ਕੀ ਵਿਗਿਆਨਕ ਕਾਰਨ ਹੈ |
ਰਾਤ ਨੂੰ ਹਰ ਪਾਸੇ ਸ਼ਾਂਤ ਮਾਹੌਲ ਹੁੰਦਾ ਹੈ, ਇਸ ਦੌਰਾਨ ਜਦੋ ਕਿਸੇ ਕੁੱਤੇ ਦੀ ਰੋਣ ਜਾਂ ਭੌਂਕਣ ਦੀ ਆਵਾਜ਼ ਸੁਣਾਈ ਦਿੰਦੀ ਹੈ ਫਿਰ ਸਿਰਫ ਨੀਂਦ ਨਹੀਂ ਟੁੱਟਦੀ,ਸਗੋਂ ਦਿਲ ਵੀ ਡਰ ਜਾਂਦਾ ਹੈ। ਇੱਕ ਤਾ ਇਹ ਆਵਾਜ਼ ਇੰਨੀ ਭੈੜੀ ਤੇ ਅਜੀਬ ਜਹੀ ਮਹਿਸੂਸ ਹੁੰਦੀ ਹੈ ਅਤੇ ਫਿਰ ਇਸ ਨਾਲ ਮਨ ਵਿੱਚ ਅਸ਼ੁੱਭ ਖਿਆਲ ਇਸ ਨੂੰ ਹੋਰ ਵੀ ਬੁਰਾ ਬਣਾ ਦਿੰਦੇ ਹਨ |
ਆਪਣੇ ਦੇਸ਼ ਵਿੱਚ ਕਾਫੀ ਸਾਰੇ ਲੋਕਾਂ ਦਾ ਇਹ ਕਹਿਣਾ ਹੈ ਕਿ ਜੇਕਰ ਦੇਰ ਰਾਤ ਨੂੰ ਕੁੱਤੇ ਦੇ ਰੋਣ ਤੇ ਭੌਂਕਣ ਦੀ ਆਵਾਜ਼ ਆ ਰਹੀ ਹੈ, ਤਾਂ ਇਹ ਕਿਸੇ ਮੁਸੀਬਤ ਦੇ ਆਉਣ ਦਾ ਸੁਨੇਹਾ ਹੈ। ਫਿਰ ਲੋਕ ਇਸ ਘਟਨਾ ਨੂੰ ਕਿਸੇ ਦੀ ਮੌਤ ਹੋਣ ਦੇ ਸੰਕੇਤ ਵਜੋਂ ਜੋੜ ਕੇ ਦੇਖ ਦੇ ਹਨ । ਇਹ ਹੀ ਨਹੀਂ, ਕੁਝ ਲੋਕ ਇਹ ਵੀ ਕਹਿ ਦਿੰਦੇ ਹਨ ਕਿ ਕੁੱਤੇ ਆਤਮਾ ਤੇ ਭੂਤ ਨੂੰ ਦੇਖ ਸਕਦੇ ਨੇ ਇਸ ਲਈ ਰੋ ਰਹੇ ਹਨ।
ਇਸ ਸਾਰੇ ਮਾਮਲੇ ਵਿੱਚ ਵਿਗਿਆਨ ਦੀ ਇਹ ਸੋਚ ਨਹੀਂ ਹੈ। ਵਿਗਿਆਨੀ ਅਜਿਹੀਆਂ ਗੱਲਾਂ ‘ਤੇ ਵਿਸ਼ਵਾਸ ਨਹੀਂ ਕਰਦੇ, ਉਨ੍ਹਾਂ ਦਾ ਇਹ ਕਹਿਣਾ ਹੈ ਕਿ ਜੇਕਰ ਰਾਤ ਦੇ ਸਮੇ ਕੁੱਤੇ ਰੋਂ ਰਹੇ ਹਨ, ਤਾਂ ਇਹ ਉਨ੍ਹਾਂ ਦਾ ਮਨੁੱਖਾਂ ਨੂੰ ਆਪਣੇ ਵੱਲ ਖਿੱਚਣ ਦਾ ਇੱਕ ਤਰੀਕਾ ਹੈ।
ਵਿਗਿਆਨ ਦੇ ਅਨੁਸਾਰ ਜਦੋਂ ਵੀ ਕੁੱਤੇ ਪੁਰਾਣੀ ਜਗ੍ਹਾ ਨੂੰ ਛੱਡ ਕੇ ਨਵੀ ਜਗ੍ਹਾ ਵਿੱਚ ਆ ਜਾਂਦੇ ਹਨ ਜਾਂ ਰਸਤਾ ਭਟਕ ਜਾਂਦੇ ਹਨ, ਤਾਂ ਉਹ ਵੀ ਮਨੁੱਖਾਂ ਵਾਂਗ ਦੁਖੀ ਹੋ ਜਾਂਦੇ ਹਨ। ਇਸ ਉਦਾਸੀ ਦੀ ਵਜ੍ਹਾ ਨਾਲ ਉਹ ਰੋਣ ਲੱਗ ਜਾਂਦੇ ਹਨ। ਉਹ ਦੇਰ ਰਾਤ ਨੂੰ ਆਪਣੇ ਪਰਿਵਾਰ ਤੋਂ ਦੂਰ ਹੋਣ ਕਾਰਨ ਰੋਂ ਪੈਂਦੇ ਹਨ। ਖਾਸ ਤੌਰ ‘ਤੇ ਜੇ ਉਨ੍ਹਾਂ ਦਾ ਪਾਲਣ ਕਿਸੇ ਘਰ ਵਿੱਚ ਕੀਤਾ ਹੋਵੇ ਤਾਂ ਉਨ੍ਹਾਂ ਦਾ ਦਰਦ ਹੋਰ ਵੀ ਜਿਆਦਾ ਹੁੰਦਾ ਹੈ।
ਇਸ ਤੋਂ ਬਿਨਾ ਜੇ ਕਿਸੇ ਕੁੱਤੇ ਨੂੰ ਚੋਟ ਲੱਗੀ ਹੋਵੇ ਜਾਂ ਉਸ ਦੀ ਸਿਹਤ ਖ਼ਰਾਬ ਹੋਵੇ ਤਾਂ ਉਹ ਰਾਤ ਨੂੰ ਰੋਣ ਲੱਗ ਜਾਂਦਾ ਹੈ। ਇੰਨਾ ਹੀ ਨਹੀਂ ਜੇਕਰ ਕਿਸੇ ਹੋਰ ਜਗ੍ਹਾ ਦਾ ਕੁੱਤਾ ਉਨ੍ਹਾਂ ਦੇ ਖੇਤਰ ‘ਚ ਵੜਨ ਦੀ ਕੋਸ਼ਿਸ਼ ਕਰਦਾ ਹੈ ਤਾਂ ਕੁੱਤੇ ਇਸ ਗੱਲ ਨੂੰ ਲੈ ਕੇ ਵੀ ਰੋਂਦੇ ਹਨ। ਉਹ ਇਸ ਤਰੀਕੇ ਨਾਲ ਬਾਕੀ ਸਾਥੀਆਂ ਨੂੰ ਚੌਕਸ ਕਰ ਦਿੰਦੇ ਹਨ। ਕੁੱਤੇ ਆਪਣੀ ਉਮਰ ਦੇ ਵਧਣ ਕਾਰਨ ਵੀ ਡਰਣ ਲਗ ਜਾਂਦੇ ਹਨ। ਇਸ ਵਜ੍ਹਾ ਕਾਰਨ ਉਹ ਰਾਤ ਦੇ ਸਮੇ ਇਕੱਲਾ ਮਹਿਸੂਸ ਕਰਕੇ ਵੀ ਰੋਣ ਲੱਗ ਜਾਂਦੇ ਹਨ।