Friday, November 15, 2024
HomeEntertainmentਕਾਨਸ ਇੰਟਰਨੈਸ਼ਨਲ ਫਿਲਮ ਫੈਸਟੀਵਲ ਹੋਇਆ ਸ਼ੁਰੂ: ਬਾਲੀਵੁੱਡ ਦੀਆਂ ਮਸ਼ਹੂਰ ਹਸਤੀਆਂ ਪਹੁੰਚੀਆਂ ,ਦੇਖੋ...

ਕਾਨਸ ਇੰਟਰਨੈਸ਼ਨਲ ਫਿਲਮ ਫੈਸਟੀਵਲ ਹੋਇਆ ਸ਼ੁਰੂ: ਬਾਲੀਵੁੱਡ ਦੀਆਂ ਮਸ਼ਹੂਰ ਹਸਤੀਆਂ ਪਹੁੰਚੀਆਂ ,ਦੇਖੋ ਤਸਵੀਰਾਂ |

ਕਾਨਸ ਇੰਟਰਨੈਸ਼ਨਲ ਫਿਲਮ ਫੈਸਟੀਵਲ ਸ਼ੁਰੂ ਹੋ ਗਿਆ ਹੈ, ਜੋ 16 ਮਈ ਤੋਂ 21 ਮਈ ਤੱਕ ਜਾਰੀ ਰਹਿਣ ਵਾਲਾ ਹੈ। ਇਸ ਸਾਲ ਦਾ ਕਾਨਸ ਫੈਸਟੀਵਲ ਬਹੁਤ ਸਪੈਸ਼ਲ ਹੈ ਕਿਉਂਕਿ ਇਸ ‘ਚ ਬਾਲੀਵੁੱਡ ਦੇ ਸਾਰੇ ਮਸ਼ਹੂਰ ਸਿਤਾਰੇ ਪਹੁੰਚਣ ਵਾਲੇ ਹਨ। ਅਦਾਕਾਰਾ ਸਾਰਾ ਅਲੀ ਖਾਨ, ਈਸ਼ਾ ਗੁਪਤਾ, ਸਾਬਕਾ ਮਿਸ ਵਰਲਡ ਮਾਨੁਸ਼ੀ ਛਿੱਲਰ, ਉਰਵਸ਼ੀ ਰੌਤੇਲਾ ਸਣੇ ਕਈ ਮਸ਼ਹੂਰ ਹਸਤੀਆਂ ਕਾਨਸ ਫੈਸਟੀਵਲ ਦੇ ਸ਼ੁਰੂਆਤੀ ਦਿਨ ਰੈੱਡ ਕਾਰਪੇਟ ਤੇ ਨਜ਼ਰ ਆਈਆਂ ਹਨ।

Sara Ali Khan graces red carpet of Cannes International Film Festival 2023  in Abu Jani Sandeep Khosla couture | Hindustan Times

ਅਦਾਕਾਰਾ ਸਾਰਾ ਅਲੀ ਖਾਨ ਨੇ ਕਾਨਸ ਇੰਟਰਨੈਸ਼ਨਲ ਫਿਲਮ ਫੈਸਟੀਵਲ 2023 ਵਿੱਚ ਆਪਣੀ ਸ਼ੁਰੂਆਤ ਕੀਤੀ ਹੈ। ਸਾਰਾ ਨੇ ਆਇਵਾਰੀ ਰੰਗ ਦਾ ਲਹਿੰਗਾ ਪਾਇਆ ਹੋਇਆ ਸੀ, ਜਿਸ ‘ਤੇ ਸਿਲਵਰ ਰੰਗ ਦੀ ਕਢਾਈ ਸੀ। ਰਾਇਲ ਲੁੱਕ ਆਵੇ ਇਸ ਲਈ ਅਦਾਕਾਰਾ ਨੇ ਆਊਟਫਿਟ ਦੇ ਨਾਲ ਲੰਬਾ ਦੁਪੱਟਾ ਲਿਆ ਹੋਇਆ ਹੈ|

ਸਾਬਕਾ ਮਿਸ ਵਰਲਡ ਮਾਨੁਸ਼ੀ ਛਿੱਲਰ ਨੇ ਵੀ ਕਾਨਸ ਫਿਲਮ ਫੈਸਟੀਵਲ 2023 ਵਿੱਚ ਆਪਣੀ ਸ਼ੁਰੂਆਤ ਕੀਤੀ ਹੈ। ਮਾਨੁਸ਼ੀ ਛਿੱਲਰ ਨੇ ਫੋਵਾਰੀ ਦਾ ਚਿੱਟਾ ਗਾਊਨ ਪਾਇਆ ਹੋਇਆ ਸੀ। ਇਸ ਦੇ ਨਾਲ ਹੀ ਅਦਾਕਾਰਾ ਨੇ ਘੱਟ ਮੇਕਅਪ ਅਤੇ ਹਾਰ ਦੇ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਹੈ।

ਈਸ਼ਾ ਗੁਪਤਾ ਕਾਨਸ ਫਿਲਮ ਫੈਸਟੀਵਲ 2023 ਦੇ ਰੈੱਡ ਕਾਰਪੇਟ ‘ਤੇ ਹਾਈ ਸਲਿਟ ਗਾਊਨ ਵਿਚ ਨਜ਼ਰ ਆ ਰਹੀ ਹੈ। ਪ੍ਰਸ਼ੰਸਕਾਂ ਨੇ ਅਦਾਕਾਰਾ ਦੇ ਪਹਿਰਾਵਾ ਕਾਫੀ ਜਿਆਦਾ ਪਸੰਦ ਕੀਤਾ ਹੈ।

ਅਦਾਕਾਰਾ ਉਰਵਸ਼ੀ ਰੌਤੇਲਾ ਦੂਜੀ ਵਾਰ ਕਾਨਸ ਫਿਲਮ ਫੈਸਟੀਵਲ ਵਿਚ ਸ਼ਾਮਿਲ ਹੋ ਰਹੀ ਹੈ। ਉਰਵਸ਼ੀ ਨੇ ਗੁਲਾਬੀ ਰੰਗ ਦਾ ਫਰਿਲ ਗਾਊਨ ਚ ਨਜ਼ਰ ਆ ਰਹੀ ਹੈ, ਜਿਸ ਨਾਲ ਉਸ ਨੇ ਗੋਲਡਨ ਜਿਊਲਰੀ ਸਟਾਈਲ ਕੀਤੀ ਸੀ। ਅਭਿਨੇਤਰੀ ਦੇ ਕੰਨਾਂ ਦੀਆਂ ਵਾਲੀਆਂ ਅਤੇ ਹਾਰ ਮਗਰਮੱਛ ਦੇ ਬਣੇ ਹੋਏ ਸਨ। ਅਦਾਕਾਰਾ ਨੇ ਗੂੜ੍ਹੇ ਗੁਲਾਬੀ ਲਿਪਸਟਿਕ ਨਾਲ ਵਾਲਾਂ ਨੂੰ ਬੰਨ੍ਹ ਕੇ ਲੁੱਕ ਨੂੰ ਪੂਰਾ ਕੀਤਾ।

RELATED ARTICLES

LEAVE A REPLY

Please enter your comment!
Please enter your name here

Most Popular

Recent Comments