ਦਿੱਲੀ ਦੀ ਸਾਕੇਤ ਅਦਾਲਤ ‘ਚ ਚਾਰ ਰਾਉਂਡ ਗੋਲੀਬਾਰੀ ਹੋਈ, ਜਿਸ ਦੇ ਵਿੱਚ ਨਿਊ ਫਰੈਂਡਸ ਕਾਲੋਨੀ ਦੀ ਇੱਕ ਔਰਤ ਜ਼ਖਮੀ ਹੋ ਚੁੱਕੀ ਹੈ। ਗੋਲੀਆਂ ਦੀ ਆਵਾਜ਼ ਸੁਣ ਕੇ ਦਿੱਲੀ ਪੁਲਿਸ ਮੌਕੇ ‘ਤੇ ਪੁੱਜ ਗਈ। ਸੂਤਰਾਂ ਦੇ ਅਨੁਸਾਰ ਔਰਤ ਅੱਜ ਕੋਰਟ ‘ਚ ਗਵਾਹੀ ਦੇਣ ਆਈ ਸੀ। ਔਰਤ ਕੋਰਟ ਵਿੱਚ ਇੱਕ ਮਾਮਲੇ ‘ਚ ਆਪਣਾ ਬਿਆਨ ਦਰਜ਼ ਕਰਨ ਪਹੁੰਚੀ ਹੋਈ ਸੀ । ਇਸੇ ਦੌਰਾਨ ਉਸ ਨੂੰ ਗੋਲੀਆਂ ਲੱਗ ਗਈਆਂ । ਹੁਣ ਔਰਤ ਨੂੰ ਇਲਾਜ ਲਈ ਹਸਪਤਾਲ ‘ਚ ਦਾਖ਼ਲ ਕਰਾ ਦਿੱਤਾ ਗਿਆ ਹੈ।
ਦਿੱਲੀ ਦੇ ਸਾਕੇਤ ਕੋਰਟ ‘ਚ ਅੱਜ ਯਾਨੀ ਸ਼ੁੱਕਰਵਾਰ ਨੂੰ ਗੋਲੀਆਂ ਚੱਲ ਗਈਆਂ,ਜਿਸ ਕਾਰਨ ਅਦਾਲਤ ਦੇ ਬਾਹਰ ਭੱਜ ਦੌੜ ਪੈ ਗਈ। ਗੋਲੀਆਂ ਚੱਲਣ ਤੇ ਲੋਕ ਸਹਿਮ ਚੁੱਕੇ ਨੇ ਤੇ ਹੰਗਾਮਾ ਮੱਚ ਗਿਆ ਹੈ |
ਸੂਚਨਾ ਦੇ ਅਨੁਸਾਰ ਦਿੱਲੀ ਦੀ ਸਾਕੇਤ ਅਦਾਲਤ ਦੇ ਬਾਹਰ ਇੱਕ ਔਰਤ ‘ਦੇ ਗੋਲੀਆਂ ਮਾਰੀਆਂ ਗਈਆਂ । ਔਰਤ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਔਰਤ ਨੂੰ AIIMS ਹਸਪਤਾਲ ਵਿਚ ਦਾਖ਼ਲ ਕਰਵਾ ਦਿੱਤਾ ਗਿਆ ਹੈ। ਸੂਤਰਾਂ ਦੇ ਅਨੁਸਾਰ ਇੱਕ ਪਤੀ-ਪਤਨੀ ਦੇ ਵਿਚਾਲੇ ਅਦਾਲਤ ਵਿੱਚ ਮਾਮਲਾ ਦਰਜ਼ ਸੀ। ਔਰਤ ਅੱਜ ਮਾਮਲੇ ਵਿਚ ਬਿਆਨ ਦਰਜ਼ ਕਰਨ ਲਈ ਪਹੁੰਚੀ ਸੀ। ਇਸ ਦੌਰਾਨ ਮੁਲਜ਼ਮ ਪਤੀ ਵਕੀਲ ਦੇ ਭੇਸ ਵਿੱਚ ਆਇਆ ਅਤੇ ਔਰਤ ‘ਤੇ ਗੋਲੀਆਂ ਚਲਾ ਦਿੱਤੀਆਂ। ਪੁਲਿਸ ਨੇ ਇਸ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।