ਦਿੱਲੀ ਦੇ ਜੰਤਰ-ਮੰਤਰ ਤੇ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫਤਾਰ ਹੋਣ ਦੀ ਦੀ ਮੰਗ ਲਈ ਪਹਿਲਵਾਨਾਂ ਦੇ ਧਰਨੇ ਦਾ ਅੱਜ 19ਵਾਂ ਦਿਨ ਹੋ ਗਿਆ ਹੈ। ਅੱਜ ਯਾਨੀ ਵੀਰਵਾਰ ਪਹਿਲਵਾਨ ਕਾਲਾ ਦਿਵਸ ਮਨਾ ਰਹੇ ਹਨ। ਪਹਿਲਵਾਨਾਂ ਨੇ ਦੇਸ਼ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਕਾਲੀਆਂ ਪੱਟੀਆਂ ਬੰਨ੍ਹ ਕੇ ਉਨ੍ਹਾਂ ਦੇ ਨਾਲ ਪ੍ਰਦਰਸ਼ਨ ਕਰਨ।
ਦਿੱਲੀ ਪੁਲਿਸ ਨੇ ਦੱਸਿਆ ਹੈ ਕਿ ਬ੍ਰਿਜ ਭੂਸ਼ਣ ਸ਼ਰਨ ਸਿੰਘ ‘ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾ ਰਹੀ ਨਾਬਾਲਗ ਮਹਿਲਾ ਪਹਿਲਵਾਨ ਨੇ ਮੈਜਿਸਟ੍ਰੇਟ ਦੇ ਸਾਹਮਣੇ ਸੀਆਰਪੀਸੀ 164 ਦੇ ਤਹਿਤ ਆਪਣੇ ਬਿਆਨ ਦਰਜ ਕਰਾ ਦਿੱਤੇ ਹਨ। ਵਿਨੇਸ਼ ਫੋਗਾਟ ਨੇ ਦੱਸਿਆ ਹੈ ਕਿ ਜਦੋਂ ਬ੍ਰਿਜ ਭੂਸ਼ਣ ਸਿੰਘ ਦੇ ਪੁੱਤਰ ਵਿਧਾਇਕ ਬਣਨ ਲਈ ਚੋਣ ਲੜੇ ਸੀ ਤਾਂ ਖਿਡਾਰੀਆਂ ਨੂੰ ਧੱਕੇ ਨਾਲ ਲਖਨਊ ਕੈਂਪ ਤੋਂ ਬਾਹਰ ਲੈ ਕੇ ਗਏ । ਉਨ੍ਹਾਂ ਦੇ ਬੇਟੇ ਦੇ ਹਲਕੇ ਵਿੱਚ ਚੋਣ ਪ੍ਰਚਾਰ ਲਈ ਘਰਾਂ ‘ਚ ਜਾ ਕੇ ਵੋਟਾਂ ਮੰਗੀਆਂ ਸੀ। ਉਨ੍ਹਾਂ ਨੇ ਦੱਸਿਆ ਕਿ ਇਹ ਗੱਲ 2014 ਜਾਂ 2016 ਦੀ ਹੋਵੇਗੀ। ਮੈਂ ਆਪ ਵੀ ਪ੍ਰਚਾਰ ਕਰਨ ਲਈ ਨਾਲ ਗਿਆ ਸੀ। ਮੈਂ ਵੀ ਮਨ੍ਹਾ ਕੀਤਾ ਸੀ ਤਾਂ ਕੋਚ ਮੇਰੇ ਨੇੜੇ ਆਏ ਤੇ ਕਹਿਣ ਲੱਗੇ ਕਿ ਇਹ ਨੇਤਾ ਦਾ ਖਾਸ ਹੁਕਮ ਹੈ। ਜੋ ਨਹੀਂ ਜਾ ਰਿਹਾ, ਉਸ ਨੂੰ ਨਤੀਜੇ ਭੁਗਤਣੇ ਪੈ ਜਾਣਗੇ ।