Nation Post

ਜਲੰਧਰ: ਸੀ.ਆਈ.ਏ ਸਟਾਫ ਨੇ ਨਸ਼ਾ ਤਸਕਰ ਸੁਨਿਆਰੇ ਨੂੰ ਕੀਤਾ ਗ੍ਰਿਫਤਾਰ, ਭਾਰੀ ਮਾਤਰਾ ‘ਚ ਹੈਰੋਇਨ ਕੀਤੀ ਬਰਾਮਦ

arrest

ਜਲੰਧਰ ਪੁਲਿਸ ਨੇ ਛਾਪਾ ਮਾਰ ਕੇ ਇੱਕ ਸੁਨਿਆਰੇ ਨੂੰ ਕੀਤਾ ਕਾਬੂ, ਇਹ ਸੁਨਿਆਰਾ ਨਸ਼ੇ ਦੀ ਤਸਕਰੀ ਕਰਦਾ ਸੀ। ਪੁਲਿਸ ਵੱਲੋਂ ਪੁੱਛਗਿੱਛ ਦੌਰਾਨ ਦੱਸਿਆ ਗਿਆ ਕਿ ਉਹ ਅੰਮ੍ਰਿਤਸਰ ਤੋਂ ਹੈਰੋਇਨ ਲਿਆ ਕੇ ਜਲੰਧਰ ਸਪਲਾਈ ਕਰਦਾ ਸੀ। ਜਲੰਧਰ ਦੇ ਮਸ਼ਹੂਰ ਜੌਹਰੀ ਨੂੰ ਪੁਲਸ ਨੇ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ।

ਇਸ ਜੌਹਰੀ ਕੋਲੋਂ ਭਾਰੀ ਮਾਤਰਾ ਵਿੱਚ ਹੈਰੋਇਨ ਬਰਾਮਦ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਗਹਿਣੇ ਵੇਚਣ ਦੀ ਆੜ ‘ਚ ਉਕਤ ਗਹਿਣੇ ਦੁਕਾਨ ‘ਚ ਹੈਰੋਇਨ ਦੀ ਤਸਕਰੀ ਕਰਦੇ ਸਨ। ਪੁਲੀਸ ਸੂਤਰਾਂ ਅਨੁਸਾਰ ਸੀਆਈਏ ਸਟਾਫ਼ ਜਲੰਧਰ ਦੀ ਪੁਲੀਸ ਨੇ ਅਵਤਾਰ ਨਗਰ ਵਿੱਚ ਛਾਪਾ ਮਾਰ ਕੇ ਗਗਨ ਜਵੈਲਰਜ਼ ਦੇ ਦੁਕਾਨਦਾਰ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਸ ਕੋਲੋਂ ਹੈਰੋਇਨ ਬਰਾਮਦ ਹੋਈ ਹੈ।

ਮੁਲਜ਼ਮ ਨੇ ਦੱਸਿਆ ਕਿ ਉਹ ਹੈਰੋਇਨ ਅੰਮ੍ਰਿਤਸਰ ਦੇ ਤਸਕਰਾਂ ਨੂੰ ਜਲੰਧਰ ਵਿੱਚ ਵੇਚਦਾ ਸੀ। ਜਿਸ ਦਾ ਸਾਥੀ ਟੀਵੀ ਮਕੈਨਿਕ ਦੱਸਿਆ ਜਾ ਰਿਹਾ ਹੈ। ਜਿਸ ਬਾਰੇ ਪੁਲਿਸ ਪਤਾ ਲਗਾ ਰਹੀ ਹੈ।

Exit mobile version