ਅੱਜ ਪੂਰੇ ਦੇਸ਼ ‘ਚ ਈਦ ਬਹੁਤ ਧੂਮਧਾਮ ਨਾਲ ਮਨਾਈ ਜਾ ਰਹੀ ਹੈ। ਅੱਜ ਸਵੇਰੇ ਮਸਜਿਦਾਂ ਵਿੱਚ ਈਦ ਦੀ ਨਮਾਜ਼ ਅਦਾ ਕੀਤੀ ਗਈ ਹੈ । ਲੋਕਾਂ ਨੇ ਇੱਕ ਦੂਜੇ ਨੂੰ ਈਦ ਦੀ ਵਧਾਈ ਦੇ ਰਹੇ ਹਨ। ਸ਼ੁੱਕਰਵਾਰ ਦੀ ਸ਼ਾਮ ਨੂੰ ਈਦ ਦਾ ਚੰਦ ਦਿਖਾਈ ਦੇਣ ਨਾਲ 24 ਮਾਰਚ ਨੂੰ ਸ਼ੁਰੂ ਹੋਇਆ ਰਮਜ਼ਾਨ ਮਹੀਨਾ ਅੱਜ ਪੂਰਾ ਹੋ ਚੁੱਕਿਆ ਹੈ। ਦੱਸ ਦੇਈਏ ਕਿ ਈਦ ਰਮਜ਼ਾਨ ਦੀ ਸਮਾਪਤੀ ਤੋਂ ਬਾਅਦ ਸ਼ਵਾਲ ਮਹੀਨੇ ਦੇ ਪਹਿਲੇ ਦਿਨ ਮਨਾਈ ਜਾਂਦੀ ਹੈ, ਜਿਸ ਨੂੰ ਈਦ-ਉਲ-ਫਿਤਰ ਵੀ ਕਹਿੰਦੇ ਹਨ।
ਈਦ ਦੇ ਸ਼ੁਭ ਮੌਕੇ ‘ਤੇ ਲੋਕ ਸਵੇਰ ਤੋਂ ਹੀ ਸਾਰੀਆਂ ਮਸਜਿਦਾਂ,ਦਰਗਾਹ ‘ਚ ਈਦ ਦੀ ਨਮਾਜ਼ ਅਦਾ ਕਰਨ ਪਹੁੰਚਦੇ ਹਨ। ਈਦ ਦਾ ਚੰਨ ਨਜ਼ਰ ਆਉਣ ਤੋਂ ਬਾਅਦ ਰਮਜ਼ਾਨ ਦਾ ਪਵਿੱਤਰ ਮਹੀਨਾ ਸ਼ੁੱਕਰਵਾਰ ਨੂੰ ਖਤਮ ਹੋ ਗਿਆ। ਇਸਲਾਮੀ ਕੈਲੰਡਰ ਦੇ ਅਨੁਸਾਰ ਚੰਨ ਦੇ ਨਜ਼ਰ ਆਉਣ ਦੇ ਅਧਾਰ ‘ਤੇ ਮਹੀਨੇ ਵਿੱਚ ਕਦੇ 29 ਜਾਂ ਕਦੇ 30 ਦਿਨ ਆ ਜਾਂਦੇ ਹਨ। ਸ਼ੱਵਾਲ ਮਹੀਨੇ ਦੇ ਪਹਿਲੇ ਦਿਨ ਈਦ ਮਨਾਈ ਜਾਂਦੀ ਹੈ।