ਦੁਨੀਆ ਦੇ ਸਭ ਤੋਂ ਤੇਜ਼ ਦੌੜਾਕਾਂ ‘ਚੋਂ ਇਕ ਜਮਾਇਕਾ ਦੇ ਉਸੈਨ ਬੋਲਟ ਨਾਲ ਵੱਡਾ ਧੋਖਾ ਹੋਇਆ ਹੈ। ਉਸਦੀ ਕਮਾਈ ਅਤੇ ਰਿਟਾਇਰਮੈਂਟ ਦੇ ਪੈਸੇ ਸਭ ਗਾਇਬ ਹੋ ਗਏ। ਲੰਡਨ ਤੋਂ ਬੀਜਿੰਗ ਓਲੰਪਿਕ ਦੀ ਦੌੜ ‘ਚ ਨਵੇਂ ਰਿਕਾਰਡ ਬਣਾਉਣ ਵਾਲੇ ਉਸੈਨ ਬੋਲਟ ਨਾਲ ਅਜਿਹਾ ਕੀ ਹੋਇਆ, ਇਹ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਉਹ ਦੁਨੀਆ ਦੇ ਮਹਾਨ ਦੌੜਾਕਾਂ ਨੂੰ ਪਿੱਛੇ ਛੱਡਦੇ ਹੋਏ ਓਲੰਪਿਕ ਖੇਡਾਂ ‘ਚ 8 ਵਾਰ ਸੋਨ ਤਮਗਾ ਜਿੱਤਣ ‘ਚ ਸਫਲ ਰਿਹਾ। ਹੁਣ ਰਿਟਾਇਰਮੈਂਟ ਤੋਂ ਬਾਅਦ ਉਹ ਫਿਰ ਤੋਂ ਸੁਰਖੀਆਂ ‘ਚ ਹੈ। ਇਸ ਵਾਰ ਉਹ ਆਪਣੇ ਕਿਸੇ ਰਿਕਾਰਡ ਦੀ ਵਜ੍ਹਾ ਨਾਲ ਨਹੀਂ ਸਗੋਂ ਇਕ ਖਰਾਬੀ ਕਾਰਨ ਹੈ।
ਰਿਪੋਰਟਾਂ ਮੁਤਾਬਕ ਉਸੈਨ ਬੋਲਟ ਦੇ ਖਾਤੇ ‘ਚੋਂ 98 ਕਰੋੜ ਰੁਪਏ ਗੁੰਮ ਹੋ ਗਏ ਹਨ। ਬੋਲਟ ਦੇ ਨਿਵੇਸ਼ ਖਾਤੇ ਵਿੱਚੋਂ 98 ਕਰੋੜ ਰੁਪਏ ਗਾਇਬ ਹੋ ਗਏ। ਉਸਦਾ ਖਾਤਾ ਸਟਾਕਸ ਐਂਡ ਸਕਿਓਰਿਟੀਜ਼ ਲਿਮਟਿਡ ਕੰਪਨੀ ਵਿੱਚ ਸੀ। ਇਹ ਇੱਕ ਜਮੈਕਨ ਨਿਵੇਸ਼ ਕੰਪਨੀ ਹੈ। ਇਸ ਮਾਮਲੇ ਦੀ ਜਾਣਕਾਰੀ ਐਸੋਸੀਏਟਿਡ ਪ੍ਰੈਸ ਨੇ ਇੱਕ ਪੱਤਰ ਦੇ ਹਵਾਲੇ ਨਾਲ ਦਿੱਤੀ ਹੈ। ਬੋਲਟ ਦੇ ਵਕੀਲ ਨੇ ਇਹ ਪੱਤਰ ਕੰਪਨੀ ਨੂੰ ਭੇਜਿਆ ਹੈ, ਜਿਸ ‘ਚ ਉਸ ਦੇ ਪੈਸੇ ਵਾਪਸ ਕਰਨ ਦੀ ਮੰਗ ਕੀਤੀ ਗਈ ਹੈ। ਵਕੀਲ ਨੇ ਪੱਤਰ ਵਿੱਚ ਲਿਖਿਆ, ‘ਜੇਕਰ ਇਹ ਸੱਚ ਹੈ, ਹਾਲਾਂਕਿ ਅਸੀਂ ਉਮੀਦ ਕਰ ਰਹੇ ਹਾਂ ਕਿ ਇਹ ਸੱਚ ਨਹੀਂ ਹੈ, ਸਾਡੇ ਮੁਵੱਕਿਲ ਨੇ ਧੋਖਾਧੜੀ, ਚੋਰੀ ਜਾਂ ਦੋਵਾਂ ਦਾ ਗੰਭੀਰ ਅਪਰਾਧ ਕੀਤਾ ਹੈ।