ਕਟਿਹਾਰ ‘ਚ ਪ੍ਰੇਮ-ਸਬੰਧ, ਫਿਰ ਬ੍ਰੇਕਅੱਪ ਅਤੇ ਬ੍ਰੇਕਅੱਪ ਤੋਂ ਬਾਅਦ ਕੀਤਾ ਕਤਲ। ਦਰਅਸਲ ਬੁੱਧਵਾਰ ਦੇਰ ਸ਼ਾਮ ਕੋਡਾ ਥਾਣਾ ਖੇਤਰ ਦੇ ਭਟਵਾੜਾ ਨੇੜੇ ਕਾਂਸਟੇਬਲ ਦੇ ਸਿਰ ‘ਤੇ ਗੋਲੀ ਮਾਰ ਕੇ ਕਤਲ ਕਰ ਦਿੱਤਾ। ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਲਾਸ਼ ਦੇ ਕੋਲ ਉਸ ਦਾ ਬੈਗ, ਮੋਬਾਈਲ ਫੋਨ ਮਿਲਿਆ ਹੈ। ਕੰਨਾਂ ਵਿੱਚ ਈਅਰ ਫੋਨ ਲੱਗੇ ਹੋਏ ਸੀ ।
ਮ੍ਰਿਤ ਲੜਕੀ ਦੀ ਪਛਾਣ ਮੁੰਗੇਰ ਦੀ ਰਹਿਣ ਵਾਲੀ 21 ਸਾਲਾ ਪ੍ਰਭਾ ਭਾਰਤੀ ਵਜੋਂ ਹੋਈ ਹੈ। ਜਿਸ ਦੇ ਜ਼ਿਲ੍ਹੇ ਦੇ ਫਾਲਕਾ ਸਥਿਤ ਪਿੰਡ ਮੋਰਸੰਡਾ ਦੇ ਰਹਿਣ ਵਾਲੇ ਛੋਟੇ ਹਸਨ ਨਾਲ ਗੱਲਬਾਤ ਸੀ। ਇਕ ਸਾਲ ਦੇ ਅਫੇਅਰ ਤੋਂ ਬਾਅਦ ਪ੍ਰਭਾ ਦਾ ਬ੍ਰੇਕਅੱਪ ਹੋ ਗਿਆ ਸੀ। ਜਿਸ ਤੋਂ ਬਾਅਦ ਛੋਟਾ ਹਸਨ ਉਸ ਨੂੰ ਲਗਾਤਾਰ ਪਰੇਸ਼ਾਨ ਕਰ ਰਿਹਾ ਸੀ। ਪ੍ਰਭਾ ਨੇ ਇਸ ਬਾਰੇ ਮਹਿਲਾ ਥਾਣੇ ਵਿੱਚ ਜ਼ੁਬਾਨੀ ਸ਼ਿਕਾਇਤ ਵੀ ਦਰਜ਼ ਕੀਤੀ ਸੀ। ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਦੋ ਵਾਰ ਛੋਟੇ ਦੇ ਘਰ ਵੀ ਗਈ ਸੀ ਪਰ ਉਹ ਉਥੇ ਨਹੀਂ ਮਿਲਿਆ ਸੀ।
ਲੜਕੀ ਦੇ ਪਰਿਵਾਰ ਨੂੰ ਸ਼ੱਕ ਹੈ ਕਿ ਪ੍ਰਭਾ ਦਾ ਕਤਲ ਛੋਟਾ ਹਸਨ ਨੇ ਹੀ ਕੀਤਾ ਹੈ। ਸੂਚਨਾ ਮਿਲਦੇ ਹੀ ਥਾਣਾ ਕੋਠਾ ਪੁਲਿਸ ਟੀਮ ਸਮੇਤ ਮੌਕੇ ‘ਤੇ ਪਹੁੰਚ ਗਈ। ਜਿੱਥੇ ਪੁਲਿਸ ਨੇ 2 ਖੋਖਾ ਅਤੇ ਇੱਕ ਜਿੰਦਾ ਕਾਰਤੂਸ ਵੀ ਬਰਾਮਦ ਕੀਤਾ ਹੈ। ਪ੍ਰਭਾ ਭਾਰਤੀ 2 ਦਿਨ ਪਹਿਲਾਂ ਮੁੰਗੇਰ ਸਮਾਧ ਯਾਤਰਾ ‘ਚ ਡਿਊਟੀ ਲਈ ਗਈ ਸੀ। ਉਸ ਦਾ ਘਰ ਜਮਾਲਪੁਰ ਹੈ, ਜਿਸ ਕਾਰਨ ਉਹ 1 ਦਿਨ ਘਰ ਰਹਿ ਕੇ ਵਾਪਸ ਕਟਿਹਾਰ ਪੁਲਿਸ ਲਾਈਨ ਜਾ ਰਹੀ ਸੀ।
ਦੱਸਿਆ ਜਾ ਰਿਹਾ ਹੈ ਕਿ ਔਰਤ ਨਾਲ ਸਫ਼ਰ ਕਰ ਰਹੇ ਵਿਅਕਤੀ ਨੂੰ ਸੁਨਸਾਨ ਥਾਂ ਦੀ ਭਾਲ ਸੀ ਅਤੇ ਜਿੱਥੇ ਉਸ ਨੇ ਕੁੜੀ ਨੂੰ ਗੋਲੀਆਂ ਨਾਲ ਭੁੰਨ ਦਿੱਤਾ। ਪੁਲਿਸ ਨੇ ਮ੍ਰਿਤ ਔਰਤ ਦੇ ਮੋਬਾਈਲ ਸਮੇਤ ਲਾਸ਼ ਨੂੰ ਕਬਜ਼ੇ ‘ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰਤੀ ਹੈ |
ਐਸਪੀ ਜਤਿੰਦਰ ਕੁਮਾਰ ਨੇ ਦੱਸਿਆ ਕਿ ਪਹਿਲੀ ਨਜ਼ਰੇ ਮਸਲਾ ਪ੍ਰੇਮ ਸਬੰਧਾਂ ਦਾ ਲੱਗਦਾ ਹੈ। ਮਹਿਲਾ ਕਾਂਸਟੇਬਲ ਦਾ ਕਤਲ ਨਿੱਜੀ ਕਾਰਨਾਂ ਕਰਕੇ ਕੀਤਾ ਗਿਆ ਹੈ। ਮਾਮਲੇ ‘ਚ ਦੋਸ਼ੀ ਦੀ ਪਛਾਣ ਕਰ ਲਈ ਗਈ ਹੈ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਐਸਆਈਟੀ ਦਾ ਗਠਨ ਕਰਕੇ ਛਾਪੇਮਾਰੀ ਕੀਤੀ ਜਾਏਗੀ ।