ਭਾਰਤੀ ਗੇਂਦਬਾਜ਼ ਬੁਮਰਾਹ ਦੀ ਸੱਟ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਇਹ ਸੁਣ ਕੇ ਟੀਮ ਇੰਡੀਆ ਦੇ ਨਾਲ-ਨਾਲ ਮੁੰਬਈ ਇੰਡੀਅਨਜ਼ ਦੇ ਪ੍ਰਸ਼ੰਸਕਾਂ ਨੂੰ ਵੀ ਵੱਡਾ ਝਟਕਾ ਲੱਗ ਸਕਦਾ ਹੈ। ਸੂਚਨਾ ਦੇ ਅਨੁਸਾਰ ਬੁਮਰਾਹ ਤਣਾਅ ਦੀ ਸਮੱਸਿਆ ਤੋਂ ਪੂਰੀ ਤਰ੍ਹਾਂ ਠੀਕ ਨਹੀਂ ਹੋਏ ਹਨ ਅਤੇ ਇਸ ਕਾਰਨ ਉਹ IPL 2023 ਦੇ ਪੂਰੇ ਸੀਜ਼ਨ ਤੋਂ ਬਾਹਰ ਰਹਿ ਸਕਦੇ ਹਨ।
ਬੁਮਰਾਹ ਪਿਛਲੇ ਸਾਲ ਜੁਲਾਈ ‘ਚ ਇੰਗਲੈਂਡ ਦੌਰੇ ‘ਤੇ ਜ਼ਖਮੀ ਹੋ ਗਏ ਸੀ ਅਤੇ ਏਸ਼ੀਆ ਕੱਪ 2022 ਤੋਂ ਬਾਹਰ ਹੋ ਗਏ ਸੀ। ਹਾਲਾਂਕਿ, ਸਤੰਬਰ 2022 ਵਿੱਚ, ਉਸਨੇ ਆਸਟਰੇਲੀਆ ਦੇ ਖਿਲਾਫ ਟੀ-20 ਸੀਰੀਜ਼ ਵਿੱਚ ਵਾਪਸੀ ਕੀਤੀ। ਪਰ ਦੋ ਮੈਚਾਂ ਦੇ ਬਾਅਦ ਹੀ ਉਹ ਫਿਰ ਜ਼ਖਮੀ ਹੋ ਗਏ । ਜਿਸ ਤੋਂ ਬਾਅਦ ਪਤਾ ਲੱਗਾ ਕਿ ਉਸ ਦਾ ਸਟ੍ਰੈਸ ਫਰੈਕਚਰ ਹੈ ਅਤੇ ਇਹ ਸੱਟ ਬਹੁਤ ਗੰਭੀਰ ਹੈ.| ਅਜਿਹੇ ‘ਚ ਬੁਮਰਾਹ ਟੀ-20 ਵਿਸ਼ਵ ਕੱਪ 2023 ‘ਚ ਵੀ ਨਹੀਂ ਖੇਡ ਸਕੇਗਾ। ਉਹ ਲੰਬੇ ਸਮੇਂ ਤੋਂ ਬੈਂਗਲੁਰੂ ਸਥਿਤ ਨੈਸ਼ਨਲ ਕ੍ਰਿਕਟ ਅਕੈਡਮੀ ‘ਚ ਰੈਸਟ ‘ਤੇ ਹਨ।
ਹੁਣ ਸੂਚਨਾ ਦੇ ਅਨੁਸਾਰ ਜਸਪ੍ਰੀਤ ਬੁਮਰਾਹ ਨੂੰ ਪੂਰੀ ਤਰ੍ਹਾਂ ਫਿੱਟ ਹੋਣ ਤੋਂ ਬਾਅਦ ਮੈਦਾਨ ‘ਤੇ ਪਰਤਣ ‘ਚ ਹੋਰ ਸਮਾਂ ਲੱਗ ਸਕਦਾ ਹੈ। ਸਟ੍ਰੈੱਸ ਫ੍ਰੈਕਚਰ ਦੀ ਸਮੱਸਿਆ ਨਾਲ ਜੂਝ ਰਹੇ ਬੁਮਰਾਹ ਅਜੇ ਪੂਰੀ ਤਰ੍ਹਾਂ ਠੀਕ ਨਹੀਂ ਹੋਏ ਹਨ। ਬੁਮਰਾਹ ਲਈ ਆਈਪੀਐਲ 2023 ਸੀਜ਼ਨ ਵਿੱਚ ਖੇਡਣਾ ਔਖਾ ਹੋ ਰਿਹਾ ਹੈ।
ਜਾਣਕਾਰੀ ਦੇ ਅਨੁਸਾਰ ਬੀਸੀਸੀਆਈ ਅਤੇ ਐਨਸੀਏ ਤੇਜ਼ ਗੇਂਦਬਾਜ਼ ਨੂੰ ਲੈ ਕੇ ਕੋਈ ਜੋਖਮ ਨਹੀਂ ਲੈਣਾ ਚਾਹੁੰਦੇ । ਹੁਣ ਉਨ੍ਹਾਂ ਦਾ ਉਦੇਸ਼ ਅਕਤੂਬਰ-ਨਵੰਬਰ ਵਿੱਚ ਹੋਣ ਵਾਲੇ ਵਨਡੇ ਵਿਸ਼ਵ ਕੱਪ ਲਈ ਬੁਮਰਾਹ ਨੂੰ ਪੂਰੀ ਤਰ੍ਹਾਂ ਤਿਆਰ ਕਰਨਾ ਹੈ। ਅਜਿਹੇ ‘ਚ ਆਈਪੀਐੱਲ ਤੋਂ ਇਲਾਵਾ ਤੇਜ਼ ਗੇਂਦਬਾਜ਼ ਨੂੰ ਡਬਲਿਊਟੀਸੀ ਫਾਈਨਲ ਅਤੇ ਏਸ਼ੀਆ ਕੱਪ ਤੋਂ ਵੀ ਬਾਹਰ ਹੋਣਾ ਪੈ ਸਕਦਾ ਹੈ।