ਕ੍ਰਿਕਟਰ ਪ੍ਰਿਥਵੀ ਸ਼ਾਹ ਦਾ ਟੀਮ ਇੰਡੀਆ ਤੋਂ ਬਾਹਰ ਹੋਣ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਪ੍ਰਿਥਵੀ ਇੱਕ ਕੁੜੀ ਤੋਂ ਬੇਸਬਾਲ ਬੈਟ ਖੋਹਦੇ ਹੋਏ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਉਸ ਲੜਕੀ ਦਾ ਸਾਥੀ ਸ਼ਾਹ ਦੀ ਵੀਡੀਓ ਬਣਾਉਂਦਾ ਨਜ਼ਰ ਆ ਰਿਹਾ ਹੈ। ਲੜਕੀ ਅਤੇ ਉਸ ਦੇ ਸਾਥੀ ਨੇ ਦੋਸ਼ ਲਾਇਆ ਹੈ ਕਿ ਪ੍ਰਿਥਵੀ ਸ਼ਾਹ ਅਤੇ ਉਸ ਦੇ ਦੋਸਤਾਂ ਨੇ ਡਾਂਸ ਕਲੱਬ ‘ਚ ਉਨ੍ਹਾਂ ‘ਤੇ ਹਮਲਾ ਕੀਤਾ ਸੀ,ਉਸ ਤੋਂ ਬਾਅਦ ਬੇਸਬਾਲ ਬੈਟ ਨਾਲ ਮਾਰਿਆ |
ਘਟਨਾ ਮੁੰਬਈ ਦੇ ਸਾਂਤਾਕਰੂਜ਼ ਵਿੱਚ ਇੱਕ ਪੰਜ ਤਾਰਾ ਹੋਟਲ ਦੇ ਕੋਲ ਦੀ ਹੈ। ਪੁਲਿਸ ਨੇ ਸਪਨਾ ਗਿੱਲ ਨਾਂ ਦੀ ਲੜਕੀ ਨੂੰ ਗ੍ਰਿਫਤਾਰ ਕੀਤਾ ਹੈ।
ਵਾਇਰਲ ਵੀਡੀਓ ‘ਚ ਲੜਕੀ ਤੇ ਉਸ ਦਾ ਸਾਥੀ ਪ੍ਰਿਥਵੀ ਸ਼ਾਹ ਅਤੇ ਕੁਝ ਪੁਲਿਸ ਕਰਮਚਾਰੀ ਨਜ਼ਰ ਆ ਰਹੇ ਹਨ। ਸ਼ਾਹ ਨੂੰ ਫੋਨ ‘ਤੇ ਕਿਸੇ ਨਾਲ ਗੱਲ ਕਰਦੇ ਦੇਖਿਆ ਗਿਆ। ਲੜਕੀ ਅਤੇ ਉਸ ਦੇ ਸਾਥੀ ਦਾ ਕਹਿਣਾ ਹੈ ਕਿ ਉਹ ਵੀ ਪਾਰਟੀ ਕਰਨ ਗਏ ਸਨ ਪਰ ਸ਼ਾਹ ਦੇ ਦੋਸਤਾਂ ਨੇ ਕਲੱਬ ਵਿਚ ਉਨ੍ਹਾਂ ਦੀ ਕੁੱਟਮਾਰ ਕੀਤੀ।
ਲੜਕੇ ਨੇ ਦੱਸਿਆ ਕਿ ਉਹ ਪ੍ਰਿਥਵੀ ਸ਼ਾਹ ਨਾਲ ਸੈਲਫੀ ਅਤੇ ਵੀਡੀਓ ਲੈਣ ਦੀ ਕੋਸ਼ਿਸ਼ ਕਰ ਰਿਹਾ ਸੀ | ਫਿਰ ਸ਼ਾਹ ਨੇ ਉਸਦਾ ਫੋਨ ਖੋਹ ਕੇ ਸੁੱਟ ਦਿੱਤਾ ਅਤੇ ਉਸਨੂੰ ਧੱਕਾ ਦੇ ਦਿੱਤਾ। ਇਸ ਦੇ ਨਾਲ ਹੀ ਸਪਨਾ ਗਿੱਲ ਦੇ ਵਕੀਲ ਅਲੀ ਕਾਸ਼ਿਫ ਖਾਨ ਨੇ ਪ੍ਰਿਥਵੀ ਸ਼ਾਹ ‘ਤੇ ਆਪਣੇ ਮੁਵੱਕਿਲ ਨਾਲ ਦੁਰਵਿਵਹਾਰ ਕਰਨ ਦਾ ਦੋਸ਼ ਲਗਾਇਆ ਹੈ।
ਪੁਲਿਸ ਦੇ ਡੀਸੀਪੀ ਅਨਿਲ ਪਾਰਸਕਰ ਨੇ ਦੱਸਿਆ ਕਿ ਪ੍ਰਿਥਵੀ ਦੇ ਦੋਸਤ ਆਸ਼ੀਸ਼ ਸੁਰੇਂਦਰ ਯਾਦਵ ਦੀ ਸ਼ਿਕਾਇਤ ‘ਤੇ ਓਸ਼ੀਵਾਰਾ ਪੁਲਿਸ ਨੇ 8 ਲੋਕਾਂ ਖਿਲਾਫ ਐੱਫ.ਆਈ.ਆਰ.ਦਰਜ਼ ਕੀਤੀ ਹੈ | ਇਨ੍ਹਾਂ ਚ ਸਪਨਾ ਗਿੱਲ ਅਤੇ ਸ਼ੋਭਿਤ ਠਾਕੁਰ ਖਿਲਾਫ ਫਿਰ ਦਰਜ਼ ਹੈ | ਉਨ੍ਹਾਂ ‘ਤੇ ਪ੍ਰਿਥਵੀ ਦੇ ਦੋਸਤ ਦੀ ਕਾਰ ਤੇ ਹਮਲਾ ਕਰਨ ਦਾ ਦੋਸ਼ ਹੈ। ਸ਼ਾਹ ਇਸ ਦੌਰਾਨ ਕਾਰ ‘ਚ ਹੀ ਬੈਠੇ ਸੀ ।
ਸ਼ਾਹ ਦੇ ਦੋਸਤ ਨੇ ਮੁਲਜ਼ਮਾਂ ’ਤੇ ਉਸ ਦੀ ਕਾਰ ਦਾ ਪਿੱਛਾ ਕਰਨ ਅਤੇ 50 ਹਜ਼ਾਰ ਰੁਪਏ ਦੀ ਮੰਗ ਕਰਨ, ਝੂਠਾ ਕੇਸ ਬਣਾਉਣ ਦੀ ਧਮਕੀ ਦੇਣ ਦੇ ਦੋਸ਼ ਵੀ ਲਾਏ ਹਨ। ਸਪਨਾ ਗਿੱਲ ਨੂੰ ਪੁਲਿਸ ਨੇ ਵੀਰਵਾਰ ਸ਼ਾਮ ਨੂੰ ਗ੍ਰਿਫਤਾਰ ਕੀਤਾ ਸੀ। ਸਪਨਾ ਦਾ ਮੈਡੀਕਲ ਕਰਵਾਇਆ ਗਿਆ ਹੈ ਅਤੇ ਉਸ ਨੂੰ ਸ਼ੁੱਕਰਵਾਰ ਨੂੰ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ।