ਪੰਜਾਬੀ ਸਿੰਗਰ ਕਰਨ ਔਜਲਾ ਇੰਨੀਂ ਦਿਨੀਂ ਖੂਬ ਚਰਚਾ ਵਿੱਚ ਹਨ। ਹਾਲ ਹੀ ‘ਚ ਕਰਨ ਔਜਲਾ ਦੀ ਐਲਬਮ ‘ਫੋਰ ਯੂ’ ਰਿਲੀਜ਼ ਹੋਈ ਹੈ, ਜਿਸ ਨੂੰ ਲੋਕ ਨੇ ਬਹੁਤ ਪਸੰਦ ਕੀਤਾ ਹੈ । ਇਸ ਦੇ ਨਾਲ ਨਾਲ ਹਾਲ ਹੀ ‘ਚ ਕਰਨ ਤੇ ਪਲਕ ਦੇ ਪ੍ਰੀ ਵੈਡਿੰਗ ਸ਼ੂਟ ਦੀਆਂ ਤਸਵੀਰਾਂ ਖੂਬ ਵਾਇਰਲ ਹੋ ਰਹੀਆਂ ਹਨ ।
ਥੋੜ੍ਹੇ ਦਿਨਾਂ ਤੋਂ ਹੀ ਇਹ ਖਬਰਾਂ ਆਉਣ ਲੱਗੀ ਸੀ ਕਿ ਕਰਨ ਔਜਲਾ ਵਿਆਹ ਕਰਨ ਜਾ ਰਿਹਾ ਹੈ। ਬੀਤੇ ਸਾਲ ਕਰਨ ਔਜਲਾ ਦੀ ਮੰਗੇਤਰ ਪਲਕ ਦੇ ਬ੍ਰਾਈਡਲ ਸ਼ਾਵਰ ਦੀਆਂ ਤਸਵੀਰਾਂ ਸਾਹਮਣੇ ਆਈਆਂ ਸੀ। ਇਸ ਤੋਂ ਇਲਾਵਾ ਵਿਆਹ ਦੀ ਤਰੀਕ ਦਾ ਵੀ ਖੁਲਾਸਾ ਕੀਤਾ ਗਿਆ ਸੀ। ਪ੍ਰੰਤੂ ਕਰਨ ਔਜਲਾ ਨੇ ਇਨ੍ਹਾਂ ਸਾਰੀਆਂ ਖਬਰਾਂ ਨੂੰ ਗਲਤ ਸਾਬਿਤ ਕੀਤਾ ਸੀ।
ਜਿਸ ਵਿੱਚ ਜੋੜੇ ਦਾ ਰੋਮਾਂਟਿਕ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਪਲਕ ਚਿੱਟੀ ਵੈਡਿੰਗ ਡਰੈੱਸ ‘ਚ ਨਜ਼ਰ ਆ ਰਹੀ ਹੈ ਅਤੇ ਕਰਨ ਔਜਲਾ ਬਿਲਕੁਲ ਸਾਧਾਰਨ ਲੁੱਕ ‘ਚ ਨਜ਼ਰ ਆ ਰਹੇ ਹਨ। ਕਰਨ ਔਜਲਾ ਦੇ ਫੈਨਜ਼ ਇਨ੍ਹਾਂ ਤਸਵੀਰਾ ਨੂੰ ਬਹੁਤ ਪਸੰਦ ਕਰ ਰਹੇ ਹਨ।