ਭਾਰਤ ‘ਚ 5ਜੀ ਨੈੱਟਵਰਕ ਸ਼ੁਰੂ ਹੋ ਗਿਆ ਹੈ ਅਤੇ ਅਜਿਹੇ ‘ਚ ਹਰ ਕੋਈ 5ਜੀ ਸਮਾਰਟਫੋਨ ਖਰੀਦਣਾ ਚਾਹੁੰਦਾ ਹੈ। ਜੇਕਰ ਤੁਸੀਂ ਵੀ 10,000 ਰੁਪਏ ਤੱਕ ਦੀ ਰੇਂਜ ਵਿੱਚ ਇੱਕ ਨਵਾਂ 5G ਸਮਾਰਟਫੋਨ ਲੱਭ ਰਹੇ ਹੋ, ਤਾਂ ਤੁਹਾਨੂੰ ਦੱਸ ਦੇਈਏ ਕਿ ਭਾਰਤੀ ਬ੍ਰਾਂਡ Lava ਨੇ ਹਾਲ ਹੀ ਵਿੱਚ ਭਾਰਤ ਵਿੱਚ ਆਪਣਾ ਲੇਟੈਸਟ 5G ਸਮਾਰਟਫੋਨ Lava Blaze 5G ਲਾਂਚ ਕੀਤਾ ਹੈ। ਇਹ ਹੁਣ ਤੱਕ ਦਾ ਸਭ ਤੋਂ ਸਸਤਾ 5G ਸਮਾਰਟਫੋਨ ਹੈ ਅਤੇ 15 ਨਵੰਬਰ ਤੋਂ ਕੰਪਨੀ ਇਸ ਦੀ ਵਿਕਰੀ ਸ਼ੁਰੂ ਕਰੇਗੀ। Lava Blaze 5G ਸਭ ਤੋਂ ਸਸਤਾ 5G ਸਮਾਰਟਫੋਨ ਹੈ ਜਿਸ ਦੀ ਕੀਮਤ 10,999 ਰੁਪਏ ਹੈ। ਵਿਕਰੀ ਦੇ ਦਿਨ, ਇਸ ਨੂੰ 9,999 ਰੁਪਏ ਦੀ ਸ਼ੁਰੂਆਤੀ ਕੀਮਤ ‘ਤੇ ਖਰੀਦਿਆ ਜਾ ਸਕੇਗਾ।
ਕੰਪਨੀ ਗਾਹਕਾਂ ਦੇ ਅਨੁਭਵ ਨੂੰ ਹੋਰ ਵਧਾਉਣ ਲਈ ਘਰ ਬੈਠੇ ਮੁਫਤ ਸੇਵਾ ਪ੍ਰਦਾਨ ਕਰੇਗੀ। ਜੇਕਰ ਯੂਜ਼ਰਸ ਚਾਹੁਣ ਤਾਂ ਫੋਨ ਦੀ ਵਾਰੰਟੀ ਪੀਰੀਅਡ ਦੇ ਤਹਿਤ ਸਰਵਿਸ ਦਾ ਫਾਇਦਾ ਲੈ ਸਕਦੇ ਹਨ। ਫੋਨ ਦੇ ਡਿਜ਼ਾਈਨ ਦੀ ਗੱਲ ਕਰੀਏ ਤਾਂ ਇਸ ਨੂੰ ਦੋ ਕਲਰ ਆਪਸ਼ਨ ‘ਚ ਲਾਂਚ ਕੀਤਾ ਗਿਆ ਹੈ ਜਿਸ ‘ਚ ਬਲੂ ਅਤੇ ਗ੍ਰੀਨ ਕਲਰ ਸ਼ਾਮਲ ਹਨ। ਨਾਲ ਹੀ, ਇਹ ਗਲਾਸ ਬੈਕ ਡਿਜ਼ਾਈਨ ਦੇ ਨਾਲ ਆਉਂਦਾ ਹੈ।
Lava Blaze 5G ਦੇ ਸਪੈਸੀਫਿਕੇਸ਼ਨਸ
ਸਮਾਰਟਫੋਨ ‘ਚ 6.5 ਇੰਚ ਦੀ HD+ IPS ਡਿਸਪਲੇ ਦਿੱਤੀ ਗਈ ਹੈ ਜੋ 90Hz ਰਿਫਰੈਸ਼ ਰੇਟ ਨੂੰ ਸਪੋਰਟ ਕਰਦੀ ਹੈ। ਨਵਾਂ ਲਾਂਚ ਕੀਤਾ ਗਿਆ Lava Blaze 5G MediaTek Dimensity 700 ਪ੍ਰੋਸੈਸਰ ਦੁਆਰਾ ਸੰਚਾਲਿਤ ਹੈ ਅਤੇ ਇਸ ਵਿੱਚ 5,000 mAh ਬੈਟਰੀ ਵਰਗੀਆਂ ਵਿਸ਼ੇਸ਼ਤਾਵਾਂ ਹਨ। ਫੋਨ ਐਂਡਰਾਇਡ 12 ਆਪਰੇਟਿੰਗ ਸਿਸਟਮ ‘ਤੇ ਕੰਮ ਕਰਦਾ ਹੈ ਅਤੇ ਨਾਲ ਹੀ ਕਾਲ-ਰਿਕਾਰਡਿੰਗ ਫੀਚਰ ਨਾਲ ਆਉਂਦਾ ਹੈ।
ਕੈਮਰੇ ਦੇ ਫੀਚਰਸ ਦੀ ਗੱਲ ਕਰੀਏ ਤਾਂ ਇਸ ਦੇ ਪਿੱਛੇ 50 ਮੈਗਾਪਿਕਸਲ ਦਾ ਟ੍ਰਿਪਲ ਕੈਮਰਾ ਸੈੱਟਅਪ ਹੈ ਅਤੇ ਸੈਲਫੀ ਲਈ ਫਰੰਟ ‘ਤੇ 8MP ਕੈਮਰਾ ਸੈਂਸਰ ਹੈ। ਇਹ ਸਮਾਰਟਫੋਨ Widevine L1 ਸਰਟੀਫਾਈਡ ਹੈ। ਇਸ ਵਿੱਚ 4GB ਰੈਮ ਅਤੇ 128GB ਇੰਟਰਨਲ ਸਟੋਰੇਜ ਵੀ ਹੈ। ਇਸ ਫੋਨ ਦੀ ਸਟੋਰੇਜ ਨੂੰ ਮਾਈਕ੍ਰੋਐੱਸਡੀ ਕਾਰਡ ਸਲਾਟ ਰਾਹੀਂ 1 ਟੀਬੀ ਤੱਕ ਵਧਾਇਆ ਜਾ ਸਕਦਾ ਹੈ। ਕਨੈਕਟੀਵਿਟੀ ਫੀਚਰਸ ਦੀ ਗੱਲ ਕਰੀਏ ਤਾਂ ਇਸ ‘ਚ ਚਾਰਜਿੰਗ ਅਤੇ ਡਾਟਾ ਟ੍ਰਾਂਸਫਰ ਲਈ USB-C ਪੋਰਟ, ਬਲੂਟੁੱਥ 5.1, ਵਾਇਰਲੈੱਸ ਕਨੈਕਟੀਵਿਟੀ ਲਈ ਡਿਊਲ-ਸਿਮ ਸਪੋਰਟ, ਫੇਸ ਅਨਲਾਕ ਅਤੇ ਸਾਈਡ-ਮਾਊਂਟਡ ਫਿੰਗਰਪ੍ਰਿੰਟ ਸਕੈਨਰ ਸ਼ਾਮਲ ਹਨ।