ਅੱਜ 1 ਮਾਰਚ ਤੋਂ 3 ਵੱਡੇ ਬਦਲਾਅ ਹੋਏ ਹਨ। 14.2 ਕਿਲੋ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ 50 ਰੁਪਏ ਵਧ ਗਈ ਹੈ। ਦਿੱਲੀ ‘ਚ ਇਸ ਦੀ ਕੀਮਤ 1103 ਰੁਪਏ ਹੋ ਗਈ ਹੈ। ਇਸ ਤੋਂ ਪਹਿਲਾਂ 6 ਜੁਲਾਈ 2022 ਨੂੰ ਕੀਮਤਾਂ ਬਦਲੀਆਂ ਗਈਆਂ ਸੀ । ਫਿਰ ਵੀ ਭਾਅ 50 ਰੁਪਏ ਵਧਾ ਦਿੱਤੇ ਗਏ ਸਨ।
ਇਸ ਦੇ ਨਾਲ ਹੀ 19 ਕਿਲੋ ਦੇ ਕਮਰਸ਼ੀਅਲ ਸਿਲੰਡਰ ਦੀ ਕੀਮਤ ‘ਚ 350 ਰੁਪਏ ਦਾ ਵਾਧਾ ਕੀਤਾ ਗਿਆ ਹੈ। ਇਹ ਹੁਣ ਦਿੱਲੀ ਵਿੱਚ 2119 ਰੁਪਏ ਵਿੱਚ ਉਪਲਬਧ ਹੈ। ਪਹਿਲਾ 1 ਜਨਵਰੀ ਨੂੰ ਕੀਮਤਾਂ ‘ਚ 25 ਰੁਪਏ ਦਾ ਵਾਧਾ ਕੀਤਾ ਗਿਆ ਸੀ।
ਇਸ ਦੇ ਨਾਲ ਹੀ ਹੁਣ ਤੋਂ ਕਾਸ਼ੀ ਵਿਸ਼ਵਨਾਥ ਮੰਦਰ ‘ਚ ਬਾਬਾ ਦੀ ਪੂਜਾ ਕਰਨ ਲਈ ਪਹਿਲਾਂ ਨਾਲੋਂ ਜ਼ਿਆਦਾ ਰੁਪਏ ਦੇਣੇ ਪੈਣਗੇ। ਇਸ ਤੋਂ ਇਲਾਵਾ ਦਿੱਲੀ ਦੇ ਸਰਕਾਰੀ ਸਕੂਲਾਂ ਵਿੱਚ ਅੱਜ ਤੋਂ ਦਾਖ਼ਲਾ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਅੱਜ ਤੋਂ ਹੋਣ ਵਾਲੇ ਬਦਲਾਅ ਬਾਰੇ ਜਾਣੋ |
ਵਾਰਾਣਸੀ ਦੇ ਕਾਸ਼ੀ ਵਿਸ਼ਵਨਾਥ ਮੰਦਰ ‘ਚ ਬਾਬਾ ਦੀ ਆਰਤੀ ਮਹਿੰਗੀ ਹੋ ਗਈ ਹੈ। ਮੰਗਲਾ ਆਰਤੀ ਲਈ ਸ਼ਰਧਾਲੂਆਂ ਨੂੰ 150 ਰੁਪਏ ਜ਼ਿਆਦਾ ਦੇਣੇ ਪੈਣਗੇ। ਮਤਲਬ ਹੁਣ 350 ਦੀ ਬਜਾਏ 500 ਰੁਪਏ ਦੇਣੇ ਪੈਣਗੇ। ਇਸ ਦੇ ਨਾਲ ਹੀ ਸਪਤ ਰਿਸ਼ੀ ਆਰਤੀ, ਸ਼ਿੰਗਾਰ ਭੋਗ ਆਰਤੀ ਅਤੇ ਦੁਪਹਿਰ ਭੋਗ ਆਰਤੀ ਦੀਆਂ ਟਿਕਟਾਂ ਵਿੱਚ 120 ਰੁਪਏ ਦਾ ਵਾਧਾ ਕੀਤਾ ਗਿਆ ਹੈ। ਇਨ੍ਹਾਂ ਆਰਤੀਆਂ ਲਈ 180 ਦੀ ਬਜਾਏ 300 ਰੁਪਏ ਦੇਣੇ ਪੈਣਗੇ।
ਦਿੱਲੀ ਵਿੱਚ ਅੱਜ ਤੋਂ ਸਰਕਾਰੀ ਸਕੂਲਾਂ ਵਿੱਚ ਨਰਸਰੀ, ਕੇਜੀ ਅਤੇ ਪਹਿਲੀ ਜਮਾਤ ਵਿੱਚ ਦਾਖ਼ਲੇ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਇਨ੍ਹਾਂ ਜਮਾਤਾਂ ਵਿੱਚ ਦਾਖ਼ਲੇ ਲਈ 15 ਮਾਰਚ ਤੱਕ ਆਫ਼ਲਾਈਨ ਅਰਜ਼ੀਆਂ ਦਿੱਤੀਆਂ ਜਾ ਸਕਦੀਆਂ ਹਨ। ਸਿਰਫ਼ ਦਿੱਲੀ ਵਿੱਚ ਰਹਿਣ ਵਾਲੇ ਬੱਚੇ ਹੀ ਦਾਖ਼ਲੇ ਲਈ ਅਪਲਾਈ ਕਰਨ ਦੇ ਯੋਗ ਹੋਣਗੇ।
ਦੇਸ਼ ਵਿੱਚ ਤੇਲ ਦੀਆਂ ਕੀਮਤਾਂ ਪਿਛਲੇ 7 ਮਹੀਨਿਆਂ ਤੋਂ ਸਥਿਰ ਹਨ। ਹਾਲਾਂਕਿ ਜੁਲਾਈ ‘ਚ ਮਹਾਰਾਸ਼ਟਰ ‘ਚ ਪੈਟਰੋਲ 5 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 3 ਰੁਪਏ ਪ੍ਰਤੀ ਲੀਟਰ ਸਸਤਾ ਹੋ ਗਿਆ ਸੀ ਪਰ ਬਾਕੀ ਸੂਬਿਆਂ ‘ਚ ਕੀਮਤਾਂ ਪਹਿਲਾਂ ਵਾਂਗ ਹੀ ਬਰਕਰਾਰ ਹਨ।