Friday, November 15, 2024
HomeBreakingਜਲੰਧਰ ਦੇ ਏਜੰਟ ਨੇ ਵਿਦਿਆਰਥੀਆਂ ਨੂੰ ਦਿੱਤਾ ਧੋਖਾ;ਕੈਨੇਡਾ 'ਚ 700 ਭਾਰਤੀ ਵਿਦਿਆਰਥੀਆਂ...

ਜਲੰਧਰ ਦੇ ਏਜੰਟ ਨੇ ਵਿਦਿਆਰਥੀਆਂ ਨੂੰ ਦਿੱਤਾ ਧੋਖਾ;ਕੈਨੇਡਾ ‘ਚ 700 ਭਾਰਤੀ ਵਿਦਿਆਰਥੀਆਂ ਦੇ ਪੇਪਰ ਨਿਕਲੇ ਨਕਲੀ |

ਕੈਨੇਡਾ ਤੋਂ 700 ਵਿਦਿਆਰਥੀਆਂ ਨੂੰ ਸਰਕਾਰ ਡਿਪੋਰਟ ਕਰਨ ਵਾਲੀ ਹੈ। ਜਲੰਧਰ ਦੇ ਇਕ ਏਜੰਟ ਨੇ ਵਿਦਿਆਰਥੀਆਂ ਨੂੰ ਨਕਲੀ ਦਸਤਾਵੇਜ਼ ਮੁਹੱਈਆ ਕਰਵਾ ਕੇ ਕਾਲਜ ਵਿਚ ਦਾਖਲਾ ਕਰਵਾਇਆ ਸੀ । ਕੈਨੇਡਾ ਦੀ ਸੀਮਾ ਸੁਰੱਖਿਆ ਏਜੰਸੀ ਨੇ 700 ਭਾਰਤੀ ਵਿਦਿਆਰਥੀਆਂ ਨੂੰ ਚਿੱਠੀ ਜਾਰੀ ਕੀਤੀ ਹੈ ਅਤੇ ਕਿਹਾ ਹੈ ਕਿ ਉਨ੍ਹਾਂ ਨੂੰ ਹੁਣ ਭਾਰਤ ਵਾਪਸ ਪਰਤਣਾ ਪਵੇਗਾ।

30 youths deported daily through Jalandhar passport office' | India  News,The Indian Expressਵਿਦਿਆਰਥੀਆਂ ਨੇ ਜਲੰਧਰ ਸਥਿਤ ਐਜੂਕੇਸ਼ਨ ਮਾਈਗ੍ਰੇਸ਼ਨ ਸਰਵਿਸ ਸੈਂਟਰ ਦੇ ਰਾਹੀਂ ਸਟੂਡੈਂਟ ਵੀਜ਼ੇ ਲਈ ਅਰਜ਼ੀ ਦਿੱਤੀ ਸੀ। ਹੰਬਰ ਕਾਲਜ ਵਿਚ ਦਾਖਲੇ ਲਈ ਹਰੇਕ ਵਿਦਿਆਰਥੀ ਤੋਂ 16 ਤੋਂ 20 ਲੱਖ ਰੁਪਏ ਲਏ ਸੀ ਅਤੇ ਇਸ ਦੇ ਨਾਲ ਹੀ ਹਵਾਈ ਟਿਕਟ ਤੇ ਸੁਰੱਖਿਆ ਖਰਚ ਲਈ ਵੀ ਅਲੱਗ ਤੋਂ ਪੈਸੇ ਲਏ ਗਏ ਸੀ।

700 ਵਿਦਿਆਰਥੀਆਂ ਨੇ ਦੱਸਿਆ ਕਿ ਜਦੋਂ ਉਹ ਵਿਦੇਸ਼ ਪਹੁੰਚੇ ਤਾਂ ਉਨ੍ਹਾਂ ਨੂੰ ਕਿਹਾ ਗਿਆ ਕਿ ਕਾਲਜ ਦੀਆਂ ਸਾਰੀਆਂ ਸੀਟਾਂ ਬੁੱਕ ਹੋ ਗਈਆ ਹਨ ਤੇ ਵਿਦਿਆਰਥੀਆਂ ਨੂੰ ਅਗਲੇ ਸਮੈਸਟਰ ਤਕ 6 ਮਹੀਨੇ ਲਈ ਰੁਕਣਾ ਪਵੇਗਾ । ਇਨ੍ਹਾਂ ਵਿਦਿਆਰਥੀਆਂ ਨੂੰ ਏਜੰਸੀ ਨੇ ਫੀਸ ਵਾਪਸ ਕਰ ਦਿੱਤੀ ਤੇ ਅਗਲੇ ਸਮੈਸਟਰ ਲਈ ਦਾਖਲਾ ਦੇ ਦਿੱਤਾ ਗਿਆ। ਵਿਦਿਆਰਥੀਆਂ ਨੇ ਆਪਣੀ ਪੜ੍ਹਾਈ ਪੂਰੀ ਕੀਤੀ ਅਤੇ ਫਿਰ ਪੀਆਰ ਲਈ ਅਰਜ਼ੀ ਦਿੱਤੀ ।

ਜਦੋਂ ਸੀਬੀਐੱਸਏ ਨੇ ਪੀਆਰ ਲਈ ਵਿਦਿਆਰਥੀਆਂ ਦੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਵਿਦਿਆਰਥੀਆਂ ਨੂੰ ਜੋ ਆਫਰ ਲੈਟਰ ਏਜੰਟ ਨੇ ਜਾਰੀ ਕਰਵਾਏ ਸੀ ਉਹ ਨਕਲੀ ਨਿਕਲੇ ਸੀ। ਇਸ ਕਾਰਨ ਸਾਰੇ ਵਿਦਿਆਰਥੀਆਂ ਨੂੰ ਡਿਪੋਰਟ ਕਰਨ ਲਈ ਨੋਟਿਸ ਮਿਲੇ ਹਨ। ਵਿਦਿਆਰਥੀਆਂ ਨੇ ਜਲੰਧਰ ਦੇ ਦਫਤਰ ਵਿਚ ਸੰਪਰਕ ਕੀਤਾ ਤਾਂ ਪਤਾ ਲੱਗਾ ਏਜੰਟ ਫਰਾਰ ਹੋ ਚੁੱਕਾ ਹੈ।ਇਨ੍ਹਾਂ ਵਿਦਿਆਰਥੀਆਂ ਕੋਲ ਸਿਰਫ ਅਦਾਲਤ ਵਿਚ ਨੋਟਿਸ ਦੀ ਚੁਣੌਤੀ ਦੇਣ ਦਾ ਉਪਾਅ ਹੈ, ਜਿਸ ਵਿਚ ਲਗਭਗ 3 ਤੋਂ 4 ਸਾਲ ਲੱਗ ਜਾਂਦੇ ਹਨ।

RELATED ARTICLES

LEAVE A REPLY

Please enter your comment!
Please enter your name here

Most Popular

Recent Comments