ਪੰਜਾਬੀ ਗਾਇਕ ਕਰਨ ਔਜਲਾ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ਸ਼ੇਅਰ ਕਰਕੇ ਸ਼ਾਰਪੀ ਘੁੰਮਣ ਦੇ ਗ੍ਰਿਫ਼ਤਾਰ ਹੋਣ ਤੋਂ ਬਾਅਦ ਇੱਕ ਬਿਆਨ ਦਿੱਤਾ ਹੈ। ਇਸ ਬਿਆਨ ’ਚ ਗਾਇਕ ਕਰਨ ਔਜਲਾ ਨੇ ਜਿਥੇ ਸ਼ਾਰਪੀ ਘੁੰਮਣ ਨਾਲ ਆਪਣੇ ਸਬੰਧ ਨੂੰ ਲੈ ਕੇ ਗੱਲ ਸਾਫ ਕੀਤੀ ਹੈ, ਉਥੇ ਹੀ ਗ਼ਲਤ ਖ਼ਬਰਾਂ ਫੈਲਾਉਣ ਵਾਲਿਆਂ ’ਤੇ ਵੀ ਕਾਨੂੰਨੀ ਐਕਸ਼ਨ ਲੈਣ ਦੀ ਵੀ ਗੱਲ ਕਹੀ ਹੈ।
ਸਿੰਗਰ ਕਰਨ ਔਜਲਾ ਨੇ ਆਖਿਆ ਹੈ ਕਿ, ‘‘ਮੀਡੀਆ ਦੇ ਮੈਂਬਰ ਤੇ ਭਰਾ-ਭੈਣ ਜਿਹੜੇ ਮੈਨੂੰ ਪਿਆਰ ਕਰਦੇ ਹਨ, ਮੈਨੂੰ ਲੱਗਦਾ ਹੈ ਕਿ ਉਨ੍ਹਾਂ ਸਭ ਨੂੰ ਇਸ ਸਮੇਂ ਕੁਝ ਜਰੂਰੀ ਗੱਲਾਂ ਸਪੱਸ਼ਟ ਹੋ ਜਾਣੀਆਂ ਚਾਹੀਦੀਆਂ ਹਨ। ਪਹਿਲਾਂ ਜੋ ਵੀਡੀਓ ਵਾਇਰਲ ਹੋ ਰਹੀ ਸੀ, ਮੈਂ ਉਸ ਬਾਰੇ ਵੀ ਸਾਰੀ ਗੱਲ ਸਾਫ-ਸਾਫ ਦੱਸ ਦਿੱਤੀ ਹੈ ਤੇ ਕੱਲ ਇੱਕ ਹੋਰ ਵੀਡੀਓ ਦਿਖਾਈ ਦਿੱਤੀ ਜਿਸ ‘ਚ ਕਿਹਾ ਜਾ ਰਿਹਾ ਹੈ ਕਿ ‘ਕਰਨ ਔਜਲਾ ਦਾ ਦੋਸਤ ਗ੍ਰਿਫ਼ਤਾਰ’ ਹੋ ਗਿਆ ਹੈ । ਤੁਸੀਂ ਸਾਰੇ ਮੈਨੂੰ ਦੱਸੋ ਕਿ ਜੇਕਰ ਮੇਰਾ ਕੋਈ ਦੋਸਤ ਸੀ ਜਾਂ ਹੁਣ ਹੈ, ਉਸ ਦੇ ਨਾਲ ਮੇਰਾ ਨਾਮ ਹਰੇਕ ਵਾਰ ਕਿਉਂ ਆ ਰਿਹਾ ਹੈ।’’
ਸਿੰਗਰ ਕਰਨ ਔਜਲਾ ਨੇ ਅੱਗੇ ਦੱਸਿਆ ਕਿ, ‘‘ਮੇਰਾ ਕੀ ਕਸੂਰ ਹੈ ? ਤੇ ਇਨ੍ਹਾਂ ਸਭ ਦਾ ਸਿਰਫ ਮੈ ਹੀ ਦੋਸਤ ਹਾਂ ਹੋਰ ਕੋਈ ਨੀ ? ਮੇਰੀ ਉਸ ਵਿਅਕਤੀ ਨਾਲ ਬੀਤੇ ਦੋ ਸਾਲਾਂ ਤੋਂ ਕੋਈ ਗੱਲ ਨਹੀਂ ਹੋਈ ਤੇ ਜੇਕਰ ਉਹ ਮੈਨੂੰ ਪਹਿਲਾਂ ਜਾਣਦਾ ਵੀ ਸੀ ਕਿ ਮੇਰੇ ਤੋਂ ਪੁੱਛ ਕੇ ਜਿੰਦਗੀ ਦੇ ਚੰਗੇ-ਬੁਰੇ ਫ਼ੈਸਲੇ ਲੈਂਦੇ ਹਨ ? ਜਦੋਂ ਕੋਈ ਵੀ ਖ਼ਬਰ ਕਰ ਰਿਹਾ ਹੈ ਤਾ ਮੇਰਾ ਨਾ ਲਿਖਣਾ ਜਰੂਰੀ ਹੈ, ਤੁਸੀਂ ਇਹ ਦੱਸੋ ਕਿ ਜੋ ਗ੍ਰਿਫ਼ਤਾਰ ਹੋ ਚੁੱਕਿਆ ਹੈ ਉਸ ਦਾ ਆਪਣਾ ਨਾਂ ਹੈ ਨੀ ਕੋਈ ? ਕਿਸੇ ਨਾਲ ਵੀ ਮੇਰਾ ਨਾਮ ਨਾ ਜੋੜੀ ਜਾਵੋ ।’’
ਸਿੰਗਰ ਕਰਨ ਔਜਲਾ ਨੇ ਅਖੀਰ ‘ਚ ਕਿਹਾ ਹੈ ਕਿ ਮੀਡੀਆ ਵਾਲਿਆਂ ਨੂੰ ਅਪੀਲ ਕੀਤੀ ਹੈ ਕਿ ਅੱਜ ਤੋਂ ਜੇ ਕੋਈ ਬਿਨਾਂ ਸੂਚਨਾ ਜਾ ਸਬੂਤ ਹਾਸਿਲ ਕੀਤੇ ਬਗੈਰ ਮੇਰਾ ਨਾਮ ਬਦਨਾਮ ਕੀਤਾ ਗਿਆ ਤਾਂ ਮੈਂ ਕਾਨੂੰਨੀ ਐਕਸ਼ਨ ਲੈਣ ਵਾਲਾ ਹੈ । ਮੇਰੀ ਕਾਨੂੰਨੀ ਟੀਮ ਇਸ ਸਭ ਲਈ ਤਿਆਰੀ ਕਰ ਰਹੀ ਹੈ।