Friday, November 15, 2024
HomeInternationalਕੈਨੇਡਾ-ਭਾਰਤ ਫੇਰ ਹੋ ਸਕਦੈ ਆਹਮਨੋ-ਸਾਹਮਣੇ, ਕੈਨੇਡੀਅਨ ਪੁਲਿਸ ਨੇ ਖਾਲਿਸਤਾਨੀ ਸਮਰਥਕ ਰਿਪੁਦਮਨ ਮਲਿਕ...

ਕੈਨੇਡਾ-ਭਾਰਤ ਫੇਰ ਹੋ ਸਕਦੈ ਆਹਮਨੋ-ਸਾਹਮਣੇ, ਕੈਨੇਡੀਅਨ ਪੁਲਿਸ ਨੇ ਖਾਲਿਸਤਾਨੀ ਸਮਰਥਕ ਰਿਪੁਦਮਨ ਮਲਿਕ ਦੇ ਪੁੱਤਰ ਦੀ ਜਾਨ ਨੂੰ ਖਤਰਾ ਦੱਸਿਆ

ਓਟਾਵਾ (ਰਾਘਵ):ਖਾਲਿਸਤਾਨੀ ਸਮਰਥਕ ਹਰਦੀਪ ਨਿੱਝਰ ਦੇ ਕਤਲ ਤੋਂ ਬਾਅਦ ਭਾਰਤ-ਕੈਨੇਡਾ ਦੇ ਤਣਾਅਪੂਰਨ ਸਬੰਧਾਂ ਵਿਚਾਲੇ ਇਕ ਵਾਰ ਫਿਰ ਤਲਵਾਰਾਂ ਖਿੱਚਦੀਆਂ ਨਜ਼ਰ ਆ ਰਹੀਆਂ ਹਨ। ਹੁਣ ਸਾਲ 1985 ‘ਚ ਏਅਰ ਇੰਡੀਆ ਦੀ ਫ ਲਾਈਟ 182 ‘ਚ ਬੰਬ ਧਮਾਕੇ ਦੀ ਘਟਨਾ ਫਿਰ ਤੋਂ ਸੁਰਖੀਆਂ ‘ਚ ਹੈ। ਬੰਬ ਧਮਾਕੇ ਵਿਚ ਜਹਾਜ਼ ਵਿਚ ਸਵਾਰ ਸਾਰੇ 329 ਲੋਕ ਮਾਰੇ ਗਏ ਸਨ। ਮਰਨ ਵਾਲਿਆਂ ਵਿਚ ਜ਼ਿਆਦਾਤਰ ਭਾਰਤੀ ਮੂਲ ਦੇ ਸਨ।

ਇੱਕ ਮੀਡੀਆ ਰਿਪੋਰਟ ਅਨੁਸਾਰ ਕੈਨੇਡੀਅਨ ਪੁਲਿਸ ਨੇ ਬੰਬ ਧਮਾਕੇ ਦੇ ਮੁੱਖ ਮੁਲਜ਼ਮਾਂ ਵਿੱਚੋਂ ਇੱਕ ਖਾਲਿਸਤਾਨੀ ਸਮਰਥਕ ਰਿਪੁਦਮਨ ਸਿੰਘ ਮਲਿਕ ਦੇ ਪੁੱਤਰ ਹਰਦੀਪ ਮਲਿਕ ਨੂੰ ਚੇਤਾਵਨੀ ਦਿੱਤੀ ਹੈ ਕਿ ਉਸ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਹੈ।

ਦੱਸ ਦੇਈਏ ਕਿ ਖਾਲਿਸਤਾਨੀ ਸਮਰਥਕ ਰਿਪੁਦਮਨ ਮਲਿਕ ਦੀ ਸਾਲ 2022 ਵਿੱਚ ਹੱਤਿਆ ਕਰ ਦਿੱਤੀ ਗਈ ਸੀ। ਇਹ ਚੇਤਾਵਨੀ ਉਦੋਂ ਆਈ ਹੈ ਜਦੋਂ ਕੈਨੇਡੀਅਨ ਪੁਲਿਸ ਨੂੰ ਰਿਪੁਦਮਨ ਮਲਿਕ ਦੇ ਕਤਲ ਵਿੱਚ ਭਾਰਤ ਦੀ ਭੂਮਿਕਾ ਦਾ ਸ਼ੱਕ ਹੈ ਅਤੇ ਉਹ ਮਾਮਲੇ ਦੀ ਜਾਂਚ ਕਰ ਰਹੀ ਹੈ। ਸੂਤਰਾਂ ਨੇ ਦੱਸਿਆ ਕਿ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ (ਆਰਸੀਐਮਪੀ) ਨੇ ਮਲਿਕ ਦੇ ਪੁੱਤਰ ਹਰਦੀਪ ਸਿੰਘ ਮਲਿਕ ਨੂੰ ਸਾਵਧਾਨ ਰਹਿਣ ਲਈ ਕਿਹਾ ਹੈ। ਕੈਨੇਡੀਅਨ ਪੁਲਿਸ ਨੂੰ ਸ਼ੱਕ ਹੈ ਕਿ ਮਲਿਕ ਤੋਂ ਬਾਅਦ ਹੁਣ ਉਸ ਦੇ ਪੁੱਤਰ ਨੂੰ ਵੀ ਸ਼ਿਕਾਰ ਬਣਾਇਆ ਜਾ ਸਕਦਾ ਹੈ।

ਦੱਸ ਦੇਈਏ ਕਿ ਜਦੋਂ ਮਲਿਕ ਦੀ ਹੱਤਿਆ ਹੋਈ ਸੀ, ਉਦੋਂ ਵੀ ਕੈਨੇਡੀਅਨ ਪੁਲਿਸ ਨੇ ਇਸ ਮਾਮਲੇ ਵਿੱਚ ਭਾਰਤੀ ਅਧਿਕਾਰੀਆਂ ਦੀ ਭੂਮਿਕਾ ਦਾ ਸ਼ੱਕ ਪ੍ਰਗਟਾਇਆ ਸੀ। ਪਰ, ਉਦੋਂ ਵੀ ਭਾਰਤੀ ਅਧਿਕਾਰੀਆਂ ਨੇ ਕਿਹਾ ਸੀ ਕਿ ਮਲਿਕ ਨੇ ਖਾਲਿਸਤਾਨ ਅੰਦੋਲਨ ਛੱਡ ਦਿੱਤਾ ਸੀ ਅਤੇ ਸਾਲ 2022 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ ਕਰਨ ਵਾਲਾ ਇੱਕ ਪੱਤਰ ਵੀ ਜਾਰੀ ਕੀਤਾ ਸੀ।

ਮਲਿਕ ਦੇ ਇਸ ਬਿਆਨ ‘ਤੇ ਕੁਝ ਕੱਟੜਪੰਥੀ ਗੁੱਸੇ ‘ਚ ਆ ਗਏ। ਭਾਰਤ ਨੇ ਇਹ ਵੀ ਦੱਸਿਆ ਸੀ ਕਿ ਮਲਿਕ ਨੂੰ ਸਾਲ 2019 ਵਿੱਚ ਭਾਰਤ ਆਉਣ ਦਾ ਵੀਜ਼ਾ ਦਿੱਤਾ ਗਿਆ ਸੀ ਅਤੇ ਉਹ ਆਪਣੀ ਮੌਤ ਤੋਂ ਕੁਝ ਹਫ਼ਤੇ ਪਹਿਲਾਂ ਪੰਜਾਬ ਵਿੱਚ ਸੀ।

RELATED ARTICLES

LEAVE A REPLY

Please enter your comment!
Please enter your name here

Most Popular

Recent Comments