ਹੁਣ ਦੇ ਜ਼ਮਾਨੇ ਵਿੱਚ ਇਮਾਨਦਾਰੀ ਦੀਆਂ ਮਿਸਾਲਾਂ ਘੱਟ ਹੀ ਦੇਖਣ ਨੂੰ ਮਿਲਦੀਆਂ ਹਨ ਅਤੇ ਉਹ ਵੀ ਉਸ ਵੇਲੇ ਜਦੋਂ ਗੱਲ ਲੱਖਾਂ ਰੁਪਏ ਦੀ ਹੋਵੇ। ਲੋਕਾਂ ਦਾ ਵਿਸ਼ਵਾਸ ਕੁਝ ਹਜ਼ਾਰ ਰੁਪਏ ‘ਚ ਹੀ ਡੋਲ ਜਾਂਦਾ ਹੈ ਪਰ ਇਨ੍ਹਾਂ ਸਾਰਿਆਂ ‘ਚ ਵੀ ਕੁਝ ਲੋਕ ਅਜਿਹੇ ਹਨ ਜਿਨ੍ਹਾਂ ਲਈ ਇਮਾਨਦਾਰੀ ਹੀ ਸਭ ਕੁਝ ਹੈ। ਅਜਿਹੇ ਲੋਕਾਂ ਨਾਲ ਜੁੜੀਆਂ ਕਈ ਖ਼ਬਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਜਾਂਦੀਆਂ ਹਨ |ਹੁਣ ਅਜਿਹੀ ਹੀ ਇੱਕ ਖਬਰ ਉੱਤਰ ਪ੍ਰਦੇਸ਼ ਤੋਂ ਵੀ ਸਾਹਮਣੇ ਆਈ ਹੈ| ਜਿਸ ਨੇ ਲੋਕਾਂ ਦਾ ਦਿਲ ਜਿੱਤ ਲਿਆ ਹੈ।
ਈ-ਰਿਕਸ਼ਾ ਚਾਲਕ ਨੂੰ ਸੜਕ ਕਿਨਾਰੇ 25 ਲੱਖ ਰੁਪਏ ਨਾਲ ਭਰਿਆ ਬੈਗ ਮਿਲਿਆ। ਇੱਕ ਈ-ਰਿਕਸ਼ਾ ਚਾਲਕ ਲਈ ਇਹ ਪੈਸਾ ਬਹੁਤ ਜ਼ਿਆਦਾ ਹੈ। ਜੇਕਰ ਉਹ ਚਾਹੁੰਦਾ ਤਾਂ ਇਸ ਨੂੰ ਆਪਣੇ ਕੋਲ ਰੱਖ ਸਕਦਾ ਸੀ ਅਤੇ ਸਾਰੀ ਉਮਰ ਘਰ ਬੈਠ ਕੇ ਖਾ ਸਕਦਾ ਸੀ ਪਰ ਈ-ਰਿਕਸ਼ਾ ਚਾਲਕ ਨੇ ਅਜਿਹਾ ਨਹੀਂ ਕੀਤਾ। ਈ-ਰਿਕਸ਼ਾ ਚਾਲਕ ਨੇ ਪੈਸਿਆਂ ਨਾਲ ਭਰਿਆ ਇਹ ਸਾਰਾ ਬੈਗ ਪੁਲਿਸ ਦੇ ਹਵਾਲੇ ਕਰ ਦਿੱਤਾ। ਆਟੋ ਚਾਲਕ ਦਾ ਨਾਂ ਆਸ ਮੁਹੰਮਦ ਹੈ। 7 ਫਰਵਰੀ ਨੂੰ ਆਸ ਮੁਹੰਮਦ ਆਪਣੇ ਈ-ਰਿਕਸ਼ਾ ‘ਚ ਹਾਪੁੜ ਰੋਡ ਬੰਬਈ ਤੋਂ ਟਿੱਬਾ ਰੋਡ ਵੱਲ ਜਾ ਰਿਹਾ ਸੀ। ਉਸਨੂੰ ਇੱਕ ਬੈਗ ਦਿਖਾਈ ਦਿੱਤਾ।
ਉਸ ਨੇ ਇਸ ਦੀ ਜਾਣਕਾਰੀ ਸਰਫਰਾਜ ਨੂੰ ਦਿੱਤੀ। ਇਸ ਤੋਂ ਬਾਅਦ ਦੋਵੇਂ ਬੈਗ ਚੁੱਕ ਕੇ ਥਾਣੇ ਚਲੇ ਗਏ। ਜਦੋਂ ਪੁਲਿਸ ਨੇ ਬੈਗ ਨੂੰ ਖੋਲ੍ਹਿਆ ਤਾਂ ਉਸ ਵਿੱਚ 500-500 ਦੇ ਕੁੱਲ 50 ਬੰਡਲ ਯਾਨੀ ਕੁੱਲ 25 ਲੱਖ ਰੁਪਏ ਸਨ। ਇਸ ਤੋਂ ਬਾਅਦ ਗਾਜ਼ੀਆਬਾਦ ਪੁਲਿਸ ਨੇ ਇਸ ਨੂੰ ਸਨਮਾਨਿਤ ਕੀਤਾ ਹੈ।
ਗਾਜ਼ੀਆਬਾਦ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਏ ਰਿਕਸ਼ਾ ਚਲਾਕ ਨੂੰ ਸਨਮਾਨਿਤ ਕੀਤਾ ਹੈ। ਲੋਕ ਇਸ ‘ਤੇ ਵੱਖ-ਵੱਖ ਤਰੀਕਿਆਂ ਨਾਲ ਟਿੱਪਣੀਆਂ ਕਰ ਰਹੇ ਹਨ। ਉਹ ਕਹਿ ਰਹੇ ਹਨ ਕਿ ਅੱਜ ਦੇ ਦੌਰ ਵਿੱਚ ਅਜਿਹੀ ਇਮਾਨਦਾਰੀ ਦੇਖਣੀ ਬਹੁਤ ਔਖੀ ਹੈ। ਕਿਸੇ ਨੇ ਕਿਹਾ ਕਿ ਇਹੋ ਜਿਹੇ ਲੋਕਾਂ ਦੀ ਬਦੌਲਤ ਹੀ ਦੁਨੀਆਂ ਦਾ ਵਿਸ਼ਵਾਸ ਤੇ ਭਰੋਸਾ ਪੂਰੀ ਤਰ੍ਹਾਂ ਖਤਮ ਨਹੀਂ ਹੋਇਆ। ਲੋਕਾਂ ਨੇ ਆਸ ਮੁਹੰਮਦ ਦੀ ਤਾਰੀਫ ਕੀਤੀ ਹੈ। ਇਸ ਮਾਮਲੇ ‘ਤੇ ਲੋਕਾਂ ਨੇ ਵੱਖ-ਵੱਖ ਟਿੱਪਣੀਆਂ ਦਿੱਤੀਆਂ ਹਨ।