Saturday, April 19, 2025
HomeBreakingਦੇਖੋ ਭਾਈ ਅੰਮ੍ਰਿਤਪਾਲ ਸਿੰਘ ਇੰਗਲੈਂਡ ਦੀ ਕੁੜੀ ਕਿਰਨਦੀਪ ਕੌਰ ਨਾਲ ਕਰਨਗੇ ਵਿਆਹ|

ਦੇਖੋ ਭਾਈ ਅੰਮ੍ਰਿਤਪਾਲ ਸਿੰਘ ਇੰਗਲੈਂਡ ਦੀ ਕੁੜੀ ਕਿਰਨਦੀਪ ਕੌਰ ਨਾਲ ਕਰਨਗੇ ਵਿਆਹ|

ਭਾਈ ਅੰਮ੍ਰਿਤਪਾਲ ਸਿੰਘ ਦੇ ਵਿਆਹ ਨੂੰ ਪੂਰੀ ਤਰਾਂ ਨਿੱਜੀ ਰੱਖਿਆ ਜਾ ਰਿਹਾ ਹੈ ਇਸ ਬਾਰੇ ਨਾ ਤਾਂ ਗੁਰੂਘਰ ਕਮੇਟੀ ਤੇ ਨਾ ਹੀ ਪਰਿਵਾਰ ਵਾਲਿਆਂ ਨੇ ਕੋਈ ਗੱਲ ਕੀਤੀ ਹੈ |ਦੱਸਿਆ ਜਾ ਰਿਹਾ ਹੈ ਕਿ ਵਿਆਹ ਪੂਰੇ ਸਾਦੇ ਢੰਗ ਤੇ ਪੂਰੇ ਰੀਤੀ ਰਿਵਾਜਾਂ ਨਾਲ ਕੀਤਾ ਜਾਣਾ ਹੈ|

ਭਾਈ ਅਮ੍ਰਿਤਪਾਲ ਸਿੰਘ ਅੱਜ 10 ਫਰਵਰੀ ਨੂੰ ਵਿਆਹ ਕਰਵਾਓਣ ਜਾ ਰਹੇ ਨੇ । ਅੰਮ੍ਰਿਤਪਾਲ ਸਿੰਘ ਦਾ ਵਿਆਹ ਇੰਗਲੈਂਡ ਦੀ ਨਿਵਾਸੀ ਕਿਰਨਦੀਪ ਕੌਰ ਨਾਲ ਹੋਣ ਜਾ ਰਿਹਾ ਹੈ। ਇਹ ਵਿਆਹ ਜਲੰਧਰ ਦੇ ਫਤਿਹਪੁਰ ਵਿੱਚ ਛੇਵੀਂ ਪਾਤਸ਼ਾਹੀ ਸ੍ਰੀ ਹਰਗੋਬਿੰਦ ਸਾਹਿਬ ਜੀ ਦੇ ਗੁਰੂਦਵਾਰੇ ਵਿੱਚ ਹੋਵੇਗਾ।

ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਪਾਲ ਸਿੰਘ ਦੇ ਵਿਆਹ ਨੂੰ ਪੂਰੀ ਤਰਾਂ ਨਿੱਜੀ ਰੱਖਿਆ ਜਾਏਗਾ| ਇਸ ਬਾਰੇ ਨਾ ਤਾਂ ਗੁਰੂਘਰ ਕਮੇਟੀ ਤੇ ਨਾ ਹੀ ਪਰਿਵਾਰ ਦਾ ਕੋਈ ਮੈਬਰ ਗੱਲ ਕਰ ਰਿਹਾ ਹੈ । ਇਹ ਵੀ ਦੱਸਿਆ ਜਾ ਰਿਹਾ ਹੈ ਕਿ ਵਿਆਹ ਪੂਰੇ ਸਾਦੇ ਢੰਗ ਨਾਲ ਕੀਤਾ ਜਾਵੇਗਾ| ਵਿਆਹ ਤੋਂ ਬਾਅਦ ਗੁਰੂਦਵਾਰੇ ਵਿੱਚ ਹੀ ਜਲ ਪਾਣੀ ਤੇ ਲੰਗਰ ਦਾ ਇੰਤਜਾਮ ਕੀਤਾ ਜਾਵੇਗਾ |

ਦੋਵਾਂ ਪਰਿਵਾਰਾਂ ਦਾ ਆਪਸੀ ਪੁਰਾਣੀ ਸਾਂਝ ਹੈ। ਇਸ ਪਰਿਵਾਰ ਦਾ ਪਿੱਛਾ ਜਲੰਧਰ ਵਿੱਚ ਹੈ ਤੇ ਉਹ ਥੋੜ੍ਹੇ ਸਮਾਂ ਪਹਿਲਾਂ ਹੀ ਜਾ ਕੇ ਇੰਲਗੈਂਡ ਵਸ ਗਏ ਸੀ ਤੇ ਹੁਣ ਉੱਥੋਂ ਦੇ ਹੀ ਵਸਨੀਕ ਹਨ। ਹਾਲਾਂਕਿ ਇਸ ਵਿਆਹ ਬਾਰੇ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਜਾ ਰਹੀ ਹੈ| ਭਾਈ ਅੰਮ੍ਰਿਤਪਾਲ ਸਿੰਘ ਪੰਜਾਬ ਵਿੱਚ ਕਾਫੀ ਸਰਗਰਮ ਰਹਿੰਦੇ ਹਨ । ਉਹ ਆਪਣੇ ਸਮਰਥਕਾਂ ਨਾਲ ਮਿਲ ਕੇ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿੱਚ ਆਪਣੀ ਰਾਏ ਰੱਖਦੇ ਹਨ |

 

RELATED ARTICLES

LEAVE A REPLY

Please enter your comment!
Please enter your name here

Most Popular

Recent Comments