Nation Post

ਜਲੰਧਰ ਦੇ ਮਸ਼ਹੂਰ ਕੁਲ੍ਹੜ ਪੀਜ਼ਾ ਜੋੜੇ ਦਾ ਗੁਆਂਢੀ ਦੁਕਾਨਦਾਰ ਨਾਲ ਵਿਵਾਦ, ਧੱਕਾ-ਮੁੱਕੀ ਨਾਲ ਹੋਈ ਗਾਲੀ-ਗਲੋਚ

jalandhar

ਜਲੰਧਰ ਦਾ ਮਸ਼ਹੂਰ ਕੁਲੜ ਪੀਜ਼ਾ ਕਪਲ ਇੱਕ ਵਾਰ ਫਿਰ ਵਿਵਾਦਾਂ ਵਿੱਚ ਆ ਗਿਆ ਹੈ। ਦੱਸ ਦਈਏ ਕਿ ਵਾਲਮੀਕੀ ਚੌਂਕ ਨੇੜੇ ਫਰੈਸ਼ ਬਾਈਟ ਦੇ ਨਾਂ ਨਾਲ ਮਸ਼ਹੂਰ ਕੁਲ੍ਹੜ ਪੀਜ਼ਾ ਜੋੜੇ ਦੇ ਗੁਆਂਢੀ ਦੁਕਾਨਦਾਰ ਨਾਲ ਝਗੜੇ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਝਗੜੇ ਵਿੱਚ ਕੁਲ੍ਹੜ ਪੀਜ਼ਾ ਜੋੜੇ ਸਹਿਜ ਨੇ ਗੁਆਂਢੀ ਦੁਕਾਨਦਾਰ ਨਾਲ ਜ਼ਬਰਦਸਤ ਗਾਲੀ-ਗਲੋਚ ਕੀਤਾ। ਜਿਸ ਦੀ ਵੀਡੀਓ ਵਾਇਰਲ ਹੋ ਰਹੀ ਹੈ।

ਇਸ ਦੌਰਾਨ ਕੁਲ੍ਹੜ ਪੀਜ਼ਾ ਸਹਿਜ ਦੇ ਗੁਆਂਢੀਆਂ ਨਾਲ ਹੱਥੋਪਾਈ ਵੀ ਹੋਈ। ਇਸ ਸਬੰਧੀ ਜਦੋਂ ਥਾਣਾ 4 ਦੀ ਪੁਲਿਸ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਦੋਵਾਂ ਧਿਰਾਂ ਵੱਲੋਂ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ। ਸ਼ਿਕਾਇਤ ਮਿਲਣ ‘ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

Exit mobile version