Swiss Indoor Tournament: ਚੋਟੀ ਦਾ ਦਰਜਾ ਪ੍ਰਾਪਤ ਸਪੇਨ ਦੇ ਕਾਰਲੋਸ ਅਲਕਾਰੇਜ਼ ਨੇ ਸਵਿਸ ਇਨਡੋਰ ਟੈਨਿਸ ਟੂਰਨਾਮੈਂਟ ਦੇ ਪਹਿਲੇ ਦੌਰ ‘ਚ ਬ੍ਰਿਟੇਨ ਦੇ ਜੈਕ ਡਰਾਪਰ ਨੂੰ 3-6, 6-2, 7-5 ਨਾਲ ਹਰਾ ਕੇ ਵਾਪਸੀ ਕੀਤੀ। ਅਲਕਾਰੇਜ਼ ਨੇ ਫੋਰਹੈਂਡ ਵਿਨਰ ਨਾਲ ਆਪਣਾ ਤੀਜਾ ਮੈਚ ਪੁਆਇੰਟ ਜਿੱਤਿਆ। ਕੋਵਿਡ-19 ਮਹਾਮਾਰੀ ਸ਼ੁਰੂ ਹੋਣ ਤੋਂ ਬਾਅਦ ਪਹਿਲੀ ਵਾਰ ਇਸ ਟੂਰਨਾਮੈਂਟ ਦਾ ਆਯੋਜਨ ਕੀਤਾ ਗਿਆ ਹੈ।
ਵਿਸ਼ਵ ਦੇ ਸਾਬਕਾ ਨੰਬਰ 1 ਖਿਡਾਰੀ ਰੋਜਰ ਫੈਡਰਰ ਹਾਲਾਂਕਿ ਆਪਣੇ ਘਰੇਲੂ ਟੂਰਨਾਮੈਂਟ ‘ਚ ਨਹੀਂ ਦਿਖਾਈ ਦੇਣਗੇ ਕਿਉਂਕਿ ਉਸ ਨੇ ਪਿਛਲੇ ਮਹੀਨੇ ਗੋਡੇ ਦੀ ਸੱਟ ਕਾਰਨ ਸੰਨਿਆਸ ਲੈ ਲਿਆ ਸੀ। 19 ਸਾਲ ਦੇ ਅਲਕੇਰੇਜ਼ ਅਤੇ 20 ਸਾਲ ਦੇ ਡਰਾਪਰ ਦੀ ਇਕੱਠੇ ਉਮਰ ਵੀ ਫੈਡਰਰ ਦੀ ਉਮਰ 41 ਸਾਲ ਤੋਂ ਘੱਟ ਹੈ। ਦੋਵੇਂ ਬਾਸੇਲ ਵਿੱਚ ਪਹਿਲੀ ਵਾਰ ਖੇਡ ਰਹੇ ਹਨ ਜਿੱਥੇ ਫੈਡਰਰ ਨੇ 2006 ਤੋਂ 2019 ਦਰਮਿਆਨ ਰਿਕਾਰਡ 10 ਖ਼ਿਤਾਬ ਜਿੱਤੇ ਸਨ। ਪਿਛਲੇ ਮਹੀਨੇ ਯੂਐਸ ਓਪਨ ਵਿੱਚ ਸਿੰਗਲ ਖ਼ਿਤਾਬ ਦੇ ਨਾਲ ਆਪਣਾ ਪਹਿਲਾ ਗ੍ਰੈਂਡ ਸਲੈਮ ਟੂਰਨਾਮੈਂਟ ਜਿੱਤਣ ਤੋਂ ਬਾਅਦ ਅਲਕਾਰੇਜ਼ ਦੀ ਇਹ ਪਹਿਲੀ ਜਿੱਤ ਹੈ।