ਚੰਡੀਗੜ੍ਹ ਪੁਲਿਸ ਨੇ ਇੱਕ 19 ਸਾਲਾ ਮੋਟਰ ਮਕੈਨਿਕ ਅਤੇ ਇੱਕ 18 ਸਾਲਾ ਪੀਜ਼ਾ ਡਿਲੀਵਰੀ ਬੁਆਏ ਨੂੰ ਐਕਟਿਵਾ ਚੋਰੀ ਕਰਦੇ ਗ੍ਰਿਫ਼ਤਾਰ ਕੀਤਾ ਹੈ। ਸੂਚਨਾ ਦੇ ਆਧਾਰ ‘ਤੇ ਪਿੰਡ ਦੜੀਆ ਅਤੇ ਕਜੇਹੜੀ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਚੰਡੀਗੜ੍ਹ ਪੁਲਿਸ ਦੀ ਅਪਰਾਧ ਸ਼ਾਖਾ ਦੀ ਟੀਮ ਨੇ ਇਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ।
ਜਾਣਕਾਰੀ ਦੇ ਅਨੁਸਾਰ ਮੁਲਜ਼ਮਾਂ ਦੀ ਪਛਾਣ ਮੁਹਾਲੀ ਦੇ ਪਿੰਡ ਕੁੰਭੜਾ ਦੇ ਮਨੋਜ ਕੁਮਾਰ (18) ਅਤੇ ਹੱਲੋ ਮਾਜਰਾ ਦੇ ਗੋਲੂ (19) ਵਜੋਂ ਕੀਤੀ ਗਈ ਹੈ। ਮਨੋਜ ਪੀਜ਼ਾ ਡਿਲੀਵਰੀ ਬੁਆਏ ਵਜੋਂ ਕੰਮ ਕਰਦਾ ਸੀ ਅਤੇ ਕਟਾਣੀ ਸਵੀਟਸ ਨੇੜੇ ਪਿੰਡ ਵਿੱਚ ਰਹਿੰਦਾ ਸੀ। ਜਦੋਂਕਿ ਗੋਲੂ ਦਾ ਘਰ ਪਿੰਡ ਹੱਲੋ ਮਾਜਰਾ ਵਿੱਚ ਡਿਸਪੈਂਸਰੀ ਦੇ ਨੇੜੇ ਹੈ ਅਤੇ ਉਹ ਮੌਲੀ ਜਾਗਰਣ ਵਿੱਚ ਮੋਟਰ ਮਕੈਨਿਕ ਦਾ ਕੰਮ ਕਰਦਾ ਸੀ।ਦੋਵਾਂ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਬੁੜੈਲ ਜੇਲ੍ਹ ਭੇਜ ਦਿੱਤਾ ਹੈ। ਪੁਲਿਸ ਇਨ੍ਹਾਂ ਵੱਲੋਂ ਕੀਤੀਆਂ ਹੋਰ ਚੋਰੀਆਂ ਦਾ ਪਤਾ ਲਗਾਉਣ ਚ ਲੱਗੀ ਹੋਈ ਹੈ।
ਸੂਚਨਾ ਦੇ ਅਨੁਸਾਰ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਦੜੀਆ ‘ਚ ਇਕ ਨੌਜਵਾਨ ਚੋਰੀ ਦੀ ਐਕਟਿਵਾ ‘ਤੇ ਘੁੰਮ ਰਿਹਾ ਹੈ। ਇਸ ਸੂਚਨਾ ਦੇ ਆਧਾਰ ‘ਤੇ ਕ੍ਰਾਈਮ ਬ੍ਰਾਂਚ ਨੇ ਪੈਪਸੀ ਮੋੜ ਨੇੜੇ ਨਾਕਾ ਲਾਇਆ |ਗੋਲੂ ਨੂੰ ਚੋਰੀ ਦੀ ਪੰਜਾਬ ਨੰਬਰ ਐਕਟਿਵਾ ਸਮੇਤ ਕਾਬੂ ਕਰ ਲਿਆ। ਦੂਸਰੇ ਪਾਸੇ ਸੂਚਨਾ ਦੇ ਆਧਾਰ ‘ਤੇ ਕ੍ਰਾਈਮ ਬ੍ਰਾਂਚ ਨੇ ਸੈਕਟਰ 52 ਦੇ ਪਿੰਡ ਕਜੇਹੜੀ ਤੋਂ ਮਨੋਜ ਕੁਮਾਰ ਨਾਮਕ ਦੋਸ਼ੀ ਨੂੰ ਚੋਰੀ ਦੀ ਚੰਡੀਗੜ੍ਹ ਨੰਬਰ ਐਕਟਿਵਾ ਸਮੇਤ ਕਾਬੂ ਕਰ ਲਿਆ। ਦੋਵਾਂ ਖਿਲਾਫ ਮਾਮਲਾ ਦਰਜ਼ ਕਰ ਲਿਆ ਗਿਆ ਹੈ |