ਡਾ.ਨਵਜੋਤ ਕੌਰ ਨੇ ਇੱਕ ਵਾਰ ਫਿਰ ਤੋਂ ਪੰਜਾਬ ਸਰਕਾਰ ਨੂੰ ਅਫੀਮ ਦੀ ਖੇਤੀ ਦੀ ਮੰਗ ਕੀਤੀ ਹੈ। ਪੇਸ਼ੇ ਤੋਂ ਡਾਕਟਰ ਨਵਜੋਤ ਕੌਰ ਨੇ ਇਹ ਮੰਗ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵੱਲੋਂ ਅਫੀਮ ਦੀ ਖੇਤੀ ਲਈ ਕੇਂਦਰ ਨੂੰ ਕੀਤੀ ਅਪੀਲ ਤੋਂ ਬਾਅਦ ਰੱਖੀ ਹੈ। ਇਹ ਦੂਜੀ ਵਾਰ ਹੋਇਆ ਹੈ ਜਦੋਂ ਡਾ.ਨਵਜੋਤ ਕੌਰ ਅਫੀਮ ਦੀ ਖੇਤੀ ਦੇ ਸਮਰਥਨ ਵਿੱਚ ਬੋਲੇ ਹਨ |
ਡਾ: ਨਵਜੋਤ ਕੌਰ ਨੇ ਟਵਿਟਰ ‘ਤੇ ਟਵੀਟ ਕੀਤਾ ਹੈ ਕਿ ਅਫੀਮ ਦੀ ਖੇਤੀ ਲਈ ਮਨਜ਼ੂਰੀ ਲੈਣੀ ਚਾਹੀਦੀ ਹੈ। ਇਹ ਇੱਕੋ ਇੱਕ ਤਰੀਕਾ ਹੈ ਜਿਸ ਨਾਲ ਅਸੀਂ ਆਪਣੇ ਕਿਸਾਨਾਂ ਨੂੰ ਖੁਸ਼ਹਾਲ ਕਰਨ ਵਿੱਚ ਮਦਦ ਕਰ ਸਕਦੇ ਹਾਂ ਅਤੇ ਵਿਦੇਸ਼ਾਂ ਵਿੱਚ ਨਿਰਯਾਤ ਦੇ ਨਾਲ ਸਰਕਾਰ ਖੇਤੀ ਤੋਂ ਚੰਗੀ ਆਮਦਨ ਪ੍ਰਾਪਤ ਕਰ ਸਕਦੀ ਹਾਂ, ਨਾਲ ਹੀ ਪੰਜਾਬ ਨੂੰ ਮੈਡੀਕਲ ਤੌਰ ‘ਤੇ ਪ੍ਰਵਾਨਿਤ ਵਰਤੋਂ ਤੋਂ ਸਿੰਥੈਟਿਕ ਨਸ਼ਿਆਂ ਤੋਂ ਛੁਟਕਾਰਾ ਮਿਲੇਗਾ।
ਨਵਜੋਤ ਕੌਰ ਪੇਸ਼ੇ ਤੋਂ ਡਾਕਟਰ ਹਨ। ਉਹ ਭਲੀ ਭਾਂਤ ਜਾਣਦੇ ਹਨ ਕਿ ਦੇਸ਼ ਦੇ ਨੌਜਵਾਨਾਂ ਨੇ ਹੈਰੋਇਨ ਦੇ ਨਸ਼ੇ ਵਿੱਚ ਆਪਣੀ ਜਵਾਨੀ ਬਰਬਾਦ ਕਰ ਦਿੱਤੀ ਹੈ। ਦਵਾਈ ਲੈਣ ਵਾਲੇ ਨੌਜਵਾਨ ਨਸ਼ੇ ਤੋਂ ਦੂਰ ਰਹਿੰਦੇ ਹਨ ਜਦੋਂ ਤੱਕ ਉਨ੍ਹਾਂ ਨੂੰ ਦਵਾਈ ਦਿੱਤੀ ਜਾਂਦੀ ਹੈ। ਜਦੋਂ ਵੀ ਉਨ੍ਹਾਂ ਨੂੰ ਦਵਾਈ ਨਹੀਂ ਮਿਲਦੀ, ਉਹ ਦੁਬਾਰਾ ਨਸ਼ੇ ਕਰਨ ਲੱਗ ਜਾਂਦੇ ਹਨ। ਪਹਿਲੇ ਸਮੇਂ ਵਿੱਚ ਡਿਪੂਆਂ ’ਤੇ ਕੋਟੇ ਦੇ ਆਧਾਰ ’ਤੇ ਹੈਰੋਇਨ ਦਿੱਤੀ ਜਾਂਦੀ ਸੀ। ਉਨ੍ਹਾਂ ਨੇ ਇਸ ਕੋਟੇ ਨੂੰ ਮੁੜ ਤੋਂ ਸ਼ੁਰੂ ਕਰਨ ਦੀ ਮੰਗ ਕੀਤੀ ਹੈ ।