G20 ਸੰਮੇਲਨ ਤੋਂ ਪਹਿਲਾਂ, ਦਿੱਲੀ ਦੀ ਪੁਲਿਸ ਵੱਲੋ ਉੱਤਰ-ਪੂਰਬੀ ਦਿੱਲੀ ‘ਚ ਧਾਰਾ 144 ਲਾਗੂ ਕੀਤੀ ਗਈ ਹੈ, ਜਿਸ ‘ਚ ਵੱਡੇ ਇਕੱਠ ਕਰਨ ਜਾਂ ਗੈਰ-ਕਾਨੂੰਨੀ ਗਤੀਵਿਧੀਆਂ ‘ਤੇ ਰੋਕ ਲਗਾ ਦਿੱਤੀ ਗਈ ਹੈ। ਉੱਤਰ-ਪੂਰਬੀ ਦਿੱਲੀ ਜ਼ਿਲ੍ਹੇ ਦੇ ਡੀਸੀਪੀ ਵੱਲੋ ਇਹ ਆਦੇਸ਼ ਜਾਰੀ ਕੀਤੇ ਗਏ ਹਨ।
ਪੁਲਿਸ ਦੇ ਇਸ ਆਦੇਸ਼ ‘ਚ ਪ੍ਰਦਰਸ਼ਨਕਾਰੀਆਂ ਜਾਂ ਅੰਦੋਲਨ ਕਰਤਾ ਵੱਲੋ ਗੈਰ-ਕਾਨੂੰਨੀ ਇਕੱਠ, ਸੜਕਾਂ ਤੇ ਮਾਰਚ ਅਤੇ ਰਸਤੇ ਉੱਪਰ ਜਾਮ ਲਾਉਣਾ, ਕੋਈ ਵੀ ਜਲੂਸ ਜਾ ਰੈਲੀ ‘ਤੇ ਪਾਬੰਧੀ ਲਗਾਈ ਗਈ ਹੈ। ਆਦੇਸ਼ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਪੱਥਰ, ਤੇਜ਼ਾਬ ਜਾਂ ਕਿਸੇ ਹੋਰ ਖ਼ਤਰਨਾਕ ਤਰਲ ਪਦਾਰਥ, ਵਿਸਫੋਟਕ ਚੀਜ਼, ਪੈਟਰੋਲ, ਸੋਡਾ ਵਾਟਰ ਦੀਆਂ ਬੋਤਲਾਂ ਦੇ ਉਪਯੋਗ ‘ਤੇ ਰੋਕ ਲਗਾ ਦਿੱਤੀ ਗਈ ਹੈ ਅਤੇ ਕੋਈ ਵੀ ਵਸਤੂ ਨੂੰ ਜਿਆਦਾ ਮਾਤਰਾ ‘ਚ ਇਕੱਠਾ ਲੈ ਕੇ ਜਾਣ ਲਈ ਵੀ ਮਨ੍ਹਾ ਕੀਤਾ ਗਿਆ ਹੈ। ਆਦੇਸ਼ ਦੀ ਪਾਲਣਾ ਨਾ ਕਰਨ ਵਾਲੇ ਵਿਅਕਤੀ ਨੂੰ ਆਈਪੀਸੀ ਦੀ ਧਾਰਾ 188 ਤਹਿਤ ਸਜ਼ਾ ਮਿਲੇਗੀ।