ਪੰਜਾਬ ਦੇ ਗੁਰਦਾਸਪੁਰ ‘ਚ ਐਨਕਾਊਂਟਰ ਤੋਂ ਬਾਅਦ ਫੜੇ ਗਏ ਗੈਂਗਸਟਰ ਬੱਬਲੂ ਦੇ ਰਿਮਾਂਡ ‘ਚ 3 ਦਿਨ ਦਾ ਵਾਧਾ ਕਰ ਦਿੱਤਾ ਗਿਆ ਹੈ। ਗੈਂਗਸਟਰ ਬਟਾਲਾ ਪੁਲਿਸ ਜਿਲੇ ਅਧੀਨ ਥਾਣਾ ਰੰਗੜ ਨੰਗਲ ਪੁਲਿਸ ਕੋਲ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਪੰਜਾਬ ਪੁਲਿਸ ਨੇ ਸਖ਼ਤ ਮੁਸ਼ੱਕਤ ਤੋਂ ਬਾਅਦ ਬੱਬਲੂ ਨੂੰ ਕਾਬੂ ਕੀਤਾ ਸੀ। ਦਰਅਸਲ, ਪੁਲਿਸ ਨੇ ਉਸਨੂੰ 8 ਅਕਤੂਬਰ ਨੂੰ ਖੇਤਾਂ ‘ਚੋਂ ਗ੍ਰਿਫਤਾਰ ਕੀਤਾ।
ਇਸ ਦੌਰਾਨ ਪੁਲਿਸ ਵੱਲੋਂ 60 ਦੇ ਕਰੀਬ ਗੋਲੀਆਂ ਵੀ ਚਲਾਈਆਂ ਗਈਆਂ। ਜਿਸਦਾ ਵੀਡੀਓ ਵੀ ਸਾਹਮਣੇ ਆਇਆ ਹੈ। ਜਿਸ ਨੂੰ ਦੇਖ ਕੇ ਇਹ ਸਾਫ ਹੋ ਗਿਆ ਹੈ ਕਿ ਪੰਜਾਬ ਪੁਲਿਸ ਨੂੰ ਗੈਂਗਸਟਰ ਬੱਬਲੂ ਪੂਰਾ ਚਕਮਾ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਉਸਦੀ ਹੁਸ਼ਿਆਰੀ ਕੰਮ ਨਹੀਂ ਆ ਸਕੀ। ਉੱਥੇ ਹੀ ਸਾਹਮਣੇ ਆਈਆਂ ਤਸਵੀਰਾਂ ਵੀਡੀਓ ਤੋਂ ਲਈਆਂ ਗਈਆਂ ਹਨ। ਜਿਸਨੂੰ ਹੁਣ ਪੁਲਿਸ ਵੱਲੋਂ ਜਨਤਕ ਕੀਤਾ ਗਿਆ ਹੈ।
ਕਾਬਿਲੇਗੌਰ ਹੈ ਕਿ ਸ਼ਨੀਵਾਰ ਨੂੰ ਜਦੋਂ ਪੁਲਿਸ ਉਸ ਦਾ ਪਿੱਛਾ ਕਰ ਰਹੀ ਸੀ ਤਾਂ ਗੁਰਦਾਸਪੁਰ ਦੇ ਬਟਾਲਾ-ਜਲੰਧਰ ਰੋਡ ‘ਤੇ ਅੱਚਲ ਸਾਹਿਬ ਦੇ ਨਜ਼ਦੀਕ ਪਿੰਡ ਕੋਟਲਾ ਬੋਜਾ ਸਿੰਘ ‘ਚ ਮੋਟਰਸਾਈਕਲ ਸੜਕ ‘ਤੇ ਸੁੱਟ ਕੇ ਗੰਨੇ ਦੇ ਖੇਤਾਂ ‘ਚ ਲੁਕਿਆ ਹੋਇਆ ਸੀ। ਪੁਲਿਸ ਨੇ ਉਸ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਪਰ ਉਸ ਨੇ ਪੁਲੀਸ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਵਾਬ ਵਿੱਚ ਪੁਲਿਸ ਨੇ ਵੀ ਗੋਲੀਆਂ ਚਲਾਈਆਂ। ਦੋਵਾਂ ਪਾਸਿਆਂ ਤੋਂ 60 ਦੇ ਕਰੀਬ ਗੋਲੀਆਂ ਚੱਲੀਆਂ। ਰਣਜੋਧ ਬਬਲੂ 4 ਘੰਟੇ ਚੱਲੀ ਕਰਾਸ ਫਾਈਰਿੰਗ ਵਿੱਚ ਪੁਲਿਸ ਦੀ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ ਸੀ, ਜਿਸ ਤੋਂ ਬਾਅਦ ਉਸਨੂੰ ਪੁਲਿਸ ਨੇ ਦਬੋਚ ਲਿਆ ਸੀ।