ਕ੍ਰਿਕਟਰ ਕੇਐਲ ਰਾਹੁਲ ਆਪਣੀ ਪਤਨੀ ਆਥੀਆ ਸ਼ੈੱਟੀ ਨਾਲ ਐਤਵਾਰ ਸਵੇਰੇ ਮਹਾਕਾਲ ਦੇ ਮੰਦਰ ਪਹੁੰਚੇ। ਇੱਥੇ ਦੋਵਾਂ ਨੇ ਭਸਮ ਆਰਤੀ ਵਿੱਚ ਭਾਗ ਲੈ ਕੇ ਭਗਵਾਨ ਮਹਾਕਾਲ ਦਾ ਆਸ਼ੀਰਵਾਦ ਲਿਆ। ਦੋਵੇਂ ਪਿਛਲੇ ਮਹੀਨੇ ਹੀ ਵਿਆਹ ਦੇ ਬੰਧਨ ‘ਚ ਬੱਝੇ ਹਨ।
ਵਿਆਹ ਤੋਂ ਬਾਅਦ ਪਹਿਲੀ ਵਾਰ ਦੋਵੇ ਮਹਾਕਾਲ ਦੇ ਦਰਸ਼ਨਾਂ ਲਈ ਉਜੈਨ ਪਹੁੰਚੇ | ਦੋਵਾਂ ਨੇ ਕਰੀਬ 2 ਘੰਟੇ ਮਹਾਕਾਲ ਮੰਦਰ ਦੇ ਨੰਦੀ ਹਾਲ ‘ਚ ਬੈਠ ਕੇ ਭਸਮ ਆਰਤੀ ਦੇ ਦਰਸ਼ਨ ਕੀਤੇ। ਇਸ ਤੋਂ ਬਾਅਦ ਪਾਵਨ ਅਸਥਾਨ ‘ਤੇ ਜਾ ਕੇ ਪੂਜਾ ਕੀਤੀ।
ਦੋਵਾਂ ਨੇ ਤੜਕੇ 4 ਵਜੇ ਦੇ ਕਰੀਬ ਭਸਮ ਆਰਤੀ ਦੀ ਸਮਾਪਤੀ ਤੋਂ ਬਾਅਦ ਮੰਦਿਰ ‘ਚ ਪਹੁੰਚ ਕੇ ਲਾਈਨ ‘ਚ ਖੜ੍ਹੇ ਹੋ ਕੇ ਪਾਵਨ ਅਸਥਾਨ ‘ਤੇ ਪਹੁੰਚੇ ਅਤੇ ਕਰੀਬ 10 ਮਿੰਟ ਤੱਕ ਇੱਥੇ ਪੂਜਾ ਕਰਕੇ ਭਗਵਾਨ ਦਾ ਆਸ਼ੀਰਵਾਦ ਲਿਆ | ਇਸ ਦੌਰਾਨ ਆਥੀਆ ਸਾੜ੍ਹੀ ‘ਚ ਕਾਫੀ ਸਾਦੇ ਅੰਦਾਜ਼ ‘ਚ ਨਜ਼ਰ ਆਈ, ਜਦਕਿ ਕੇਐੱਲ ਰਾਹੁਲ ਧੋਤੀ ਅਤੇ ਸੋਲਾ ਪਹਿ ਕੇ ਦਰਸ਼ਨ ਲਈ ਪਹੁੰਚੇ ਸਨ|
ਮਹਾਕਾਲ ਮੰਦਰ ‘ਚ ਦਰਸ਼ਨ ਕਰਨ ਤੋਂ ਬਾਅਦ ਆਸ਼ੀਸ਼ ਪੁਜਾਰੀ ਅਤੇ ਸੰਜੇ ਪੁਜਾਰੀ ਦੇ ਕਮਰੇ ‘ਚ ਪਹੁੰਚੇ, ਜਿੱਥੇ ਦੋਵਾਂ ਨੇ ਪੁਜਾਰੀਆਂ ਤੋਂ ਆਸ਼ੀਰਵਾਦ ਲਿਆ।
ਬਾਰਡਰ-ਗਾਵਸਕਰ ਟਰਾਫੀ ਟੈਸਟ ਸੀਰੀਜ਼ ਦਾ ਤੀਜਾ ਮੈਚ 1 ਮਾਰਚ ਤੋਂ ਇੰਦੌਰ ‘ਚ ਖੇਡਿਆ ਜਾਵੇਗਾ। ਕੇਐਲ ਰਾਹੁਲ ਸ਼ਨੀਵਾਰ ਨੂੰ ਹੀ ਇਸ ਟੈਸਟ ਲਈ ਪਤਨੀ ਆਥੀਆ ਨਾਲ ਇੰਦੌਰ ਆਏ ਹਨ। ਦੋਵੇਂ ਮੈਚ ਤੋਂ ਪਹਿਲਾਂ ਸਮਾਂ ਕੱਢ ਕੇ ਉਜੈਨ ਪਹੁੰਚ ਗਏ ਸਨ। ਟੀਮ ਇੰਡੀਆ ਦੇ ਹੋਰ ਖਿਡਾਰੀ ਵੀ ਵੱਖ-ਵੱਖ ਉਡਾਣਾਂ ਰਾਹੀਂ ਇੰਦੌਰ ਪਹੁੰਚੇ ਸਨ |ਹੁਣ ਭਾਰਤੀ ਟੀਮ 4 ਮੈਚਾਂ ਦੀ ਸੀਰੀਜ਼ ‘ਚ 2-0 ਨਾਲ ਅੱਗੇ ਹੈ।