Nation Post

ਖਾਟੂ ਸ਼ਿਆਮ ਮੰਦਰ ਬਾਹਰ ਤਿੰਨ ਔਰਤਾਂ ਨੇ ਗਵਾਈ ਜਾਨ, ਸਾਬਕਾ CM ਕੈਪਟਨ ਨੇ ਜਤਾਇਆ ਦੁੱਖ

ਚੰਡੀਗੜ੍ਹ: ਰਾਜਸਥਾਨ ਦੇ ਸੀਕਰ ਜ਼ਿਲ੍ਹੇ ਵਿੱਚ ਅੱਜ ਸਵੇਰੇ ਖੱਟੂਸ਼ਿਆਮ ਜੀ ਦੇ ਮਾਸਿਕ ਮੇਲੇ ਵਿੱਚ ਭਗਦੜ ਮੱਚਣ ਕਾਰਨ ਤਿੰਨ ਔਰਤਾਂ ਦੀ ਮੌਤ ਹੋ ਗਈ ਅਤੇ ਚਾਰ ਗੰਭੀਰ ਜ਼ਖ਼ਮੀ ਹੋ ਗਏ। ਹਾਲਾਂਕਿ ਜ਼ਖਮੀ ਔਰਤਾਂ ਨੂੰ ਇਲਾਜ ਲਈ ਜੈਪੁਰ ਭੇਜ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਘਟਨਾ ‘ਤੇ ਦੁੱਖ ਜਤਾਇਆ ਹੈ। ਉਨ੍ਹਾਂ ਨੇ ਟਵੀਟ ਕੀਤਾ ਅਤੇ ਲਿਖਿਆ, ਰਾਜਸਥਾਨ ਦੇ ਖਾਟੂ ਸ਼ਿਆਮ ਜੀ ਮੰਦਿਰ ਵਿੱਚ ਭਗਦੜ ਵਿੱਚ 3 ਔਰਤਾਂ ਦੀ ਮੌਤ ਬਾਰੇ ਸੁਣ ਕੇ ਬਹੁਤ ਦੁੱਖ ਹੋਇਆ। ਮੇਰੇ ਵਿਚਾਰ ਪਰਿਵਾਰਾਂ ਦੇ ਨਾਲ ਹਨ, ਮੈਂ ਸਾਰੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਪ੍ਰਾਰਥਨਾ ਕਰਦਾ ਹਾਂ।

ਸਵੇਰ ਵਾਪਰੀ ਘਟਨਾ

ਦੱਸ ਦੇਈਏ ਕਿ ਇਹ ਘਟਨਾ ਅੱਜ ਸਵੇਰੇ 5.15 ਵਜੇ ਦੇ ਕਰੀਬ ਵਾਪਰੀ। ਇਕਾਦਸ਼ੀ ਦੇ ਤਿਉਹਾਰ ਕਾਰਨ ਪਿਛਲੇ ਦੋ ਦਿਨਾਂ ਤੋਂ ਖਾਟੂਸ਼ਿਆਮ ਜੀ ‘ਚ ਸ਼ਰਧਾਲੂਆਂ ਦੀ ਭੀੜ ਲੱਗੀ ਹੋਈ ਹੈ। ਸਵੇਰੇ ਜਦੋਂ ਮੰਦਰ ਪ੍ਰਸ਼ਾਸਨ ਨੇ ਦਰਸ਼ਨਾਂ ਲਈ ਗੇਟ ਖੋਲ੍ਹਿਆ ਤਾਂ ਭਗਦੜ ਮੱਚ ਗਈ ਅਤੇ ਇਸ ਦੇ ਹੇਠਾਂ ਦੱਬ ਕੇ ਤਿੰਨ ਔਰਤਾਂ ਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਖਾਟੂ ਸ਼ਿਆਮ ਮੰਦਰ ਪਰਿਸਰ ਵਿੱਚ ਹਫੜਾ-ਦਫੜੀ ਦਾ ਮਾਹੌਲ ਬਣ ਗਿਆ। ਸ਼ਰਧਾਲੂਆਂ ਦੇ ਰਿਸ਼ਤੇਦਾਰ ਇੱਕ ਦੂਜੇ ਬਾਰੇ ਜਾਣਕਾਰੀ ਲੈਣ ਲੱਗੇ।

Exit mobile version