ਚੰਡੀਗੜ੍ਹ: ਪੰਜਾਬ ਪੁਲਿਸ ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਅਨੁਸਾਰ ਪੰਜਾਬ ਨੂੰ ਅਪਰਾਧ ਮੁਕਤ ਬਣਾਉਣ ਲਈ ਵਚਨਬੱਧ ਹੈ। ਕੋਟਕਪੂਰਾ ‘ਚ 10 ਨਵੰਬਰ ਨੂੰ ਹੋਏ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਦੇ ਕਤਲ ‘ਚ ਸ਼ਾਮਲ ਦੋ ਸ਼ੂਟਰਾਂ ਨੂੰ ਪੁਲਸ ਨੇ ਹੁਸ਼ਿਆਰਪੁਰ ਤੋਂ ਗ੍ਰਿਫਤਾਰ ਕਰ ਲਿਆ ਹੈ।
In the targeted killing of Pardeep Singh on 10 Nov in #Kotkapura, CI Jalandhar, @PP_Hoshiarpur & @FaridkotPolice arrested 2 shooters from #Hoshiarpur in joint operation:Manpreet@ Mani & Bhupinder@ Goldy#Canada-based Gangster Goldy Brar is the mastermind of this conspiracy (1/2) pic.twitter.com/xzAxi0wY0h
— DGP Punjab Police (@DGPPunjabPolice) November 17, 2022
ਇਹ ਗ੍ਰਿਫਤਾਰੀ ਸੀ.ਆਈ.ਜਲੰਧਰ, ਹੁਸ਼ਿਆਰਪੁਰ ਅਤੇ ਫਰੀਦਕੋਟ ਪੁਲਿਸ ਵੱਲੋਂ ਸਾਂਝੇ ਆਪ੍ਰੇਸ਼ਨ ਦੌਰਾਨ ਕੀਤੀ ਗਈ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਮਨਪ੍ਰੀਤ ਉਰਫ ਮਨੀ ਅਤੇ ਭੁਪਿੰਦਰ ਉਰਫ ਗੋਲਡੀ ਵਜੋਂ ਹੋਈ ਹੈ। ਗੋਲਡੀ ਬਰਾੜ, ਇੱਕ ਕੈਨੇਡੀਅਨ-ਅਧਾਰਤ ਗੈਂਗਸਟਰ, ਕਤਲ ਦੀ ਸਾਜ਼ਿਸ਼ ਦਾ ਮਾਸਟਰਮਾਈਂਡ ਹੈ। ਫਰੀਦਕੋਟ ਪੁਲਿਸ ਨੇ ਬਲਜੀਤ ਉਰਫ ਮੰਨਾ ਨੂੰ ਹਰਿਆਣਾ ਦੇ 3 ਸ਼ੂਟਰਾਂ ਨੂੰ ਰਸਦ ਮੁਹੱਈਆ ਕਰਵਾਉਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ।