ਦੇਖੋ ਲੁਧਿਆਣਾ ਵਿਚ ਇੱਕ ਨਸ਼ੇੜੀ ਮਾਂ ਦੀ ਕਰਤੂਤ ਸਾਹਮਣੇ ਆਈ ਹੈ। ਨਸ਼ੇੜੀ ਮਾਂ ਵਲੋਂ ਉਸ ਦੇ ਆਪਣੇ ਸਾਢੇ ਤਿੰਨ ਸਾਲ ਦੇ ਬੱਚੇ ਦੀ ਦੇਖਭਾਲ ਨਹੀਂ ਕੀਤੀ, ਜਿਸ ਕਾਰਨ ਬੱਚੇ ਦੇ ਸਰੀਰ ਵਿੱਚ ਕੀੜੇ ਪੈ ਗਏ। ਜਦੋ ਇਸ ਗੱਲ ਦੀ ਖ਼ਬਰ ਸਮਾਜ ਸੇਵਕ ਅਨਮੋਲ ਕਵਾਤਰਾ ਨੂੰ ਲੱਗੀ ਤਾਂ ਉਸ ਨੇ ਬੱਚੇ ਨੂੰ ਤੁਰੰਤ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ |
ਇਸ ਦੌਰਾਨ ਹਸਪਤਾਲ ਵਿਚ ਮਹਿਲਾ ਦੇ ਦੇਵਰ ਨੇ ਵੱਡਾ ਖੁਲਾਸਾ ਕੀਤਾ ਹੈ |ਉਸ ਨੇ ਦੱਸਿਆ ਹੈ ਕਿ ਭਾਬੀ ਦੁੱਧ ਪਿਲਾਉਣ ਲਈ 20,000 ਰੁਪਏ ਮੰਗ ਰਹੀ ਸੀ। ਇਹ ਪੈਸਾ ਉਹ ਡਰੱਗਸ ਖਰੀਦਣ ਲਈ ਵਰਤੇਗੀ । ਉਹ ਖੁਦ ਵੀ ਚਿੱਟੇ ਦਾ ਸੇਵਨ ਕਰਦਾ ਹੈ। ਡਾਕਟਰ ਬੱਚੇ ਦਾ ਇਲਾਜ ਕਰ ਰਹੇ ਹਨ। ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਅੱਜ ਸੀਐੱਮਸੀ ਹਸਪਤਾਲ ਦਾਖਲ ਕਰਵਾਇਆ ਗਿਆ । ਪਰਿਵਾਰ ਦੇ ਹਾਲਾਤ ਅਜਿਹੇ ਹਨ ਕਿ ਹਸਪਤਾਲ ਵਿਚ ਬੱਚੇ ਕੋਲ ਉਸ ਦੇ ਪਿਤਾ ਤੇ ਚਾਚੇ ਨੂੰ ਬਿਠਾਉਣ ਲਈ ਪੁਲਿਸ ਦੀ ਡਿਊਟੀ ਲਗਾਉਣੀ ਪੈ ਰਹੀ ਹੈ।
ਖ਼ਬਰਾਂ ਦੇ ਅਨੁਸਾਰ ਮਹਿਲਾ ਜਵਾਹਰ ਨਗਰ ਕੈਂਪ ਵਿਚ ਆਪਣੇ ਪਤੀ ਨੀਰਜ ਨਾਲ ਰਹਿੰਦੀ ਹੈ। ਪਤੀ-ਪਤਨੀ ਦੋਵੇਂ ਚਿੱਟੇ ਦੇ ਦਲਦਲ ਵਿਚ ਫਸੇ ਹੋਏ ਹਨ। ਬੱਚੇ ਨੂੰ ਪਿਛਲੇ ਕਈ ਦਿਨਾਂ ਤੋਂ ਕੁਝ ਵੀ ਖਾਣ ਨੂੰ ਨਹੀਂ ਦਿੱਤਾ । ਕੁਝ ਦਿਨ ਪਹਿਲਾਂ ਮਹਿਲਾ ਬੱਚੇ ਨੂੰ ਛੱਡ ਕੇ ਚਲੀ ਗਈ ਸੀ । ਬੱਚਾ ਕੁਪੋਸ਼ਣ ਦਾ ਸ਼ਿਕਾਰ ਹੋ ਚੁੱਕਾ ਹੈ। ਬੱਚੇ ਨੂੰ ਡਾਇਟ ਤੇ ਦਵਾਈ ਸਹੀ ਤਰ੍ਹਾਂ ਨਾਲ ਨਹੀਂ ਮਿਲੀ| ਜਿਸ ਕਰਕੇ ਉਸ ਦੀ ਹਾਲਤ ਬਹੁਤ ਨਾਜ਼ੁਕ ਹੈ |
ਸਮਾਜ ਦੀ ਸੇਵਾ ਕਰਨ ਵਾਲੇ ਅਨਮੋਲ ਕਵਾਤਰਾ ਨੇ ਕਿਹਾ ਕਿ ਬੱਚੇ ਦੇ ਸਰੀਰ ਵਿਚ ਕੀੜੇ ਪੈ ਚੁੱਕੇ ਸਨ। ਉਹ ਦਰਦ ਨਾਲ ਚੀਕ ਰਿਹਾ ਸੀ। ਮਾਸੂਮ ਦਾ ਦਰਦ ਦੇਖਿਆ ਨਹੀਂ ਜਾ ਰਿਹਾ ਸੀ। ਪਰਿਵਾਰ ਦੇ ਮੈਂਬਰਾਂ ਨੂੰ ਕਈ ਵਾਰ ਨਸ਼ਾ ਛੁਡਾਊ ਕੇਂਦਰ ਭੇਜਿਆ ਜਾ ਚੁੱਕਾ ਹੈ ਪਰ ਉਹ ਨਸ਼ਾ ਨਹੀਂ ਛੱਡਦੇ । ਬੱਚੇ ਕਾਰਤਿਕ ਦੀ ਜਾਨ ਬਚਾਉਣ ਲਈ ਹਰ ਮੁਮਕਿਨ ਕੋਸ਼ਿਸ਼ ਕੀਤੀ ਜਾ ਰਹੀ ਹੈ। ਮਾਂ ਦਾ ਦੁੱਧ ਸਹੀ ਤਰ੍ਹਾਂ ਨਾਲ ਨਾ ਮਿਲਣ ਕਾਰਨ ਅੱਜ ਇਹ ਹਾਲ ਹੋਇਆ ਹੈ। ਬੱਚੇ ਦੇ ਸਾਰੇ ਟੈਸਟ ਕਰਵਾਏ ਜਾ ਰਹੇ ਹਨ ਤਾਂ ਕਿ ਸਹੀ ਇਲਾਜ ਕੀਤਾ ਜਾ ਸਕੇ |