ਮਹਿਲਾ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ‘ਚ ਆਸਟ੍ਰੇਲੀਆ ਨੇ ਭਾਰਤ ਨੂੰ 5 ਰਨ ਨਾਲ ਹਰਾ ਦਿੱਤਾ। ਭਾਰਤ ਨੂੰ 33 ਗੇਂਦਾਂ ‘ਤੇ 41 ਰਨ ਦੀ ਲੋੜ ਸੀ। ਰਿਚਾ ਘੋਸ਼ ਅਤੇ ਹਰਮਨਪ੍ਰੀਤ ਕੌਰ ਕਰੀਜ਼ ‘ਤੇ ਸੀ । ਫਿਰ ਹਰਮਨਪ੍ਰੀਤ ਰਨਆਊਟ ਹੋ ਗਈ |ਭਾਰਤ ਆਖਰੀ 32 ਗੇਂਦਾਂ ‘ਤੇ ਸਿਰਫ 34 ਰਨ ਹੀ ਬਣਾ ਸਕਿਆ ਅਤੇ ਮੈਚ ਹਾਰ ਗਿਆ।
ਭਾਰਤ ਨੇ ਪਹਿਲੀ ਪਾਰੀ ਵਿੱਚ ਖ਼ਰਾਬ ਫੀਲਡਿੰਗ ਕੀਤੀ, ਬਿਲਕੁਲ ਮੌਕੇ ‘ਤੇ ਕੈਚ ਛੱਡੇ ਅਤੇ ਵਿਕਟਾਂ ਗੁਆ ਦਿੱਤੀਆਂ। ਇਸ ਦੇ ਨਾਲ ਹੀ ਆਸਟ੍ਰੇਲੀਆ ਨੇ ਸ਼ਾਨਦਾਰ ਫੀਲਡਿੰਗ ਕੀਤੀ, ਜਿਸ ਦੀ ਬਦੌਲਤ ਉਨ੍ਹਾਂ ਨੇ ਪੂਰੇ ਮੌਕਿਆਂ ‘ਤੇ ਵਿਕਟਾਂ ਵੀ ਹਾਸਲ ਕੀਤੀਆਂ।
ਆਸਟ੍ਰੇਲੀਆ ਖਿਲਾਫ ਭਾਰਤ ਦੀ ਫੀਲਡਿੰਗ ਬਹੁਤ ਖਰਾਬ ਰਹੀ। ਸ਼ੇਫਾਲੀ ਵਰਮਾ ਨੇ ਲਾਂਗ ਆਨ ‘ਤੇ ਬੇਥ ਮੂਨੀ ਦਾ ਇਕ ਆਸਾਨ ਕੈਚ ਛੱਡਿਆ। ਮੂਨੀ ਉਸ ਸਮੇ 32 ਰਨ ਬਣਾ ਕੇ ਬੱਲੇਬਾਜ਼ੀ ਕਰ ਰਹੀ ਸੀ ਜਦੋਂ ਉਹ 54 ਰਨ ਬਣਾ ਕੇ ਆਊਟ ਹੋ ਗਈ ਸੀ।
ਵਿਕਟਕੀਪਰ ਰਿਚਾ ਘੋਸ਼ ਨੇ ਆਸਟ੍ਰੇਲੀਆਈ ਕਪਤਾਨ ਮੇਗ ਲੈਨਿੰਗ ਦਾ ਕੈਚ ਛੱਡਿਆ। ਲੈਨਿੰਗ ਉਸ ਵਾਲੇ ਇਕ ਰਨ ‘ਤੇ ਖੇਡ ਰਹੀ ਸੀ, ਉਹ 49 ਰਨ ਬਣਾ ਕੇ ਨਾਟ ਆਊਟ ਰਹੀ। ਉਸ ਨੇ ਆਖ਼ਰੀ ਓਵਰ ਵਿੱਚ ਰੇਣੂਕਾ ਸਿੰਘ ਨੂੰ ਦੋ ਛੱਕੇ ਮਾਰ ਕੇ ਆਸਟਰੇਲੀਆ ਦੇ ਸਕੋਰ ਨੂੰ 172 ਤੱਕ ਪਹੁੰਚਾਇਆ। ਰਿਚਾ ਨੇ 13ਵੇਂ ਓਵਰ ਵਿੱਚ ਸਟੰਪਿੰਗ ਦਾ ਆਸਾਨ ਮੌਕਾ ਵੀ ਗੁਆ ਦਿੱਤਾ।
ਕੈਚ ਛੱਡਣ ਤੋਂ ਇਲਾਵਾ, ਭਾਰਤ ਨੇ ਕਈ ਮੌਕਿਆਂ ‘ਤੇ ਬਹੁਤ ਖਰਾਬ ਫੀਲਡਿੰਗ ਵੀ ਕੀਤੀ। ਸ਼ਿਖਾ ਪਾਂਡੇ, ਦੀਪਤੀ ਸ਼ਰਮਾ ਅਤੇ ਸ਼ੈਫਾਲੀ ਵਰਮਾ ਵਰਗੇ ਫੀਲਡਰਾਂ ਦੇ ਹੱਥਾਂ ਹੇਠੋਂ ਗੇਂਦਾਂ ਜਾ ਰਹੀਆਂ ਸੀ। ਆਸਟ੍ਰੇਲੀਆ ਨੇ ਖਰਾਬ ਫੀਲਡਿੰਗ ਦਾ ਫਾਇਦਾ ਉਠਾਇਆ ਅਤੇ 8 ਵਾਰ 2-2 ਰਨ ਬਣਾਏ |
ਕਪਤਾਨ ਹਰਮਨਪ੍ਰੀਤ ਕੌਰ 15ਵੇਂ ਓਵਰ ਵਿੱਚ 52 ਰਨ ਬਣਾ ਕੇ ਰਨ ਆਊਟ ਹੋ ਗਈ। ਇੱਥੋਂ ਪੂਰਾ ਮੈਚ ਪਲਟ ਗਿਆ। ਓਵਰ ਦੀ ਚੌਥੀ ਗੇਂਦ ‘ਤੇ ਦੂਜਾ ਰਨ ਲੈਣ ਦੀ ਕੋਸ਼ਿਸ਼ ‘ਚ ਹਰਮਨਪ੍ਰੀਤ ਕੌਰ ਦਾ ਬੱਲਾ ਪਿੱਚ ‘ਚ ਫਸ ਗਿਆ। ਉਹ ਦੌੜ ਪੂਰੀ ਨਹੀਂ ਕਰ ਸਕੀ ਅਤੇ ਆਸਟ੍ਰੇਲੀਆਈ ਵਿਕਟਕੀਪਰ ਐਲੀਸਾ ਹੀਲੀ ਨੇ ਆਊਟ ਕਰ ਦਿੱਤਾ । ਹਰਮਨ ਦੇ ਵਿਕਟ ਤੋਂ ਬਾਅਦ ਭਾਰਤ ਨੂੰ 32 ਗੇਂਦਾਂ ‘ਤੇ 40 ਰਨ ਦੀ ਲੋੜ ਸੀ। ਟੀਮ 34 ਰਨ ਹੀ ਬਣਾ ਸਕੀ ਅਤੇ 5 ਰਨ ਨਾਲ ਮੈਚ ਹਾਰ ਗਈ।