ਐਕਟਰ, ਨਿਰਮਾਤਾ ਅਤੇ ਨਿਰਦੇਸ਼ਕ ਸਤੀਸ਼ ਕੌਸ਼ਿਕ ਦਾ 66 ਸਾਲ ਦੀ ਉਮਰ ‘ਚ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੇ ਖਾਸ ਦੋਸਤ ਅਭਿਨੇਤਾ ਅਨੁਪਮ ਖੇਰ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਸ਼ੇਅਰ ਕਰਕੇ ਉਨ੍ਹਾਂ ਦੀ ਮੌਤ ਦੀ ਖ਼ਬਰ ਦਿੱਤੀ ਹੈ ਅਤੇ ਦੱਸਿਆ ਹੈ ਕਿ ਐਕਟਰ ਸਤੀਸ਼ ਕੌਸ਼ਿਕ ਇਸ ਦੁਨੀਆ ‘ਚ ਨਹੀਂ ਰਹੇ। ਇਸ ਖਬਰ ਤੋਂ ਬਾਅਦ ਬਾਲੀਵੁੱਡ ਇੰਡਸਟਰੀ ਦੇ ਨਾਲ-ਨਾਲ ਹਰ ਕੋਈ ਬਹੁਤ ਦੁੱਖ ਚ ਹੈ।
ਅਨੁਪਮ ਖੇਰ ਨੇ ਟਵੀਟ ‘ਚ ਲਿਖਿਆ, ‘ਮੈਂ ਜਾਣਦਾ ਹਾਂ ਕਿ ਮੌਤ ਇਸ ਦੁਨੀਆ ਦਾ ਆਖਰੀ ਸੱਚਾ ਹੈ। ਪਰ ਮੈਂ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਮੈਂ ਆਪਣੇ ਖਾਸ ਦੋਸਤ ਸਤੀਸ਼ ਕੌਸ਼ਿਕ ਬਾਰੇ ਇਹ ਲਿਖਾਂਗਾ। 45 ਸਾਲਾਂ ਦੀ ਦੋਸਤੀ ‘ਤੇ ਅਜਿਹਾ ਅਚਾਨਕ ਪੂਰਾ ਵਿਰਾਮ !! ਸਤੀਸ਼ ਤੇਰੇ ਬਿਨਾਂ ਜ਼ਿੰਦਗੀ ਪਹਿਲਾਂ ਵਰਗੀ ਨਹੀਂ ਰਹੇਗੀ ! ਓਮ ਸ਼ਾਂਤੀ! ਦੱਸਿਆ ਜਾ ਰਿਹਾ ਹੈ ਕਿ ਹੁਣ ਹੀ ਐਕਟਰ ਨੇ ਸੋਸ਼ਲ ਮੀਡੀਆ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਸੀ , ਜਿਨ੍ਹਾਂ ਵਿੱਚ ਉਹ ਬਾਲੀਵੁੱਡ ਸਿਤਾਰਿਆਂ ਨਾਲ ਹੋਲੀ ਮਨ੍ਹਾ ਰਹੇ ਹਨ।
ਸੂਚਨਾ ਦੇ ਅਨੁਸਾਰ ਸਤੀਸ਼ ਕੌਸ਼ਿਕ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਈ ਹੈ। ਐਕਟਰ ਅਨੁਪਮ ਖੇਰ ਨੇ ਆਪਣੇ ਖਾਸ ਦੋਸਤ ਦੀ ਮੌਤ ਬਾਰੇ ਸੂਚਨਾ ਦਿੱਤੀ ਹੈ।ਅਨੁਪਮ ਖੇਰ ਨੇ ਦੱਸਿਆ ਕਿ ਸਤੀਸ਼ ਕੌਸ਼ਿਕ ਦੀ ਲਾਸ਼ ਨੂੰ ਫਿਲਹਾਲ ਗੁੜਗਾਓਂ ਦੇ ਫੋਰਟਿਸ ਹਸਪਤਾਲ ‘ਚ ਰੱਖਿਆ ਹੈ। ਪੋਸਟਮਾਰਟਮ ਤੋਂ ਬਾਅਦ ਦੁਪਹਿਰ ਸਮੇ ਉਨ੍ਹਾਂ ਦੀ ਲਾਸ਼ ਮੁੰਬਈ ਸਥਿਤ ਉਨ੍ਹਾਂ ਦੇ ਘਰ ਵਿੱਚ ਲਿਆਂਦੀ ਜਾਏਗੀ ਅਤੇ ਫਿਰ ਇੱਥੇ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਸਤੀਸ਼ ਕੌਸ਼ਿਕ ਗੁੜਗਾਓਂ ਸਥਿਤ ਕਿਸੇ ਦੇ ਫਾਰਮ ਹਾਊਸ ‘ਤੇ ਕਿਸੇ ਨੂੰ ਮਿਲਣ ਗਿਆ ਸੀ। ਫਾਰਮ ਹਾਊਸ ਤੋਂ ਵਾਪਸ ਆਉਂਦੇ ਸਮੇਂ ਕਾਰ ‘ਚ ਸਤੀਸ਼ ਕੌਸ਼ਿਕ ਨੂੰ ਦਿਲ ਦਾ ਦੌਰਾ ਪਿਆ ਅਤੇ ਫਿਰ ਉਨ੍ਹਾਂ ਨੂੰ ਹਸਪਤਾਲ ਲੈ ਕੇ ਗਏ।
ਸਤੀਸ਼ ਕੌਸ਼ਿਕ ਨੇ 1983 ਵਿੱਚ ਬਾਲੀਵੁੱਡ ਵਿੱਚ ਡੈਬਿਊ ਕੀਤਾ ਸੀ। ਇਸ ਤੋਂ ਪਹਿਲਾਂ ਉਹ ਥੀਏਟਰ ਵਿੱਚ ਕੰਮ ਕਰਦੇ ਸੀ। ਉਹ ਇੱਕ ਐਕਟਰ , ਕਾਮੇਡੀਅਨ, ਪਟਕਥਾ ਲੇਖਕ, ਨਿਰਦੇਸ਼ਕ ਅਤੇ ਨਿਰਮਾਤਾ ਸੀ। ਸਤੀਸ਼ ਨੂੰ 1987 ਵਿੱਚ ਆਈ ਫਿਲਮ ਮਿਸਟਰ ਇੰਡੀਆ ਤੋਂ ਪਛਾਣ ਮਿਲੀ।ਸਤੀਸ਼ ਕੌਸ਼ਿਕ ਨੇ ਆਪਣੇ ਕਰੀਅਰ ‘ਚ ਲਗਭਗ 100 ਤੋਂ ਵੱਧ ਫਿਲਮਾਂ ‘ਚ ਕੰਮ ਕੀਤਾ ਹੈ ਅਤੇ ਉਨ੍ਹਾਂ ਨੇ ਡੇਢ ਦਰਜਨ ਦੇ ਕਰੀਬ ਫਿਲਮਾਂ ਦਾ ਨਿਰਦੇਸ਼ਨ ਕੀਤਾ ਹੈ ।