ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ‘ਚ ਕੱਲ ਯਾਨੀ ਵੀਰਵਾਰ ਨੂੰ ਹੋਏ ਅੱਤਵਾਦੀ ਹਮਲੇ ‘ਚ ਪੰਜਾਬ ਦੇ ਚਾਰ ਜਵਾਨ ਸ਼ਹੀਦ ਹੋ ਗਏ। ਦਰਅਸਲ, ਅੱਤਵਾਦੀਆਂ ਨੇ ਟਰੱਕ ‘ਤੇ ਗੋਲੀਬਾਰੀ ਕਰਨ ਤੋਂ ਬਾਅਦ ਗ੍ਰਨੇਡ ਸੁੱਟ ਦਿੱਤਾ। ਜਿਸ ਦੇ ਕਾਰਨ ਟਰੱਕ ਨੂੰ ਅੱਗ ਲੱਗ ਗਈ। ਇਸ ‘ਚ 4 ਜਵਾਨਾਂ ਸਮੇਤ 5 ਜਵਾਨ ਸ਼ਹੀਦ ਹੋਏ ਜਦੋਂ ਕਿ ਇਕ ਜਵਾਨ ਦੀ ਹਾਲਤ ਨਾਜ਼ੁਕ ਹੈ।
ਪਹਿਲਾ ਫੋਜ਼ੀ ਜਵਾਨ ਹਰਕ੍ਰਿਸ਼ਨ ਸਿੰਘ ਪਿੰਡ ਤਲਵੰਡੀ ਭਾਰਥ, ਜ਼ਿਲ੍ਹਾ ਗੁਰਦਾਸਪੁਰ ਦੀ ਤਹਿਸੀਲ ਬਟਾਲਾ, ਦੂਜਾ ਜਵਾਨ ਮਨਦੀਪ ਸਿੰਘ ਪਿੰਡ ਚਣਕੋਈਆਂ , ਜ਼ਿਲ੍ਹਾ ਲੁਧਿਆਣਾ ਦੀ ਤਹਿਸੀਲ ਪਾਇਲ, ਤੀਸਰਾ ਜਵਾਨ ਲਾਂਸ ਨਾਇਕ ਕੁਲਵੰਤ ਸਿੰਘ ਪਿੰਡ ਚੜਿਕ, ਮੋਗਾ ਅਤੇ ਚੋਥਾ ਜਵਾਨ ਸੇਵਕ ਪਿੰਡ ਬਾਘਾ ਸ਼ਹੀਦ ਹੋਏ ਹਨ। ਪੰਜਵਾਂ ਜਵਾਨ ਦੇਬਾਸ਼ੀਸ਼ ਬਾਸਵਾਲ ਪਿੰਡ ਅਲਗਾਮ ਸਮਿਲ ਖੰਡਯਾਤ, ਤਹਿਸੀਲ ਸਤਿਆਬਾਦੀ, ਜ਼ਿਲ੍ਹਾ ਪੁਰੀ, ਉੜੀਸਾ ਦਾ ਹੈ।
ਨਾਰਦਰਨ ਕਮਾਂਡ ਹੈੱਡਕੁਆਰਟਰ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਜਵਾਨਾਂ ਨੂੰ ਲੈ ਕੇ ਟਰੱਕ ਭਿੰਬਰ ਗਲੀ ਤੋਂ ਪੁੰਛ ਵੱਲ ਜਾ ਰਿਹਾ ਸੀ। ਮੀਂਹ ਬਹੁਤ ਤੇਜ਼ ਸੀ। ਜਿਸ ਕਾਰਨ ਵਿਜ਼ੀਬਿਲਟੀ ਵੀ ਬਹੁਤ ਘੱਟ ਸੀ। ਅੱਤਵਾਦੀਆਂ ਨੇ ਇਸ ਗੱਲ ਦਾ ਫਾਇਦਾ ਲਿਆ ।
ਸਾਰੇ ਫੋਜ਼ੀ ਜਵਾਨ ਰਾਸ਼ਟਰੀ ਰਾਈਫਲਸ ਯੂਨਿਟ ਦੇ ਸੀ । ਉਨ੍ਹਾਂ ਨੂੰ ਇਲਾਕੇ ‘ਚ ਅੱਤਵਾਦੀਆਂ ਵਿਰੁੱਧ ਮੁਹਿੰਮਾਂ ‘ਚ ਤਾਇਨਾਤ ਕੀਤਾ ਹੋਇਆ ਸੀ। ਅੱਤਵਾਦੀਆਂ ਨੇ ਪਹਿਲਾਂ ਫੌਜ ਦੇ ਟਰੱਕ ‘ਤੇ ਗੋਲੀਬਾਰੀ ਹੋਈ ਅਤੇ ਫਿਰ ਗ੍ਰੇਨੇਡ ਸੁੱਟ ਦਿੱਤਾ, ਜਿਸ ਨਾਲ ਟਰੱਕ ਨੂੰ ਅੱਗ ਲੱਗ ਗਈ। ਅੱਤਵਾਦੀ ਹਮਲੇ ‘ਚ ਇੱਕ ਜਵਾਨ ਗੰਭੀਰ ਜਖਮੀ ਹੋਇਆ ਹੈ, ਰਾਜੌਰੀ ਚ ਫੋਜ਼ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
ਸੀਐਮ ਭਗਵੰਤ ਮਾਨ ਨੇ ਅੱਤਵਾਦੀ ਹਮਲੇ ਵਿਚ ਸ਼ਹੀਦ ਹੋਏ ਫੌਜੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ। ਟਵੀਟ ਕਰਦੇ ਹੋਏ ਉਨ੍ਹਾਂ ਨੇ ਕਿਹਾ ਹੈ ਕਿ -ਰਾਸ਼ਟਰੀ ਰਾਈਫਲ ਦੇ 5 ਫੋਜੀ ਜਵਾਨ ਜਿਨ੍ਹਾਂ ਵਿਚੋਂ 4 ਜਵਾਨ ਪੰਜਾਬ ਤੋਂ ਸੀ , ਇਕ ਅੱਤਵਾਦੀ ਹਮਲੇ ਵਿਚ ਸ਼ਹੀਦ ਹੋ ਗਏ | ਜਵਾਨਾਂ ਦੇ ਪਰਿਵਾਰਾਂ ਨੂੰ ਪ੍ਰਮਾਤਮਾ ਹਿੰਮਤ ਬਖ਼ਸ਼ੇ।