Friday, November 15, 2024
HomeBreakingਦੇਖੋ ਘਰਦਿਆਂ ਨੂੰ ਬਿਨਾ ਦੱਸੇ ਗੋਆ ਗਏ ਸੀ ਵੈਲੇਨਟਾਈਨ ਡੇ ਮਨਾਉਣ, ਉਸੇ...

ਦੇਖੋ ਘਰਦਿਆਂ ਨੂੰ ਬਿਨਾ ਦੱਸੇ ਗੋਆ ਗਏ ਸੀ ਵੈਲੇਨਟਾਈਨ ਡੇ ਮਨਾਉਣ, ਉਸੇ ਦਿਨ ਡੁੱਬਣ ਕਾਰਨ ਹੋ ਗਈ ਮੌਤ |

ਪਰਿਵਾਰ ਨੂੰ ਦੱਸੇ ਬਿਨਾਂ ਘੁੰਮਣ ਜਾਣਾ ਨੌਜਵਾਨਾਂ ਲਈ ਇੱਕ ਸਾਹਸ ਦਾ ਕੰਮ ਹੈ,ਪਰ ਇਹ ਸਾਹਸ ਕਈ ਵਾਰ ਭਾਰੀ ਪੈ ਜਾਂਦਾ ਹੈ। ਏਦਾਂ ਹੀ ਹੋਇਆ ਵਿਭੂ ਸ਼ਰਮਾ ਅਤੇ ਸੁਪ੍ਰਿਆ ਦੂਬੇ ਨਾਲ,ਦੋਵੇਂ ਪਰਿਵਾਰ ਵਾਲਿਆਂ ਨੂੰ ਬਿਨਾਂ ਦੱਸੇ ਵੈਲੇਨਟਾਈਨ ਡੇ ਮਨਾਉਣ ਗੋਆ ਗਏ ਸੀ । ਉਸੇ ਦਿਨ ਸਮੁੰਦਰ ਵਿੱਚ ਡੁੱਬਣ ਕਾਰਨ ਦੋਵਾਂ ਦੀ ਮੌਤ ਹੋ ਗਈ।

ਖ਼ਬਰਾਂ ਦੇ ਅਨੁਸਾਰ ਵਿਭੂ ਅਤੇ ਸੁਪ੍ਰਿਆ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਸਨ। ਸੁਪ੍ਰਿਆ 26 ਸਾਲ ਦੀ ਅਤੇ ਵਿਭੂ ਸ਼ਰਮਾ 27 ਸਾਲ ਦੀ ਸੀ,ਦੋਵੇਂ ਪ੍ਰੇਮੀ ਜੋੜੇ ਹਨ | ਇਸ ਵਾਰ ਉਹ ਗੋਆ ‘ਚ ਵੈਲੇਨਟਾਈਨ ਡੇ ਮਨਾਉਣਾ ਚਾਹੁੰਦੇ ਸੀ । ਦੋਵੇਂ ਪਿਛਲੇ ਕੁਝ ਦਿਨਾਂ ਤੋਂ ਗੋਆ ‘ਚ ਛੁੱਟੀਆਂ ਮਨਾ ਰਹੇ ਸਨ, ਪਰ ਉਨ੍ਹਾਂ ਨੇ ਆਪਣੇ ਘੁੰਮਣ ਦੇ ਪਲਾਨ ਬਾਰੇ ਪਰਿਵਾਰਕ ਮੈਂਬਰਾਂ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਸੀ |

Couple drowned in Palolem Beach Goa on Valentine's Day

ਰਿਪੋਰਟ ਦੇ ਅਨੁਸਾਰ ਦੋਵੇਂ ਪਹਿਲਾਂ ਤੋਂ ਤੈਅ ਯੋਜਨਾ ਦੇ ਅਨੁਸਾਰ ਵੈਲੇਨਟਾਈਨ ਡੇ ਦਾ ਆਨੰਦ ਲੈਣ ਲਈ ਦੱਖਣੀ ਗੋਆ ਦੇ ਮਸ਼ਹੂਰ ਪਾਲੋਲੇਮ ਬੀਚ ‘ਤੇ ਪਹੁੰਚੇ। ਪਰ ਉੱਥੇ ਉਨ੍ਹਾਂ ਦਾ ਮਜ਼ਾ ਸਜ਼ਾ ਵਿੱਚ ਬਦਲ ਗਿਆ। ਬੀਚ ‘ਤੇ ਪਾਣੀ ਦਾ ਮਜ਼ਾ ਲੈਂਦੇ ਹੋਏ ਉਹ ਇੰਨਾ ਅੰਦਰ ਚਲੇ ਗਏ ਕਿ ਵਾਪਸ ਨਹੀਂ ਮੁੜ ਸਕੇ । ਦੋਵਾਂ ਦੀ ਡੁੱਬਣ ਕਾਰਨ ਮੌਤ ਹੋ ਗਈ।

ਇਸ ਘਟਨਾ ਤੋਂ ਬਾਅਦ ਪੁਲਿਸ ਨੂੰ 14 ਫਰਵਰੀ ਦੀ ਸ਼ਾਮ ਨੂੰ ਹੀ ਜਾਣਕਾਰੀ ਦਿੱਤੀ ਗਈ| ਪੁਲਿਸ ਤੁਰੰਤ ਟੀਮ ਨਾਲ ਮੌਕੇ ‘ਤੇ ਪਹੁੰਚ ਗਈ । ਲਾਈਫਗਾਰਡ ਦੀ ਮਦਦ ਨਾਲ ਲਾਸ਼ਾਂ ਨੂੰ ਕੰਢੇ ‘ਤੇ ਲਿਆਂਦਾ ਗਿਆ। ਉਥੋਂ ਦੋਵਾਂ ਨੂੰ ਕੋਂਕਣ ਸਮਾਜਿਕ ਸਿਹਤ ਕੇਂਦਰ ਲਿਜਾਇਆ ਗਿਆ,ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ। ਪੁਲਿਸ ਨੇ ਦੋਨਾਂ ਦੀਆ ਲਾਸ਼ਾ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

ਪੁਲਿਸ ਨੇ ਦੋਵਾਂ ਦੇ ਪਰਿਵਾਰਕ ਮੈਂਬਰਾਂ ਤੋਂ ਪੁੱਛ-ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਉਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਦੋਵੇਂ ਗੋਆ ਗਏ ਹਨ। ਉਸੇ ਸਮੇਂ, ਸਥਾਨਕ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਸੋਮਵਾਰ, 13 ਫਰਵਰੀ ਦੀ ਰਾਤ ਨੂੰ ਪਾਲੋਲੇਮ ਬੀਚ ਦੇ ਨੇੜੇ ਉਨ੍ਹਾਂ ਨੂੰ ਘੁੰਮਦੇ ਦੇਖਿਆ ਸੀ।

RELATED ARTICLES

LEAVE A REPLY

Please enter your comment!
Please enter your name here

Most Popular

Recent Comments