Friday, November 15, 2024
HomeBreakingਗੈਂਗਸਟਰ ਮਾਮਲੇ 'ਚ ਮੁਖਤਾਰ ਅੰਸਾਰੀ ਨੂੰ ਮਿਲੀ 10 ਸਾਲ ਦੀ ਸਜ਼ਾ 'ਤੇ...

ਗੈਂਗਸਟਰ ਮਾਮਲੇ ‘ਚ ਮੁਖਤਾਰ ਅੰਸਾਰੀ ਨੂੰ ਮਿਲੀ 10 ਸਾਲ ਦੀ ਸਜ਼ਾ ‘ਤੇ 5 ਲੱਖ ਦਾ ਹੋਇਆ ਜੁਰਮਾਨਾ |

ਮੁਖਤਾਰ ਅੰਸਾਰੀ ਨੂੰ ਗਾਜੀਪੁਰ ਦੀ ਐੱਮਪੀ-ਐੱਮਐੱਲਏ ਅਦਾਲਤ ਨੇ ਗੈਂਗਸਟਰ ਮਾਮਲੇ ‘ਚ 10 ਸਾਲ ਦੀ ਸਜ਼ਾ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਅਦਾਲਤ ਨੇ ਉਨ੍ਹਾਂ ‘ਤੇ 5 ਲੱਖ ਰੁਪਏ ਦਾ ਜੁਰਮਾਨਾ ਵੀ ਲਗਾ ਦਿੱਤਾ ਹੈ। ਮੁਖਤਾਰ ਅੰਸਾਰੀ ਦੇ ਭਰਾ ਸਾਂਸਦ ਮੈਂਬਰ ਅਫਜਾਲ ਅੰਸਾਰੀ ‘ਤੇ ਹਾਲੇ ਅਦਾਲਤ ਨੇ ਫੈਸਲਾ ਨਹੀਂ ਦਿੱਤਾ ਹੈ।

गैंगस्टर एक्ट में मुख्तार अंसारी को 10 साल की सजा, 5 लाख का जुर्माना भी  लगाया - sattavadi

ਸਾਬਕਾ ਵਿਧਾਇਕ ਕ੍ਰਿਸ਼ਨਾਨੰਦ ਰਾਏ ਦੇ ਕਤਲ ਤੇ ਵਪਾਰੀ ਨੰਦਕਿਸ਼ੋਰ ਰੰਗੂਟਾ ਅਗਵਾ ਦੇ ਬਾਅਦ ਮੁਖਤਾਰ ਅੰਸਾਰੀ ਤੇ ਅਫਜਾਲ ਅੰਸਾਰੀ ‘ਤੇ ਗੈਂਗਸਟਰ ਐਕਟ ਵਿੱਚ ਮਾਮਲਾ ਦਰਜ ਹੋਇਆ ਸੀ। ਇਸ ਕੇਸ ਵਿਚ 2007 ਵਿਚ ਗੈਂਗਸਟਰ ਐਕਟ ਤਹਿਤ ਅਫਜਾਲ ਅੰਸਾਰੀ ਤੇ ਉਸ ਦੇ ਭਰਾ ਮਾਫੀਆ ਮੁਖਤਾਰ ਅੰਸਾਰੀ ਤੇ ਜੀਜੇ ਏਜਾਜੁਲ ਹਕ ‘ਤੇ ਗੈਂਗਸਟਰ ਐਕਟ ਤਹਿਤ ਮੁਕੱਦਮਾ ਚਲ ਰਿਹਾ ਸੀ। ਏਜਾਜੁਲ ਹੱਕ ਦਾ ਦੇਹਾਂਤ ਹੋ ਗਿਆ ਸੀ। ਇਸ ਕੇਸ ਦੀ 1 ਅਪ੍ਰੈਲ ਨੂੰ ਸੁਣਵਾਈ ਹੋ ਚੁੱਕੀ ਸੀ। ਇਸ ਕੇਸ ‘ਤੇ ਫੈਸਲਾ ਪਹਿਲਾ 15 ਅਪ੍ਰੈਲ ਨੂੰ ਹੁਣਾ ਸੀ ਪਰ ਫਿਰ ਤਰੀਕ ਨੂੰ 29 ਅਪ੍ਰੈਲ ਤੱਕ ਵਧਾ ਦਿੱਤਾ ਗਿਆ ਸੀ।

Mukhtar Ansari News: जानिए किस मामले में मुख्तार अंसारी को हुई 10 साल की सजा?  - पर्दाफाश

ਜਾਣਕਾਰੀ ਦੇ ਅਨੁਸਾਰ ਗਾਜੀਪੁਰ ‘ਚ 29 ਨਵੰਬਰ 2005 ਨੂੰ ਮੁਹੰਮਦਾਬਾਦ ਤੋਂ ਭਾਜਪਾ ਦੇ ਸਾਬਕਾ ਵਿਧਾਇਕ ਕ੍ਰਿਸ਼ਨਾਨੰਦ ਰਾਏ ਸਮੇਤ 7 ਲੋਕਾਂ ਨੂੰ ਗੋਲੀਆਂ ਮਾਰੀਆਂ ਗਈਆਂ ਸੀ। ਚੋਣਾਂ ਚ ਵਿਵਾਦ ਹੋਣ ਦੀ ਵਜ੍ਹਾ ਨਾਲ ਇਸ ਹੱਤਿਆ ਨੂੰ ਅੰਜਾਮ ਦਿੱਤਾ ਸੀ। ਕਤਲਕਾਂਡ ‘ਚ ਮੁਖਤਾਰ ਅੰਸਾਰੀ ਤੇ ਅਫਜਾਲ ਅੰਸਾਰੀ ਨੂੰ ਮੁਲਜ਼ਮ ਬਣੇ ਗਏ ਸੀ।

RELATED ARTICLES

LEAVE A REPLY

Please enter your comment!
Please enter your name here

Most Popular

Recent Comments