HomeBreakingਕਪੂਰਥਲਾ ਦੇ ਪਿੰਡ ਲੱਖਣ ਕਲਾਂ ਦੀ ਹਰਕਮਲ ਕੌਰ ਇੰਗਲੈਂਡ 'ਚ ਬਣੀ ਪੁਲਿਸ...
ਕਪੂਰਥਲਾ ਦੇ ਪਿੰਡ ਲੱਖਣ ਕਲਾਂ ਦੀ ਹਰਕਮਲ ਕੌਰ ਇੰਗਲੈਂਡ ‘ਚ ਬਣੀ ਪੁਲਿਸ ਅਫਸਰ,ਦੇਸ਼ ‘ਤੇ ਸੂਬੇ ਦਾ ਨਾਂ ਕੀਤਾ ਰੋਸ਼ਨ |
ਬਾਹਰਲੇ ਦੇਸ਼ਾ ’ਚ ਘਰ ਦੀ ਆਰਥਿਕ ਸਥਿਤੀ ਨੂੰ ਸਹੀ ਕਰਨ ਲਈ ਪੰਜਾਬ ਤੋਂ ਲੱਖਾਂ ਦੀ ਗਿਣਤੀ ’ਚ ਲੋਕ ਵਿਦੇਸ਼ ਜਾਂਦੇ ਹਨ | ਪੰਜਾਬ ਦੇ ਲੋਕਾਂ ਨੇ ਬਾਹਰਲੇ ਦੇਸ਼ਾ ’ਚ ਆਪਣੇ ਕੰਮ ਦੇ ਨਾਲ-ਨਾਲ ਕਈ ਵੱਡੇ ਮੁਕਾਮ ਆਪਣੇ ਨਾਂ ਕੀਤੇ ਹਨ ਅਤੇ ਹਰ ਫ਼ੀਲਡ ‘ਚ ਦੇਸ਼ ਤੇ ਆਪਣੇ ਸੂਬੇ ਦਾ ਮਾਣ ਵਧਾ ਰਹੇ ਹਨ। ਹੁਣ ਇੱਕ ਇਸ ਤਰ੍ਹਾਂ ਦੀ ਗੱਲ ਸਾਹਮਣੇ ਆਈ ਹੈ | ਪੰਜਾਬ ਦੇ ਕਪੂਰਥਲਾ ਦੇ ਪਿੰਡ ਲੱਖਣ ਕਲਾਂ ਦੀ ਧੀ ਨੇ ਪੁਲਿਸ ਵਿਭਾਗ ’ਚ ਅਫ਼ਸਰ ਵਜੋਂ ਅਹੁਦਾ ਸੰਭਾਲ ਕੇ ਕੁੜੀਆਂ ਲਈ ਮਿਸਾਲ ਕਾਇਮ ਕਰ ਦਿੱਤੀ ਹੈ। ਪੰਜਾਬ ਦੇ ਕਪੂਰਥਲਾ ਜਿਲ੍ਹੇ ਦੀ ਰਹਿਣ ਵਾਲੀ ਹਰਕਮਲ ਕੌਰ ਇੰਗਲੈਂਡ ਦੀ ਪੁਲਿਸ ਵਿੱਚ ਕਮਿਊਨਿਟੀ ਸਪੋਰਟ ਅਫ਼ਸਰ ਵਜੋਂ ਭਰਤੀ ਹੋਈ ਹੈ।
ਸੂਚਨਾ ਦੇ ਅਨੁਸਾਰ ਪੰਜਾਬ ਦੇ ਕਪੂਰਥਲਾ ਦੇ ਪਿੰਡ ਲੱਖਣ ਕਲਾਂ ਦੇ ਝੰਡੇਰ ਪਰਿਵਾਰ ਦੇ ਸ਼ਿੰਗਾਰਾ ਸਿੰਘ ਦੇ ਪੁੱਤਰ ਮੁਖਤਿਆਰ ਸਿੰਘ ਦੀ ਧੀ ਹਰਕਮਲ ਕੌਰ ਨੇ ਇੰਗਲੈਂਡ ਵਰਗੇ ਵੱਡੇ ਮੁਲਕ ’ਚ ਉੱਚ ਸਿੱਖਿਆ ਪ੍ਰਾਪਤ ਕਰ UK ਦੀ ਪੁਲਿਸ ਵਿੱਚ ਅਫ਼ਸਰ ਦਾ ਅਹੁਦਾ ਹਾਸਲ ਕਰਕੇ, ਆਪਣੇ ਪਰਿਵਾਰ ਦਾ ਨਹੀਂ ਸਗੋਂ ਸਾਰੇ ਸੂਬੇ, ਜ਼ਿਲ੍ਹੇ ਅਤੇ ਪੂਰੇ ਦੇਸ਼ ਦਾ ਮਾਣ ਵਧਾਇਆ ਹੈ ਤੇ ਨਾਮ ਰੋਸ਼ਨ ਕੀਤਾ ਹੈ |