Friday, November 15, 2024
HomeEntertainmentਕਾਜੋਲ ਨੇ ਪੂਰੇ ਚਿਹਰੇ ਤੇ ਮਾਸਕ 'ਪਾ ਕੇ ਫੋਟੋ ਸ਼ੇਅਰ ਕੀਤੀ, ਕਿਹਾ...

ਕਾਜੋਲ ਨੇ ਪੂਰੇ ਚਿਹਰੇ ਤੇ ਮਾਸਕ ‘ਪਾ ਕੇ ਫੋਟੋ ਸ਼ੇਅਰ ਕੀਤੀ, ਕਿਹਾ ਕਿ ਇਹ ਫੋਟੋ ਉਨ੍ਹਾਂ ਲਈ ਜਿਹੜੇ ਪੁੱਛਦੇ ਨੇ ਮੈ ਗੋਰੀ ਕਿਵੇਂ ਹੋਈ |

ਕਾਜੋਲ ‘ਤੇ ਹਮੇਸ਼ਾ ਹੀ ਆਪਣੀ ਸਕਿਨ ਲਾਈਟਨਿੰਗ ਟ੍ਰੀਟਮੈਂਟ ਨੂੰ ਲੈ ਕੇ ਸਵਾਲ ਕੀਤੇ ਜਾਂਦੇ ਨੇ । ਕਈ ਵਾਰ ਜਵਾਬ ਦੇਣ ਤੋਂ ਬਾਅਦ ਵੀ ਲੋਕ ਵਾਰ-ਵਾਰ ਉਹੀ ਸਵਾਲ ਪੁੱਛਦੇ ਰਹਿੰਦੇ ਹਨ। ਹੁਣ ਇਸ ਗੱਲ ਤੋਂ ਤੰਗ ਕਾਜੋਲ ਨੇ ਸੋਸ਼ਲ ਮੀਡੀਆ ਰਾਹੀਂ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

ਕਾਜੋਲ ਨੇ ਆਪਣੇ ਪੂਰੇ ਚਿਹਰੇ ਤੇ ਮਾਸਕ ਅਤੇ ਸਨਗਲਾਸ ਪਹਿਨੇ ਹੋਈ ਇੱਕ ਫੋਟੋ ਸ਼ੇਅਰ ਕੀਤੀ ਹੈ। ਉਸ ਫੋਟੋ ਵਿੱਚ ਉਸਦਾ ਪੂਰਾ ਚਿਹਰਾ ਛੁਪਿਆ ਹੋਇਆ ਹੈ। ਫੋਟੋ ਸ਼ੇਅਰ ਕਰਦੇ ਹੋਏ ਕਿਹਾ ਕਿ, ‘ਇਹ ਉਨ੍ਹਾਂ ਲੋਕਾਂ ਲਈ ਹੈ ਜੋ ਪੁੱਛਦੇ ਹਨ ਕਿ ਮੈਂ ਗੋਰੀ ਕਿਵੇਂ ਹੋ ਗਈ ।

ਕਾਜੋਲ ਆਪਣੀ ਸਕਿਨ ਦੇ ਰੰਗ ਕਾਰਨ ਹਮੇਸ਼ਾ ਟ੍ਰੋਲ ਹੁੰਦੀ ਹੈ। ਅਕਸਰ ਦੇਖਿਆ ਜਾਂਦਾ ਹੈ ਕਿ ਜਦੋਂ ਵੀ ਉਹ ਕੋਈ ਫੋਟੋ ਪੋਸਟ ਕਰਦੀ ਹੈ ਤਾਂ ਟ੍ਰੋਲਰ ਹਮੇਸ਼ਾ ਉਸ ਤੋਂ ਸਕਿਨ ਲਾਈਟਨਿੰਗ ਟ੍ਰੀਟਮੈਂਟ ਬਾਰੇ ਪੁੱਛਦੇ ਹਨ। ਹਾਲਾਂਕਿ ਉਹ ਕਈ ਵਾਰ ਇਸ ਦਾ ਜਵਾਬ ਦੇ ਚੁੱਕੀ ਹੈ |ਉਸ ਨੇ ਇਕ ਵਾਰ ਜਵਾਬ ਵਿਚ ਕਿਹਾ ਸੀ, ‘ਮੈਂ ਸਕਿਨ ਲਾਈਟਨਿੰਗ ਟ੍ਰੀਟਮੈਂਟ ਨਹੀਂ ਕਰਵਾਇਆ, ਸਗੋਂ ਧੁੱਪ ਤੋਂ ਦੂਰ ਰਹਿੰਦੀ ਹਾਂ, ਇਸ ਲਈ ਟੈਨ ਨਹੀਂ ਹੁੰਦੀ।’ ਜਵਾਬ ਦੇਣ ਤੋਂ ਬਾਅਦ ਵੀ ਲੋਕ ਉਸ ਨੂੰ ਵਾਰ-ਵਾਰ ਉਹੀ ਸਵਾਲ ਪੁੱਛਦੇ ਹਨ।

Kajol's hilarious reply to trolls questioning about her fair skin wins  heart! | Celebrities News – India TV

ਸਕਿਨ ਲਾਈਟਨਿੰਗ ਟ੍ਰੀਟਮੈਂਟ ਬਾਲੀਵੁਡ ਵਿੱਚ ਬਹੁਤ ਆਮ ਗੱਲ ਹੈ । ਇਸ ਕਿਸਮ ਦੇ ਇਲਾਜ ਵਿੱਚ ਹਾਈਡ੍ਰੋਕਵਿਨਾਈਨ ਨਾਮਕ ਬਲੀਚਿੰਗ ਏਜੰਟ ਦੀ ਵਰਤੋਂ ਕੀਤੀ ਜਾਂਦੀ ਹੈ। ਚਮੜੀ ਦੇ ਕਾਲੇਪਨ ਲਈ ਜ਼ਿੰਮੇਵਾਰ ਤੱਤ ਨੂੰ ਮੇਲੇਨਿਨ ਕਿਹਾ ਜਾਂਦਾ ਹੈ, ਇਸ ਇਲਾਜ ਨਾਲ ਮੇਲਾਨਿਨ ਘੱਟ ਜਾਂਦਾ ਹੈ, ਜਿਸ ਨਾਲ ਸਕਿਨ ਦਾ ਰੰਗ ਗੋਰਾ ਹੋ ਜਾਂਦਾ ਹੈ |ਕਾਜੋਲ 90 ਦੇ ਦਹਾਕੇ ਦੀ ਸਭ ਤੋਂ ਪ੍ਰਤਿਭਾਸ਼ਾਲੀ ਅਭਿਨੇਤਰੀ ਹੈ। ਸ਼ਾਹਰੁਖ ਖਾਨ ਨਾਲ ਉਸਦੀ ਜੋੜੀ ਨੂੰ ਬਾਲੀਵੁੱਡ ਦੀਆਂ ਸਭ ਤੋਂ ਮਸ਼ਹੂਰ ਜੋੜੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।

 

RELATED ARTICLES

LEAVE A REPLY

Please enter your comment!
Please enter your name here

Most Popular

Recent Comments