ਅੰਮ੍ਰਿਤਸਰ ਵਿੱਚ ਹੋਲੇ ਮੁਹੱਲੇ ਮੌਕੇ ਸ੍ਰੀ ਹਰਿਮੰਦਰ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਗਿਆ ਸੀ। 2 ਲੱਖ ਤੋਂ ਵੱਧ ਸ਼ਰਧਾਲੂ ਹਰਿਮੰਦਰ ਸਾਹਿਬ ਮੱਥਾ ਟੇਕਣ ਅਤੇ ਆਸ਼ੀਰਵਾਦ ਲੈਣ ਲਈ ਪੁੱਜੇ ਸੀ । ਪਾਲਕੀ ਸਾਹਿਬ ਦੇ ਅੱਗੇ ਫੁੱਲਾਂ ਨਾਲ ਹੋਲੀ ਵੀ ਖੇਡੀ ਗਈ। ਦੂਰੋਂ-ਦੂਰੋਂ ਤੋਂ ਆਈਆਂ ਸੰਗਤਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਸਾਹਿਬ ‘ਤੇ ਫੁੱਲਾਂ ਦੀ ਵਰਖਾ ਕੀਤੀ।
ਹੋਲਾ ਮੁਹੱਲਾ ਸਿੱਖ ਭਾਈਚਾਰੇ ਦੇ ਲੋਕਾਂ ਲਈ ਬਹੁਤ ਵੱਡਾ ਤਿਉਹਾਰ ਹੈ। ਇਸ ਦੌਰਾਨ ਜੰਗੀ ਕਲਾ, ਘੋੜ ਸਵਾਰੀ, ਕਵਿਤਾ ਪਾਠ ਆਦਿ ਦੀਆਂ ਰਸਮਾਂ ਹੁੰਦੀਆਂ ਹਨ। ਜਿਸ ਦਾ ਮਕਸਦ ਸਿੱਖ ਯੋਧਿਆਂ ਦੀ ਬਹਾਦਰੀ ਦਾ ਸਨਮਾਨ ਕਰਨਾ ਹੈ। ਇਸ ਦਿਨ ਵੱਡੀ ਗਿਣਤੀ ਵਿਚ ਸ਼ਰਧਾਲੂ ਸ੍ਰੀ ਆਨੰਦਪੁਰ ਸਾਹਿਬ ਪਹੁੰਚਦੇ ਹਨ,ਇਸ ਦੇ ਨਾਲ ਹੀ ਸ਼ਰਧਾਲੂ ਆਪਣੇ ਪਰਿਵਾਰਾਂ ਸਮੇਤ ਸ੍ਰੀ ਹਰਿਮੰਦਰ ਸਾਹਿਬ ਵੀ ਮੱਥਾ ਟੇਕਣ ਪਹੁੰਚਦੇ ਹਨ।
ਹੋਲਾ ਮੁਹੱਲਾ ਸਿੱਖਾਂ ਦੇ ਪਵਿੱਤਰ ਸਥਾਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲੀ ਦੇ ਅਗਲੇ ਦਿਨ ਲੱਗਦਾ ਹੈ। ਇਹ ਧਾਰਮਿਕ ਸਥਾਨ ਸਿੱਖਾਂ ਲਈ ਬਹੁਤ ਮਹੱਤਤਾ ਰੱਖਦਾ ਹੈ। ਇੱਥੇ ਹੋਲੀ ਮਰਦਾਨਗੀ ਦੇ ਪ੍ਰਤੀਕ ਵਜੋਂ ਮਨਾਈ ਜਾਂਦੀ ਹੈ। ਸਿੱਖ ਯੋਧੇ ਅਤੇ ਨਿਹੰਗ ਘੋੜ ਸਵਾਰੀ, ਗਤਕਾ ਅਤੇ ਮਾਰਸ਼ਲ ਆਰਟਸ ਕਰਦੇ ਦਿਖਾਈ ਦਿੰਦੇ ਹਨ।
ਸ੍ਰੀ ਹਰਿਮੰਦਰ ਸਾਹਿਬ ਵਿਖੇ 2 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਮੱਥਾ ਟੇਕਿਆ ਅਤੇ ਆਸ਼ੀਰਵਾਦ ਪ੍ਰਾਪਤ ਕੀਤਾ ਅਤੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰ ਆਪਣੇ ਪਾਪਾਂ ਦਾ ਨਾਸ਼ ਕੀਤਾ | ਪਾਲਕੀ ਸਾਹਿਬ ਦੇ ਨਾਲ-ਨਾਲ ਫੁੱਲਾਂ ਦੀ ਹੋਲੀ ਖੇਡਣ ਲਈ ਰਾਤ ਨੂੰ 50,000 ਸ਼ਰਧਾਲੂ ਵੀ ਪੁੰਜੇ ।ਵਿਸ਼ਾਲ ਲੰਗਰ ਲਗਾਇਆ ਗਿਆ ਹੈ। ਲੰਗਰ ਵਿੱਚ ਸੁਆਦੀ ਪਕਵਾਨ ਪ੍ਰਸਾਦ ਵਜੋਂ ਦਿੱਤੇ ਜਾਂਦੇ ਹਨ। ਜਿੱਥੇ ਦੁਨੀਆ ਭਰ ਵਿੱਚ ਹੋਲੀ ‘ਦੇ ਰੰਗ ਹਨ, ਉੱਥੇ ਹੀ ਹਰਿਮੰਦਰ ਸਾਹਿਬ ਵਿੱਚ ਫੁੱਲਾਂ ਦੀ ਹੋਲੀ ਖੇਡੀ ਗਈ ਹੈ।