ਜੀ-20 ਕਾਨਫਰੰਸ ਤੋਂ ਪਹਿਲਾਂ ਅਟਾਰੀ ਸਰਹੱਦ ‘ਤੇ ਏਸ਼ੀਆ ਦਾ ਸਭ ਤੋਂ ਉੱਚਾ ਰਾਸ਼ਟਰੀ ਝੰਡਾ ਲਹਿਰਾਇਆ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਇਸ ਨੂੰ ਲਗਾਉਣ ਲਈ ਨੋਇਡਾ ਤੋਂ ਵਿਸ਼ੇਸ਼ ਕਿਸਮ ਦੀ ਕਰੇਨ ਮੰਗਵਾਈ ਜਾਵੇਗੀ । ਇਹ ਸਾਰਾ ਕੰਮ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਵੱਲੋਂ ਕੀਤਾ ਜਾ ਰਿਹਾ ਹੈ। ਅਥਾਰਟੀ ਅਧਿਕਾਰੀਆਂ ਦੇ ਅਨੁਸਾਰ ਝੰਡੇ ਨੂੰ ਪਹਿਲਾਂ ਵਾਲੀ ਜਗ੍ਹਾ ਤੋਂ ਹਟਾ ਕੇ ਸਵਰਨਜਯੰਤੀ ਗੇਟ ਨੇੜੇ ਲਗਾਇਆ ਜਾਵੇਗਾ ।
ਰਾਸ਼ਟਰੀ ਝੰਡੇ ਵਿੱਚ ਵਰਤੀਆਂ ਜਾਣ ਵਾਲੀਆਂ ਮੋਟੀਆਂ ਪਾਈਪਾਂ ਆ ਗਈਆਂ ਹਨ। ਹੁਣ ਉਨ੍ਹਾਂ ਨੂੰ ਫਿੱਟ ਕਰਨ ਲਈ ਨੋਇਡਾ ਤੋਂ ਕਰੇਨ ਮੰਗਵਾਈ ਗਈ ਹੈ।ਕਰੇਨ ਨੂੰ ਤਿੰਨ ਦਿਨ ਲੱਗੇ ਇੱਥੇ ਪੁੱਜਣ ਲਈ। ਹੁਣ ਕਰੇਨ ਨੂੰ ਲਗਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ।ਇਸ ਰਾਸ਼ਟਰੀ ਝੰਡੇ ਦੀ ਉਚਾਈ 418 ਫੁੱਟ ਹੋਵੇਗੀ |
ਦੱਸਿਆ ਜਾ ਰਿਹਾ ਹੈ ਕਿ ਪਿਛਲੀ ਅਕਾਲੀ ਭਾਜਪਾ ਸਰਕਾਰ ਸਮੇਂ ਤਤਕਾਲੀ ਕੈਬਨਿਟ ਮੰਤਰੀ ਅਨਿਲ ਜੋਸ਼ੀ ਦੀ ਪਹਿਲਕਦਮੀ ‘ਤੇ ਗੋਲਡਨ ਜੁਬਲੀ ਗੇਟ ਦੇ ਸਾਹਮਣੇ 200 ਮੀਟਰ ਦੀ ਦੂਰੀ ‘ਤੇ ਰਾਸ਼ਟਰੀ ਝੰਡਾ ਲਹਿਰਾਇਆ ਗਿਆ ਸੀ। ਉਸ ਦੌਰਾਨ ਇਸ ਦੀ ਉਚਾਈ 360 ਫੁੱਟ ਸੀ।
ਭਾਰਤੀ ਗੈਲਰੀ ਦੀ ਉਚਾਈ ਕਾਰਨ ਗੈਲਰੀ ਵਿੱਚੋਂ ਸਾਡਾ ਝੰਡਾ ਨਜ਼ਰ ਨਹੀਂ ਆਉਂਦਾ ਸੀ । ਲੋਕ ਵਾਰ-ਵਾਰ ਇਸ ਗੱਲ ਤੇ ਸ਼ਿਕਾਇਤ ਕਰਦੇ ਸੀ ।ਫਿਰ ਬੀ.ਐਸ.ਐਫ ਇਸ ਨੂੰ ਕੇਂਦਰ ਕੋਲ ਲੈ ਕੇ ਗਈ ਅਤੇ ਸਰਕਾਰ ਨੇ ਇਸ ਨੂੰ ਸਰਹੱਦ ਵੱਲ ਲਿਜਾ ਕੇ ਹੋਰ ਉਚਾਈ ‘ਤੇ ਲਗਾਉਣ ਦੀ ਮਨਜ਼ੂਰੀ ਦੇ ਦਿੱਤੀ।