ਮਸ਼ਹੂਰ ਪੰਜਾਬੀ ਗਾਇਕ ਰਣਜੀਤ ਬਾਵਾ ਅਤੇ ਉਸ ਦੇ ਪੀਏ ਡਿਪਟੀ ਵੋਹਰਾ ਦੇ ਘਰ ਇਨਕਮ ਟੈਕਸ ਦਾ ਛਾਪਾ, ਅਧਿਕਾਰੀ ਹਰ ਚੀਜ਼ ਦੀ ਜਾਂਚ ਕਰ ਰਹੇ ਹਨ। ਪਤਾ ਲੱਗਾ ਹੈ ਕਿ ਰਣਜੀਤ ਬਾਵਾ ਦੇ ਬਟਾਲਾ ਸਥਿਤ ਬੰਗਲੇ ਗ੍ਰੇਟਰ ਕੈਲਾਸ਼, ਜ਼ੱਦੀ ਪਿੰਡ ਵਡਾਲਾ ਗ੍ਰੰਥੀਆ, ਚੰਡੀਗੜ ਵਾਲੀ ਕੋਠੀ ਅਤੇ ਡਿਪਟੀ ਵੋਹਰਾ ਦੇ ਘਰ ਵੀ ਨਾਲੋ-ਨਾਲ ਛਾਪੇਮਾਰੀ ਕੀਤੀ ਜਾ ਰਹੀ ਹੈ।
ਦੱਸ ਦੇਈਏ ਕਿ ਰਣਜੀਤ ਬਾਵਾ ਦੇ ਨਾਲ-ਨਾਲ ਟੀਮ ਪੰਜਾਬੀ ਗਾਇਕ ਕੰਵਰ ਗਰੇਵਾਲ ਦੇ ਘਰ ਵੀ ਪਹੁੰਚੀ। ਸੂਤਰਾਂ ਦੇ ਹਵਾਲੇ ਨਾਲ ਮੋਹਾਲੀ ਦੇ ਅਪਾਰਟਮੈਂਟ ‘ਚ ਪਹੁੰਚੀ ਆਈਟੀ ਟੀਮ ਪਹਿਲਾਂ ਹੀ ਕੰਵਰ ਗਰੇਵਾਲ ਤੋਂ ਪੁੱਛਗਿੱਛ ਕਰ ਚੁੱਕੀ ਹੈ। ਦੱਸਿਆ ਜਾ ਰਿਹਾ ਹੈ ਕਿ ਪੰਜਾਬੀ ਗਾਇਕਾਂ ਨੂੰ ਗੈਂਗਸਟਰਾਂ ਦਾ ਪੈਸਾ ਮਿਲ ਰਿਹਾ ਹੈ, ਜਦਕਿ ਕੁਝ ਸੰਗੀਤ ਨਿਰਦੇਸ਼ਕਾਂ ਅਤੇ ਗਾਇਕਾਂ ‘ਤੇ ਗੈਂਗਸਟਰਾਂ ਦੇ ਇਸ਼ਾਰੇ ‘ਤੇ ਗੀਤ ਲਿਖਣ ਅਤੇ ਗਾਉਣ ਦੇ ਦੋਸ਼ ਲੱਗ ਰਹੇ ਹਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਕਈ ਗਾਇਕਾਂ ਤੋਂ ਪੁੱਛਗਿੱਛ ਹੋ ਚੁੱਕੀ ਹੈ। ਜਿਸ ਵਿੱਚ ਅਫਸਾਨਾ ਖਾਨ, ਜੈਨੀ ਜੌਹਲ, ਮਨਕੀਰਤ, ਬਾਬੂ ਮਾਨ ਅਤੇ ਹੋਰ ਵੀ ਕਈ ਗਾਇਕ ਸ਼ਾਮਿਲ ਹਨ।