ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਵੱਲੋਂ ਸਰਕਾਰੀ ਹਸਪਤਾਲਾਂ ਤੇ ਵੱਡੀ ਪਾਬੰਦੀ ਲਗਾ ਦਿੱਤੀ ਹੈ। ਜੀ ਹਾਂ, ਹੁਣ ਰਾਜ ਦੇ ਸਰਕਾਰੀ ਹਸਪਤਾਲ ਮਰੀਜ਼ਾਂ ਨੂੰ ਪੀਜੀਆਈ ਅਤੇ ਸਰਕਾਰੀ ਮੈਡੀਕਲ ਕਾਲਜ ਸੈਕਟਰ-32 ਚੰਡੀਗੜ੍ਹ ਵਿੱਚ ਸਿੱਧੇ ਰੈਫਰ ਨਹੀਂ ਕਰ ਸਕਣਗੇ। ਇਸਦੇ ਚੱਲਦੇ ਮਰੀਜ਼ਾਂ ਦੀ ਮਦਦ ਲਈ ਰਾਜ ਦੇ ਜ਼ਿਲ੍ਹਿਆਂ ਨੂੰ ਚਾਰ ਹਿੱਸਿਆਂ ਵਿੱਚ ਵੰਡਿਆ ਗਿਆ ਹੈ। ਇਸਦੇ ਨਾਲ ਹੀ ਜੇਕਰ ਲੋੜ ਪੈਂਦੀ ਹੈ ਮਰੀਜ਼ਾਂ ਨੂੰ ਪੰਜਾਬ ਦੇ ਚਾਰ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਰੈਫਰ ਕੀਤਾ ਜਾਵੇਗਾ।
ਇਸ ਕਾਰਨ ਕੀਤਾ ਗਿਆ ਫੈਸਲਾ
ਹਾਲਾਂਕਿ ਮੈਡੀਕਲ ਕਾਲਜ ਲੋੜ ਅਨੁਸਾਰ ਹੀ ਮਰੀਜ਼ਾਂ ਨੂੰ ਪੀਜੀਆਈ ਜਾਂ ਸਰਕਾਰੀ ਮੈਡੀਕਲ ਕਾਲਜ ਸੈਕਟਰ 32 ਚੰਡੀਗੜ੍ਹ ਰੈਫ਼ਰ ਕਰਨਗੇ। ਦਰਅਸਲ, ਕੋਰੋਨਾ ਕਾਲ ਵਿੱਚ ਸਰਕਾਰੀ ਹਸਪਤਾਲਾਂ ਵਿੱਚ ਮਰੀਜ਼ਾਂ ਦੀ ਗਿਣਤੀ ਵਧਣ ਲੱਗੀ ਹੈ ਅਤੇ ਹਸਪਤਾਲਾਂ ਵਿੱਚ ਡਾਕਟਰਾਂ ਦੀ ਘਾਟ ਹੈ। ਇਸ ਕਾਰਨ ਡਿਊਟੀ ’ਤੇ ਮੌਜੂਦ ਡਾਕਟਰਾਂ ਨੇ ਮਰੀਜ਼ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਤੁਰੰਤ ਚੰਡੀਗੜ੍ਹ ਪੀਜੀਆਈ ਜਾਂ ਸੈਕਟਰ-32 ਸਥਿਤ ਮੈਡੀਕਲ ਕਾਲਜ ਰੈਫਰ ਕਰਨਾ ਸ਼ੁਰੂ ਕਰ ਦਿੱਤਾ ਹੈ।
ਜਿਸ ਕਾਰਨ ਮਰੀਜ਼ਾ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ। ਇਨ੍ਹਾਂ ਵਿੱਚੋਂ ਬਹੁਤੇ ਮਰੀਜ਼ ਉੱਥੇ ਦਾਖ਼ਲ ਨਹੀਂ ਹੋ ਪਾਉਂਦੇ ਅਤੇ ਵਾਪਸ ਆਉਣਾ ਪੈਂਦਾ ਹੈ। ਇਸ ਕਾਰਨ ਨਾ ਸਿਰਫ਼ ਮਰੀਜ਼ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ, ਸਗੋਂ ਉਸ ਨੂੰ ਚੰਡੀਗੜ੍ਹ ਲੈ ਕੇ ਜਾਣ ਵਾਲੀ ਐਂਬੂਲੈਂਸ 108 ਵੀ ਕਈ-ਕਈ ਘੰਟੇ ਰੁੱਝੀ ਰਹਿੰਦੀ ਹੈ। ਇਸ ਕਾਰਨ ਹੋਰ ਵੀ ਕਈ ਮਰੀਜ਼ ਸਮੇਂ ਸਿਰ ਐਂਬੂਲੈਂਸ ਸੇਵਾ ਲੈਣ ਤੋਂ ਵਾਂਝੇ ਰਹਿ ਜਾਂਦੇ ਹਨ। ਉੱਥੇ ਹੀ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਨੇ ਇਹ ਕਦਮ ਸਰਕਾਰੀ ਹਸਪਤਾਲਾਂ ਵਿੱਚ ਸਥਿਤੀ ਨੂੰ ਦੇਖਦੇ ਹੋਏ ਇਹ ਕਦਮ ਚੁੱਕਿਆ ਹੈ।